ਨਾਗੋਯਾ, 24 ਸਤੰਬਰ- ਭਾਰਤ ਦੀ ਰੋਸ਼ੀਬੀਨਾ ਦੇਵੀ ਨੇ ਏਸ਼ਿਆਈ ਖੇਡਾਂ ਦੇ ਪੰਜਵੇਂ ਦਿਨ ਵੀਰਵਾਰ ਨੂੰ ਵੁਸ਼ੂ ਵਿਚ ਚਾਂਦੀ ਦਾ ਤਗਮਾ ਜਿੱਤਿਆ। ਉਹ ਮਹਿਲਾ 60 ਕਿਲੋਗ੍ਰਾਮ ਸੈਂਡਾ ਈਵੈਂਟ ਦੇ ਫਾਈਨਲ ਵਿਚ ਚੀਨ ਦੀ ਝਾਂਗ ਸ਼ਿਆਓਯੂ ਤੋਂ 0-2 ਨਾਲ ਹਾਰ ਗਈ। ਇਹ ਏਸ਼ਿਆਈ ਖੇਡਾਂ ਵਿਚ ਰੋਸ਼ੀਬੀਨਾ ਦਾ ਲਗਾਤਾਰ ਤੀਜਾ ਤਗਮਾ ਹੈ। ਉਹ ਏਸ਼ਿਆਈ ਖੇਡਾਂ ਵਿਚ ਲਗਾਤਾਰ ਤਿੰਨ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਵੁਸ਼ੂ ਖਿਡਾਰਨ ਬਣੀ। ਉਸ ਨੇ 2018 ਵਿਚ ਜਕਾਰਤਾ ਵਿਚ ਕਾਂਸੀ ਅਤੇ 2023 ਵਿਚ ਹਾਂਗਜ਼ੂ ਵਿਚ ਚਾਂਦੀ ਦਾ ਤਗਮਾ ਜਿੱਤਿਆ।
ਰੋਇੰਗ ਵਿਚ ਸਤਨਾਮ ਸਿੰਘ ਅਤੇ ਸਲਮਾਨ ਖਾਨ ਦੀ ਜੋੜੀ 6:13.25 ਮਿੰਟ ਦੇ ਸਮੇਂ ਨਾਲ ਪੁਰਸ਼ ਡਬਲਜ਼ ਸਕਲ ਈਵੈਂਟ ਵਿਚ ਤੀਜੇ ਸਥਾਨ 'ਤੇ ਰਹੀ ਤੇ ਕਾਂਸੀ ਦਾ ਤਗਮਾ ਆਪਣੇ ਨਾਂਅ ਕੀਤਾ।
ਭਾਰਤ ਨੇ ਹੁਣ ਤੱਕ 14 ਤਗਮੇ ਜਿੱਤੇ ਹਨ। ਇਸਨੇ 1 ਸੋਨ, 6 ਚਾਂਦੀ ਅਤੇ 7 ਕਾਂਸੀ ਦੇ ਤਗਮੇ ਜਿੱਤੇ ਹਨ। ਭਾਰਤ ਤਗਮਾ ਸੂਚੀ ਵਿਚ 14ਵੇਂ ਸਥਾਨ 'ਤੇ ਹੈ।