08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਜੇ ਵਰਮਾ ਦੇ ਵਾਇਰਲ ਮੈਸੇਜ ਨੇ ਕੌਂਸਲਰਾਂ 'ਚ ਛੇੜੀ ਕੰਬਣੀ

ਅਜੀਤ ਡੈਸਕ 04-11-2025
ਰੂਪਨਗਰ, 3 ਨਵੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਨਗਰ ਕੌਂਸਲ ਦੀ ਸਿਆਸਤ ਵਿਚ ਅੱਜ ਗੱਦਿਓਾ ਲਾਹ ਪ੍ਰਧਾਨ ਸੰਜੇ ਵਰਮਾ ਦੇ ਵਾਇਰਲ ਮੈਸੇਜਾਂ ਨੇ ਇਕ ਵਾਰ ਫਿਰ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ ਤੇ ਇਨ੍ਹਾਂ ਮੈਸੇਜਾਂ ਨੇ ਕੁਝ ਕੌਂਸਲਰਾਂ ਨੂੰ ਕੰਬਣੀ ਛੇੜ ਦਿੱਤੀ ਹੈ | ਗੱਦੀ ਤੋਂ ਹਟਾਏ ਗਏ ਸਾਬਕਾ ਪ੍ਰਧਾਨ ਸੰਜੇ ਵਰਮਾ ਦਾ ਇਕ ਵਾਇਰਲ ਆਵਾਜ਼ ਤੇ ਲਿਖਤੀ ਮੈਸੇਜ ਸ਼ਹਿਰ 'ਚ ਤੇਜ਼ੀ ਨਾਲ ਵਾਇਰਲ ਹੋ ਗਿਆ ਜੋ ਉਸਨੇ ਆਪਣੇ ਹੀ ਸਾਥੀ 14 ਕੌਂਸਲਰਾਂ ਦੇ ਗਰੁੱਪ 'ਚ ਪਾਇਆ ਸੀ ਜੋ ਕਿਸੇ ਕੌਂਸਲਰ ਨੇ ਵਾਇਰਲ ਕਰ ਦਿੱਤਾ | ਇਸ ਮੈਸੇਜ 'ਚ ਸੰਜੇ ਵਰਮਾ ਨੇ ਆਪਣੇ ਹੀ ਧੜੇ ਦੇ ਕੌਂਸਲਰਾਂ ਤੇ ਗੰਭੀਰ ਦੋਸ਼ ਲਾਏ ਹਨ ਕਿ ਉਨ੍ਹਾਂ ਨੇ ਉਸ ਦੀ ਮਦਦ ਤਾਂ ਲਈ, ਪਰ ਬਾਅਦ 'ਚ ਉਸ ਖ਼ਿਲਾਫ਼ ਗ਼ੱਦਾਰੀ ਕਰਕੇ ਬੇਭਰੋਸਗੀ ਮਤਾ ਪਾਸ ਕਰਵਾਇਆ | ਸੰਜੇ ਵਰਮਾ ਨੇ ਆਪਣੇ ਮੈਸੇਜ 'ਚ ਸਾਫ਼ ਸ਼ਬਦਾਂ 'ਚ ਕਿਹਾ ਹੈ ਕਿ ਉਹ ਦਿਲੋਂ ਚੱਲਣ ਵਾਲਾ, ਇਮਾਨਦਾਰ ਤੇ ਰੱਬ ਨਾਲ ਜੁੜਿਆ ਬੰਦਾ ਹੈ 'ਜਿੰਨੇ ਕਦੇ ਕਿਸੇ ਨਾਲ ਧੋਖਾ ਨਹੀਂ ਕੀਤਾ | ਉਸ ਨੇ ਕੌਂਸਲਰਾਂ ਨੂੰ ਪਵਿੱਤਰ ਸਥਾਨਾਂ 'ਤੇ ਜਾ ਕੇ ਸਹੁੰ ਖਾਣ ਦੀ ਚੁਣੌਤੀ ਦਿੱਤੀ ਹੈ | ਇਸ ਮੈਸੇਜ ਵਿਚ ਵਰਮਾ ਨੇ ਮੌਜੂਦਾ ਪ੍ਰਧਾਨ ਅਸ਼ੋਕ ਵਾਹੀ ਤੇ ਸੀਨੀਅਰ ਕਾਂਗਰਸੀ ਨੇਤਾ ਬਰਿੰਦਰ ਸਿੰਘ ਢਿੱਲੋਂ ਦਾ ਵੀ ਸਿੱਧਾ ਜ਼ਿਕਰ ਕੀਤਾ ਹੈ | ਉਸ ਨੇ ਕਿਹਾ ਕਿ ਭਾਵੇਂ ਬਰਿੰਦਰ ਢਿੱਲੋਂ ਉਸ ਦਾ 'ਛੋਟਾ ਭਰਾ ਹੈ, ਪਰ ਉਸ ਨੇ ਵੀ ਗ਼ਲਤ ਕਦਮ ਚੁੱਕਿਆ ਹੈ ਤੇ ਉਸ ਬੰਦੇ ਨੂੰ ਪ੍ਰਧਾਨ ਬਣਾਇਆ ਗਿਆ ਹੈ | ਜਿਸ ਨੇ ਕਦੇ ਕਾਂਗਰਸ ਦਾ ਸਾਥ ਨਹੀਂ ਦਿੱਤਾ | ਸੰਜੇ ਵਰਮਾ ਨੇ ਖੁੱਲ੍ਹੀ ਚੁਣੌਤੀ ਦਿੱਤੀ ਹੈ ਕਿ ਉਹ ਜਲਦੀ ਹੀ ਮੀਡੀਆ ਅੱਗੇ ਆ ਕੇ ਸਾਰੇ ਤੱਥ ਸਾਹਮਣੇ ਰੱਖੇਗਾ | ਹਾਲਾਂਕਿ, ਸੰਜੇ ਵਰਮਾ ਵਲੋਂ ਲਗਾਏ ਦੋਸ਼ਾਂ ਦੀ ਅਸੀਂ ਪੁਸ਼ਟੀ ਨਹੀਂ ਕਰਦੇ |
ਪਿਛਲੀ ਖ਼ਬਰ ਦੁਬਈ ਦੀ ਕੂੜਾ ਸੰਭਾਲ ਪ੍ਰਾਜੈਕਟ ਵਾਲੀ ਕੰਪਨੀ ਜਲੰਧਰ 'ਚ ਕੰਮ ਕਰਨ ਲਈ ਤਿਆਰ ਅਗਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਹਲਕੇ ਅੰਦਰ ਨਾਜਾਇਜ਼ ਮਾਈਨਿੰਗ ਤੇ ਨਸ਼ਾ ਤਸਕਰੀ ਜ਼ੋਰਾਂ 'ਤੇ-ਐਡ. ਮਿੱਤਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।