09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਚੇਅਰਮੈਨ ਮੁਕਾਰੀ ਵਲੋਂ ਏਸ਼ੀਆ ਮੈਡਲਿਸਟ ਜੈਸਮਿਨ ਜਾਪੀ ਖੱਟੜਾ ਦਾ ਸਨਮਾਨ <br/>

ਜਾਪੀ ਦਾ ਸਨਮਾਨ ਕਰਦੇ ਚੇਅਰਮੈਨ ਰਾਮ ਕੁਮਾਰ ਮੁਕਾਰੀ | ਤਸਵੀਰ : ਢੀਂਡਸਾ <br/> 04-11-2025
ਨੂਰਪੁਰ ਬੇਦੀ, 3 ਨਵੰਬਰ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਦੇ ਪਿੰਡ ਥਾਣਾ ਦੀ ਜੰਮਪਲ ਤੇ ਬੀ. ਜੇ. ਐਸ. ਸਕੂਲ ਸਮੁੰਦੜੀਆਂ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਜੈਸਮਿਨ ਜਾਪੀ ਖੱਟੜਾ ਨੇ ਏਸ਼ੀਅਨ ਯੂਥ ਗੇਮਸ-2025 ਵਿਚ ਕਾਂਸੀ ਤਗਮਾ ਜਿੱਤ ਕੇ ਆਪਣੇ ਇਲਾਕੇ ਦਾ ਨਾਂਅ ਦੁਨੀਆਂ 'ਚ ਚਮਕਾਇਆ ਹੈ | ਇਹ ਪ੍ਰਗਟਾਵਾ ਕਰਦਿਆਂ ਪੰਜਾਬ ਰਾਜ ਸੈਣੀ ਵੈੱਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਰਾਮ ਕੁਮਾਰ ਮੁਕਾਰੀ ਨੇ ਜੈਸਮਿਨ ਜਾਪੀ ਖੱਟੜਾ ਅਤੇ ਉਸ ਦੇ ਕੋਚ ਤੇ ਮਾਪਿਆਂ ਨੂੰ ਵਧਾਈ ਦਿੱਤੀ | ਚੇਅਰਮੈਨ ਮੁਕਾਰੀ ਨੇ ਵਿਸ਼ੇਸ਼ ਤੌਰ 'ਤੇ ਜਾਪੀ ਖੱਟੜਾ ਦੇ ਘਰ ਜਾ ਕੇ ਉਸ ਦਾ ਸਨਮਾਨ ਕੀਤਾ ਤੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ | ਦੱਸਣਯੋਗ ਹੈ ਕਿ ਪਿੰਡ ਥਾਣਾ ਦੀ ਜੰਮਪਲ ਜਾਪੀ ਖੱਟੜਾ ਸਕੂਲ 'ਚ ਪੜ੍ਹਾਈ ਦੇ ਨਾਲ ਨਾਲ ਜਾਪੀ ਖੇਡਾਂ 'ਚ ਵੀ ਮੋਹਰੀ ਹੈ | ਬਹਿਰੀਨ ਦੇਸ਼ ਵਿਚ ਚੱਲ ਰਹੀਆਂ ਏਸ਼ੀਅਨ ਯੂਥ ਖੇਡਾਂ-2025 'ਚ ਏਸ਼ੀਆ ਦੇ 45 ਦੇਸ਼ਾਂ ਦੇ 4200 ਖਿਡਾਰੀ ਹਿੱਸਾ ਲਿਆ | ਭਾਰਤੀ ਅਥਲੈਟਿਕਸ ਦਲ ਵਿਚ ਪੰਜਾਬ ਦੀਆਂ ਦੋ ਖਿਡਾਰਨਾਂ ਜੋਏ ਬੈਦਵਾਨ ਤੇ ਜੈਸਮੀਨ ਕੌਰ ਜਾਪੀ ਸ਼ਾਮਿਲ ਸਨ | ਇਥੇ ਜੈਸਮੀਨ ਕੌਰ ਉਰਫ ਜਾਪੀ ਖਟੜਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਂਸੀ ਦਾ ਤਗਮਾ ਹਾਸਿਲ ਕਰਕੇ ਇਤਿਹਾਸ ਰਚ ਦਿੱਤਾ | ਸਕੂਲ ਦੇ ਪਿ੍ੰਸੀਪਲ ਤੇ ਜਾਪੀ ਖੱਟੜਾ ਦੇ ਕੋਚ ਬਲਵਿੰਦਰ ਸਿੰਘ ਸਮੁੰਦੜੀਆਂ ਨੇ ਦੱਸਿਆ ਕਿ ਜਾਪੀ ਕੁੱਝ ਮਹੀਨੇ ਪਹਿਲਾਂ ਵੀ ਏਸ਼ੀਅਨ ਯੂਥ ਚੈਂਪੀਅਨਸ਼ਿਪ 'ਚ ਹਿੱਸਾ ਲੈ ਚੁੱਕੀ ਹੈ ਅਤੇ ਹੁਣੇ ਹੋਈਆਂ ਜੂਨੀਅਰ ਨੈਸ਼ਨਲ ਖੇਡਾਂ ਵਿਚ ਸੋਨ ਤਗਮਾ ਪ੍ਰਾਪਤ ਕਰ ਚੁੱਕੀ ਹੈ | ਜਾਪੀ ਦੇ ਪਿਤਾ ਪਿ੍ੰਸੀਪਲ ਸੁਰਜੀਤ ਸਿੰਘ ਖਟੜਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਭਵਿੱਖ 'ਚ ਜਾਪੀ ਦੁਨੀਆ ਪੱਧਰ 'ਤੇ ਸਾਡਾ ਹੀ ਨਹੀਂ ਸਗੋਂ ਆਪਣੇ ਸਕੂਲ ਦਾ ਆਪਣੇ ਇਲਾਕੇ ਦਾ ਤੇ ਆਪਣੇ ਪੰਜਾਬ ਦਾ ਨਾਂਅ ਰੌਸ਼ਨ ਕਰੇਗੀ |

ਪਿਛਲੀ ਖ਼ਬਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨੰਗਲ 'ਚ ਸਜਾਇਆ ਵਿਸ਼ਾਲ ਨਗਰ ਕੀਰਤਨ <br/> ਅਗਲੀ ਖ਼ਬਰ ਸ੍ਰੀ ਦਸਮੇਸ਼ ਅਕੈਡਮੀ ਵਲੋਂ ਅੱਜ ਤੇ ਕੱਲ੍ਹ ਹੋਵੇਗਾ 'ਨੁਰ-ਏ-ਨਾਨਕ' ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।