28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਜਮਹੂਰੀ ਕਿਸਾਨ ਸਭਾ ਦੀ ਮੀਟਿੰਗ ਹੋਈ

ਅਜੀਤ ਡੈਸਕ 24-10-2025
ਨੂਰਪੁਰ ਬੇਦੀ, 23 ਅਕਤੂਬਰ (ਵਿੰਦਰਪਾਲ ਝਾਂਡੀਆਂ)-ਜਮਹੂਰੀ ਕਿਸਾਨ ਸਭਾ ਦੀ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਨੂਰਪੁਰ ਬੇਦੀ ਵਿਖੇ ਸੂਬਾ ਆਗੂ ਮੋਹਨ ਸਿੰਘ ਧਮਾਣਾ ਦੀ ਅਗਵਾਈ ਵਿਚ ਅਹਿਮ ਮੀਟਿੰਗ ਹੋਈ | ਇਸ ਮੌਕੇ ਝੋਨੇ ਦੀ ਪੈਦਾਵਾਰ ਘੱਟ ਹੋਣ, ਗ਼ਲਤ ਬੀਜ ਕਾਰਨ ਝੋਨੇ ਨੂੰ ਬਿਮਾਰੀ ਲੱਗਣ, ਹੜ੍ਹ ਪੀੜਤ ਕਿਸਾਨਾਂ ਨੂੰ ਮੁਫ਼ਤ ਬੀਜ ਮੁਹੱਈਆ ਕਰਵਾਉਣ, ਇਸ ਵਾਰ ਕਰਜ਼ਿਆਂ ਦੀ ਵਸੂਲੀ ਨਾ ਕਰਨ ਸਮੇਤ ਬੀਤੇ ਸਾਲ ਫ਼ਸਲ ਦੀ ਕੀਤੀ ਗਈ ਕਟੌਤੀ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਆਦਿ ਦੇ ਮਸਲਿਆਂ ਦੇ ਸਬੰਧ, ਚ ਵਿਚਾਰ ਵਟਾਂਦਰਾ ਕੀਤਾ ਗਿਆ | ਆਗੂਆਂ ਨੇ ਕਿਹਾ ਕਿ ਇਸ ਸਾਲ ਝੋਨੇ ਦੀ ਫ਼ਸਲ ਦਾ ਝਾੜ ਹੀ ਬਹੁਤ ਘੱਟ ਨਿਕਲਿਆ ਹੈ | ਜਮਹੂਰੀ ਕਿਸਾਨ ਸਭਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿਛਲੇ ਸਾਲ ਕਿਸਾਨਾਂ ਦੀ ਕੀਤੀ ਨਜ਼ਾਇਆ ਕਟੌਤੀ ਦੇ ਪੈਸੇ ਵਾਪਸ ਕੀਤੇ ਜਾਣ ਤੇ ਇਸ ਸਾਲ ਕਿਸਾਨਾਂ ਦੇ ਕਰਜ਼ਿਆਂ ਦੀ ਵਸੂਲੀ ਨਾ ਕੀਤੀ ਜਾਵੇ ਤੇ ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਤਰਜ਼ ਤੇ ਕਿਸਾਨਾਂ ਨੂੰ ਮੁਫ਼ਤ ਕਣਕ ਦਾ ਬੀਜ ਮੁਹੱਈਆ ਕਰਵਾਇਆ ਜਾਵੇ | ਇਸ ਮੌਕੇ ਜਮਹੂਰੀ ਕਿਸਾਨ ਸਭਾ ਜ਼ਿਲ੍ਹਾ ਰੂਪਨਗਰ ਦੇ ਆਗੂ ਮੋਹਨ ਸਿੰਘ ਧਮਾਣਾ, ਧਰਮਪਾਲ ਸੈਣੀਮਾਜਰਾ, ਮਾਸਟਰ ਗੁਰਨਾਇਬ ਸਿੰਘ, ਛੋਟੂ ਰਾਮ, ਧਰਮਿੰਦਰ ਸਿੰਘ ਢਿੱਲੋਂ, ਯੋਗਰਾਜ ਸਿੰਘ ਨੂਰਪੁਰ ਬੇਦੀ, ਹਜ਼ਾਰਾ ਸਿੰਘ ਢਿੱਲੋਂ, ਕਰਮ ਸਿੰਘ, ਬਲਬੀਰ ਸਿੰਘ ਤੇ ਅਮਰੀਕ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਏਸ਼ੀਅਨ ਮਾਸਟਰ ਖੇਡਾਂ ਲਈ ਰੂਪਨਗਰ ਦੇ ਤਿੰਨ ਵੈਟਰਨ ਅਥਲੀਟਾਂ ਦੀ ਚੋਣ <br/> ਅਗਲੀ ਖ਼ਬਰ ਦੁੱਧ ਉਤਪਾਦਕ ਸਹਿਕਾਰੀ ਸਭਾ ਨੇ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।