ਹੈਮਿਲਟਨ, 1 ਨਵੰਬਰ - ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਦਰਮਿਆਨ 5ਵਾਂ ਤੇ ਆਖ਼ਰੀ ਟੀ-20 ਮੈਚ ਅੱਜ ਹੋ ਰਿਹਾ ਹੈ। ਹੈਮਿਲਟਨ ਵਿਖੇ ਹੋ ਰਹੇ ਇਸ ਮੈਚ ਵਿਚ ਟਾਸ ਨਿਊਜ਼ੀਲੈਂਡ ਦੇ ਕਪਤਾਨ ਮਿਸ਼ੇਲ ਸੈਂਟਨਰ ਨੇ ਜਿੱਤਿਆ ਤੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਦੀ ਟੀਮ ਨੇ 15 ਓਵਰਾਂ ਬਾਅਦ 5 ਵਿਕਟਾਂ ਦੇ ਨੁਕਸਾਨ 'ਤੇ 144 ਦੌੜਾਂ ਬਣਾ ਲਈਆਂ ਸਨ।ਨਮਨ ਧੀਰ 13 (11 ਗੇਂਦਾਂ) ਅਤੇ ਨਿਤਿਸ਼ ਕੁਮਾਰ ਰੈੱਡੀ 3 (5 ਗੇਂਦਾਂ) ਦੌੜਾਂ ਬਣਾ ਕੇ ਖੇਡ ਰਹੇ ਸਨ।