25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਜੇਤੂਆਂ ਨੂੰ ਇਨਾਮ ਤਕਸੀਮ ਕਰਨ ਮੌਕੇ ਮੁੱਖ ਮਹਿਮਾਨ ਅਤੇ ਪ੍ਰਬੰਧਕ । 70 ਵੀਆਂ ਅੰਤਰ ਸਕੂਲ ਜ਼ਿਲ੍ਹਾ ਨਿਸ਼ਾਨੇਬਾਜ਼ੀ ਖੇਡਾਂ ਸ਼ਾਨੋ - ਸ਼ੌਕਤ ਨਾਲ ਸਮਾਪਤ ਸੁਖਜਿੰਦਰ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਤਗਮਿਆਂ ਨਾਲ ਕੀਤਾ ਸਨਮਾਨਿਤ

ਰੂਪਨਗਰ, 24 ਸਤੰਬਰ (ਗੁਰਪ੍ਰੀਤ ਸਿੰਘ ਹੁੰਦਲ)-70ਵੀਆਂ ਅੰਤਰ ਸਕੂਲ ਜ਼ਿਲ੍ਹਾ ਖੇਡਾਂ ਨਿਸ਼ਾਨੇਬਾਜ਼ੀ ਅੰਡਰ-14 ਅਤੇ ਅੰਡਰ-19 (ਲੜਕੇ/ਲੜਕੀਆਂ) ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਈਆਂ। ਦੋ ਦਿਨ ਚੱਲਿਆਂ ਇਨ੍ਹਾਂ ਖੇਡਾਂ ਵਿਚ ਕਰੀਬ 50 ਖਿਡਾਰੀਆਂ ਨੇ ਭਾਗ ਲਿਆ।

ਅਜੀਤ ਡੈਸਕ 25-09-2026
ਰੂਪਨਗਰ, 24 ਸਤੰਬਰ (ਗੁਰਪ੍ਰੀਤ ਸਿੰਘ ਹੁੰਦਲ)-70ਵੀਆਂ ਅੰਤਰ ਸਕੂਲ ਜ਼ਿਲ੍ਹਾ ਖੇਡਾਂ ਨਿਸ਼ਾਨੇਬਾਜ਼ੀ ਅੰਡਰ-14 ਅਤੇ ਅੰਡਰ-19 (ਲੜਕੇ/ਲੜਕੀਆਂ) ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਈਆਂ। ਦੋ ਦਿਨ ਚੱਲਿਆਂ ਇਨ੍ਹਾਂ ਖੇਡਾਂ ਵਿਚ ਕਰੀਬ 50 ਖਿਡਾਰੀਆਂ ਨੇ ਭਾਗ ਲਿਆ। ਖੇਡਾਂ ਦੇ ਸਮਾਪਤੀ ਸਮਾਰੋਹ ਦੌਰਾਨ ਸੁਖਜਿੰਦਰ ਸਿੰਘ, ਡਾਇਰੈਕਟਰ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ, ਨੇ ਜੇਤੂ ਖਿਡਾਰੀਆਂ ਨੂੰ ਤਗਮੇ ਪ੍ਰਦਾਨ ਕਰਦਿਆਂ ਉਨ੍ਹਾਂ ਨੂੰ ਰਾਜ ਅਤੇ ਰਾਸ਼ਟਰੀ ਪੱਧਰ ਦੀਆਂ ਖੇਡਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਖਿਡਾਰੀਆਂ ਨੂੰ ਹੋਰ ਮਿਹਨਤ ਕਰਕੇ ਜ਼ਿਲ੍ਹੇ ਅਤੇ ਸਕੂਲ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਹ ਖੇਡਾਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਰੂਪਨਗਰ ਪ੍ਰੇਮ ਮਿੱਤਲ ਦੇ ਦਿਸ਼ਾ-ਨਿਰਦੇਸ਼ਾਂ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ਼ਰਨਜੀਤ ਕੌਰ ਦੀ ਰਹਿਨੁਮਾਈ ਅਤੇ ਕਨਵੀਨਰ ਰਾਜਨ ਚੋਪੜਾ, ਪ੍ਰਿੰਸੀਪਲ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਦੀ ਨਿਗਰਾਨੀ ਹੇਠ ਕਰਵਾਈਆਂ ਗਈਆਂ। ਸਟੇਟ ਐਵਾਰਡੀ ਨਰਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਖੇਡਾਂ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਿਚ ਅਹਿਮ ਯੋਗਦਾਨ ਪਾਇਆ। ਨਤੀਜਿਆਂ ਸਬੰਧੀ ਨਰਿੰਦਰ ਸਿੰਘ ਨੇ ਦੱਸਿਆ ਕਿ ਓਪਨ ਸਾਈਟ ਏਅਰ ਰਾਈਫ਼ਲ ਲੜਕਿਆਂ ਵਿਚ ਗੁਰਕੀਰਤ ਸਿੰਘ (ਸ.