09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਨੂਰਪੁਰ ਬੇਦੀ ਇਲਾਕੇ ਦੇ ਪਿੰਡ ਕਰਤਾਰਪੁਰ ਦੇ ਦਿਵਿਆਂਸ਼ ਚੌਧਰੀ ਦੀ ਲੈਫ਼ਟੀਨੈਂਟ ਦੀ ਟ੍ਰੇਨਿੰਗ ਲਈ ਚੋਣ <br/>

ਕਰਤਾਰਪੁਰ ਵਿਖੇ ਦਿਵਿਆਂਸ਼ ਚੌਧਰੀ ਤੇ ਮਹਿਕਪ੍ਰੀਤ ਕੌਰ ਦਾ ਸਨਮਾਨ ਕਰਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ | ਤਸਵੀਰ : ਵਿੰਦਰਪਾਲ ਝਾਂਡੀਆਂ <br/> 04-11-2025
ਨੂਰਪੁਰ ਬੇਦੀ, 3 ਨਵੰਬਰ (ਵਿੰਦਰਪਾਲ ਝਾਂਡੀਆਂ)-ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਪਿੰਡ ਕਰਤਾਰਪੁਰ ਵਿਖੇ ਪੁੱਜੇ, ਜਿਥੇ ਉਨ੍ਹਾਂ ਨੇ ਅਧਿਆਪਕਾਂ ਦੇ ਪਰਿਵਾਰ ਵਜੋ ਜਾਣੇ ਜਾਂਦੇ ਪਰਿਵਾਰ ਦੇ ਨੌਜਵਾਨ ਦਿਵਿਆਂਸ਼ ਚੌਧਰੀ ਨੂੰ ਦੇਸ਼ ਦੀ ਸੈਨਾ 'ਚ ਬਤੌਰ ਲੈਫ਼ਟੀਨੈਂਟ ਦੀ ਟ੍ਰੇਨਿੰਗ ਲਈ ਚੁਣੇ ਜਾਣ 'ਤੇ ਉਸ ਦਾ ਵਿਸ਼ੇਸ਼ ਸਨਮਾਨ ਕੀਤਾ ਤੇ ਵਧਾਈ ਦਿੱਤੀ | ਇਥੇ ਦੱਸੀਏ ਕਿ ਦਿਵਿਆਂਸ਼ ਚੌਧਰੀ ਨੇ ਪੂਰੇ ਭਾਰਤ 'ਚੋਂ 16ਵਾਂ ਰੈਂਕ ਪ੍ਰਾਪਤ ਕਰਕੇ ਨਾ ਸਿਰਫ਼ ਆਪਣੇ ਪਰਿਵਾਰ ਦਾ, ਸਗੋਂ ਸਮੁੱਚੇ ਰੂਪਨਗਰ ਹਲਕੇ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ | ਦਿਵਿਆਂਸ਼ ਬਜ਼ੁਰਗ ਸੇਵਾਮੁਕਤ ਅਧਿਆਪਕ ਚੌਧਰੀ ਧਨਪਤ ਰਾਏ ਦੇ ਪੋਤਰੇ ਤੇ ਮਾਸਟਰ ਰਾਕੇਸ਼ ਚੌਧਰੀ ਦੇ ਹੋਣਹਾਰ ਸਪੁੱਤਰ ਹਨ | ਉਨ੍ਹਾਂ ਦੀ ਇਸ ਮਾਣਮੱਤੀ ਪ੍ਰਾਪਤੀ 'ਤੇ ਵਿਧਾਇਕ ਚੱਢਾ ਨੇ ਵਿਸ਼ੇਸ਼ ਤੌਰ ਉਸ ਦੇ ਗ੍ਰਹਿ ਵਿਖੇ ਪਹੁੰਚ ਕੇ ਸਨਮਾਨ ਕੀਤਾ ਤੇ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਦਿਵਿਆਂਸ਼ ਦੀ ਇਹ ਵੱਡੀ ਉਪਲਬਧੀ ਪੂਰੇ ਇਲਾਕੇ ਲਈ ਮਾਣ ਦੀ ਗੱਲ ਹੈ | ਉਨ੍ਹਾਂ ਕਿਹਾ ਕਿ ਸਫਲਤਾ ਮਿਹਨਤ, ਅਨੁਸ਼ਾਸਨ ਅਤੇ ਹੌਸਲੇ ਦਾ ਨਤੀਜਾ ਹੁੰਦੀ ਹੈ ਅਤੇ ਦਿਵਿਆਂਸ਼ ਨੇ ਇਹ ਸਾਬਤ ਕੀਤਾ ਹੈ ਕਿ ਜੇ ਇਰਾਦੇ ਪੱਕੇ ਹੋਣ ਤਾਂ ਹਰ ਸੁਪਨਾ ਪੂਰਾ ਹੋ ਸਕਦਾ ਹੈ | ਇਸ ਮੌਕੇ ਵਿਧਾਇਕ ਚੱਢਾ ਨੇ ਇਹ ਵੀ ਦੱਸਿਆ ਕਿ ਇਸੇ ਪਰਿਵਾਰ ਦੀ ਹੋਣਹਾਰ ਧੀ ਮਹਿਕਪ੍ਰੀਤ ਕੌਰ ਨੇ ਵੀ ਨੀਟ ਪ੍ਰੀਖਿਆ ਪਾਸ ਕਰਕੇ ਬੀ. ਡੀ. ਐਸ. ਦੀ ਸਰਕਾਰੀ ਸੀਟ ਪ੍ਰਾਪਤ ਕੀਤੀ ਹੈ | ਦਿਵਿਆਂਸ਼ ਚੌਧਰੀ ਨੇ ਕਿਹਾ ਕਿ ਉਨ੍ਹਾਂ ਦੀ ਇਸ ਕਾਮਯਾਬੀ ਦੇ ਪਿੱਛੇ ਉਨ੍ਹਾਂ ਦੇ ਮਾਤਾ-ਪਿਤਾ ਦਾ ਵੱਡਾ ਹੱਥ ਹੈ, ਜਿਨ੍ਹਾਂ ਨੇ ਹਰ ਪੜਾਅ 'ਤੇ ਮਾਰਗ ਦਰਸ਼ਨ ਤੇ ਹੌਸਲਾ ਦਿੱਤਾ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਅਧਿਆਪਕਾਂ ਦੀ ਸਖ਼ਤ ਮਿਹਨਤ ਅਤੇ ਲਗਾਤਾਰ ਪ੍ਰੇਰਨਾ ਸਦਕਾ ਹੀ ਉਹ ਇਸ ਵੱਡੇ ਮੁਕਾਮ ਤੱਕ ਪਹੁੰਚ ਸਕੇ ਹਨ | ਦਿਵਿਆਂਸ਼ ਨੇ ਕਿਹਾ ਕਿ ਉਹ ਦੇਸ਼ ਦੀ ਸੇਵਾ ਨੂੰ ਆਪਣਾ ਸਭ ਤੋਂ ਵੱਡਾ ਸੁਪਨਾ ਮੰਨਦੇ ਹਨ ਤੇ ਇਸ ਜ਼ਿੰਮੇਵਾਰੀ ਨੂੰ ਪੂਰੇ ਸਮਰਪਣ ਨਾਲ ਨਿਭਾਉਣਗੇ | ਇਸ ਮੌਕੇ ਨੰਬਰਦਾਰ ਮਨਦੀਪ ਸੋਢੀ, ਸ਼ਾਮ ਲਾਲ ਕਿਸਾਣਾ, ਓਮ ਪ੍ਰਕਾਸ਼ ਭਾਟੀਆ, ਰਾਮੇ ਸ਼ਾਹ ਕਿਸਾਣਾ, ਚਮਨ ਭਾਟੀਆ, ਅਸ਼ੋਕ ਕੁਮਾਰ, ਬਲਵੀਰ ਖੇਪੜ, ਹੁਸਨ ਚੰਦ ਵਪਾਰੀ, ਸਤਨਾਮ ਸਿੰਘ ਨਾਗਰਾ, ਚੇਅਰਮੈਨ ਭਾਗ ਸਿੰਘ ਮਦਾਨ, ਅਤੁੱਲ ਬਾਂਸਲ, ਯੂਥ ਪ੍ਰਧਾਨ ਚੇਤਨ ਕਾਲੀਆ, ਕਾਕਾ ਫੌਜੀ, ਮੁਲਾਜ਼ਮ ਆਗੂ ਬਨਵਾਰੀ ਲਾਲ ਮੱਟੂ, ਸਰਪੰਚ ਵਿਕਰਾਂਤ ਚੌਧਰੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ |

ਪਿਛਲੀ ਖ਼ਬਰ ਐਨ. ਐਫ. ਐਲ. ਦੇ ਕਾਰਜਕਾਰੀ ਡਾਇਰੈਕਟਰ ਐਮ. ਐਨ. ਗੋਇਲ ਵਲੋਂ ਆਈ. ਟੀ. ਆਈ. ਨੰਗਲ ਦਾ ਦੌਰਾ <br/> ਅਗਲੀ ਖ਼ਬਰ ਸ਼ਹੀਦ ਰਣਜੀਤ ਸਿੰਘ ਭੈਣੀ ਦੀ ਯਾਦ 'ਚ ਗੇਟ ਬਣਾਉਣ ਦੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।