14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਵਿਧਾਇਕ ਚੱਢਾ ਵਲੋਂ ਨੂਰਪੁਰ ਖੁਰਦ ਵਿਖੇ ਗਲੀ ਦਾ ਉਦਘਾਟਨ <br/>

ਨੂਰਪੁਰ ਖੁਰਦ ਉੱਪਰਲਾ ਵਿਖੇ ਵਿਧਾਇਕ ਚੱਢਾ ਦਾ ਸਨਮਾਨ ਕਰਦੇ ਪਿੰਡ ਵਾਸੀ | ਤਸਵੀਰ : ਰਾਜੇਸ਼ ਚੌਧਰੀ <br/> 05-11-2025
ਨੂਰਪੁਰ ਬੇਦੀ, 4 ਨਵੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਲੋਕਾਂ ਨਾਲ ਕੀਤੇ ਵਿਕਾਸ ਦੇ ਵਾਅਦੇ ਨੂੰ ਪੂਰਾ ਕਰਦਿਆਂ ਪਿੰਡ ਨੂਰਪੁਰ ਖੁਰਦ ਉਪਰਲਾ ਵਿਖੇ 2 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਈ ਗਲੀ ਦਾ ਉਦਘਾਟਨ ਕੀਤਾ | ਇਹ ਗਲੀ ਦਲਿਤ ਬਸਤੀ ਨੂੰ ਜਾਣ ਵਾਲੀ ਮੁੱਖ ਗਲੀ ਹੈ, ਜਿਸ ਦੀ ਮੰਗ ਪਿੰਡ ਵਾਸੀਆਂ ਵਲੋਂ ਕਾਫੀ ਸਮੇਂ ਤੋਂ ਕੀਤੀ ਜਾ ਰਹੀ ਸੀ | ਵਿਧਾਇਕ ਚੱਢਾ ਨੇ ਕਿਹਾ ਕਿ ਸਰਕਾਰ ਦਾ ਮਕਸਦ ਹਰੇਕ ਪਿੰਡ ਤੱਕ ਸੁਵਿਧਾਵਾਂ ਪਹੁੰਚਾਉਣਾ ਹੈ ਤਾਂ ਜੋ ਲੋਕਾਂ ਨੂੰ ਸ਼ਹਿਰਾਂ ਵਾਂਗ ਸਹੂਲਤਾਂ ਉਪਲਬਧ ਹੋ ਸਕਣ | 'ਹਲਕੇ ਦੇ ਹਰ ਕੋਨੇ ਵਿਚ ਸੜਕਾਂ, ਗਲੀਆਂ, ਪਾਣੀ ਤੇ ਬਿਜਲੀ ਦੇ ਪ੍ਰਾਜੈਕਟ ਤੇਜ਼ੀ ਨਾਲ ਚੱਲ ਰਹੇ ਹਨ | ਸਾਡੇ ਲਈ ਸਾਰੇ ਬਰਾਬਰ ਹਨ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਵੇ | ਉਨਾਂ ਕਿਹਾ ਕਿ ਮਾਨ ਸਰਕਾਰ ਨੇ ਲੋਕਾਂ ਦੇ ਸੁਪਨੇ ਸਾਕਾਰ ਕਰਨ ਦਾ ਫ਼ੈਸਲਾ ਕੀਤਾ ਹੈ ਤੇ ਹੁਣ ਪ੍ਰਾਜੈਕਟ ਜ਼ਮੀਨ 'ਤੇ ਦਿਖਾਈ ਦੇ ਰਹੇ ਹਨ | ਇਹ ਹਲਕਾ ਹੁਣ ਵਿਕਾਸ ਰਾਹੀਂ ਪੰਜਾਬ ਲਈ ਮਿਸਾਲ ਬਣੇਗਾ | ਪਿੰਡ ਵਾਸੀਆਂ ਨੇ ਵਿਧਾਇਕ ਚੱਢਾ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਤੇ ਧੰਨਵਾਦ ਕੀਤਾ | ਸਮੁੱਚੀ ਗ੍ਰਾਮ ਪੰਚਾਇਤ ਵਲੋਂ ਵਿਧਾਇਕ ਚੱਢਾ ਨੂੰ ਸਨਮਾਨਿਤ ਵੀ ਕੀਤਾ | ਇਸ ਮੌਕੇ ਹੁਸਨ ਲਾਲ ਚੌਹਾਨ, ਸਰਪੰਚ ਜਸਵਿੰਦਰ ਕੌਰ, ਪੰਚ ਸ਼ਿਵ ਕੁਮਾਰ, ਡਾ. ਅਰਜਨ ਸਿੰਘ, ਬਲਵਿੰਦਰ ਕੁਮਾਰ ਬਿੰਦੂ, ਸੋਨੀ ਦੇਵੀ, ਗੁਰਪਾਲ ਸਿੰਘ, ਮਨੋਹਰ ਲਾਲ, ਭਾਗ ਸਿੰਘ ਮਦਾਨ, ਚੇਤਨ ਕਾਲੀਆ, ਨਰਿੰਦਰ ਝਾਂਡੀਆਂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਦੇ ਜਨਮ ਦਿਹਾੜੇ 'ਤੇ ਸੱਧੇਵਾਲ ਵਿਖੇ ਕਰਵਾਇਆ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।