ਸ.ਸ.ਸ. ਝੱਲੀਆਂ ਕਲਾਂ) ਨੇ ਸੋਨੇ ਅਤੇ ਗੁਰਸਿਮਰ ਸਿੰਘ (ਰੱਕੜ ਪਿਪਸ ਪਿਪੱਲਮਾਜਰਾ) ਨੇ ਚਾਂਦੀ ਦਾ ਤਗਮਾ ਜਿੱਤਿਆ। ਅੰਡਰ-19 ਏਅਰ ਪਿਸਟਲ ਲੜਕਿਆਂ ਵਿਚ ਹਰਕੀਰਤ ਸਿੰਘ (ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ) ਨੇ ਸੋਨਾ, ਅੰਮ੍ਰਿਤ ਸਿੰਘ (ਨੇਤਾ ਜੀ ਮਾਡਲ ਸਕੂਲ ਰੂਪਨਗਰ) ਨੇ ਚਾਂਦੀ ਅਤੇ ਨਵਤੇਜ ਸਿੰਘ ਗਿੱਲ (ਸ.ਸ.ਸ.ਸ. ਝੱਲੀਆਂ ਕਲਾਂ) ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਪੀਪ ਸਾਈਟ ਏਅਰ ਰਾਈਫ਼ਲ ਅੰਡਰ-19 ਲੜਕਿਆਂ ਵਿਚ ਕਰਨਪ੍ਰੀਤ ਸਿੰਘ ਨੇ ਸੋਨਾ, ਦਿਲਪ੍ਰੀਤ ਸਿੰਘ (ਗਾਰਡਨ ਵੈਲੀ) ਨੇ ਚਾਂਦੀ ਅਤੇ ਅਵਨੀਤ ਸਿੰਘ (ਸ.ਸ.ਸ.ਸ. ਝੱਲੀਆਂ ਕਲਾਂ) ਨੇ ਕਾਂਸੀ ਦਾ ਤਗਮਾ ਜਿੱਤਿਆ। ਲੜਕੀਆਂ ਦੇ ਮੁਕਾਬਲਿਆਂ ਵਿਚ ਓਪਨ ਸਾਈਟ ਏਅਰ ਰਾਈਫ਼ਲ ਵਿਚ ਤਰਨਜੋਤ ਕੌਰ (ਮਾਤਾ ਸਾਹਿਬ ਕੌਰ ਅਕੈਡਮੀ ਡੱਬਰੀ) ਨੇ ਸੋਨਾ, ਜਸਕੀਰਤ ਕੌਰ (ਸ.ਸ.ਸ.ਸ. ਝੱਲੀਆਂ ਕਲਾਂ) ਨੇ ਚਾਂਦੀ ਅਤੇ ਅਸਮਿਤਾ ਵਾਚੇ (ਸ.ਸ.ਸ.ਸ. ਖੇੜੀ ਸਲਾਬਤਪੁਰ) ਨੇ ਕਾਂਸੀ ਦਾ ਤਗਮਾ ਜਿੱਤਿਆ। ਅੰਡਰ-19 ਏਅਰ ਪਿਸਟਲ ਵਿਚ ਕੁਨਿਸ਼ਕਾ ਮੌਦਗਿਲ (ਦਸ਼ਮੇਸ਼ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ) ਨੇ ਸੋਨਾ, ਮਿਸਟੀ ਗਰਗ (ਸ਼ਿਵਾਲਿਕ ਸਕੂਲ) ਨੇ ਚਾਂਦੀ ਅਤੇ ਨੌਨਿੱਧ ਕੌਰ (ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ) ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਪੀਪ ਸਾਈਟ ਏਅਰ ਰਾਈਫ਼ਲ ਵਿਚ ਜੈਸਮੀਨ ਕੌਰ ਸੈਣੀ (ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ) ਨੇ ਸੋਨੇ ਦਾ ਤਗਮਾ ਜਿੱਤਿਆ। ਖੇਡਾਂ ਨੂੰ ਸਫਲ ਬਣਾਉਣ ਵਿਚ ਦੀਪਕ ਕੁਮਾਰ ਰਾਣਾ, ਅੰਮ੍ਰਿਤਪਾਲ ਸਿੰਘ, ਅਸੀਸ ਕੁਮਾਰ, ਅਜੀਤ ਕੌਰ, ਚਤਨਿਆ ਨਾਇਡੂ, ਖੁਸ਼ਦੀਪ ਕੌਰ, ਜਸਪ੍ਰੀਤ ਸਿੰਘ ਅਤੇ ਕਰਨਪ੍ਰੀਤ ਸਿੰਘ ਨੇ ਵੀ ਸਹਿਯੋਗ ਦਿੱਤਾ।
ਪਿਛਲੀ ਖ਼ਬਰ ਕਾਮਰੇਡ ਗੁਰਦਿਆਲ ਸਿੰਘ ਢੇਰ ਦੀ ਮਨਾਈ ਸੱਤਵੀਂ ਬਰਸੀ ਭਾਜਪਾ ਅਤੇ ਆਪ ਨੂੰ ਸੱਤਾ ਤੋਂ ਦੂਰ ਕਰਨਾ ਸਮੇਂ ਦੀ ਮੁੱਖ ਲੋੜ -ਕਾਮ... ਅਗਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਦੇ ਖ਼ਾਲਸਾ ਸਕੂਲ ਵਿਖੇ ਤਿੰਨ ਰੋਜ਼ਾ ਜ਼ੋਨਲ ਸਕੂਲ ਅਥਲੈਟਿਕਸ ਮੀਟ ਹੋਈ ਸ਼ੁਰੂ ਸਿੱਖਿਆ ਕੋਆਰਡੀਨੇਟਰ ਦਇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।