14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਭਾਰਤੀ ਜਨਤਾ ਪਾਰਟੀ ਵਲੋਂ ਘਨੌਲੀ ਵਿਖੇ ਆਤਮ ਨਿਰਭਰ ਭਾਰਤ ਬੂਥ ਸੰਮੇਲਨ ਕਰਵਾਇਆ <br/>

ਅਜੀਤ ਡੈਸਕ 05-11-2025
ਘਨੌਲੀ, 4 ਨਵੰਬਰ (ਜਸਵੀਰ ਸਿੰਘ ਸੈਣੀ)-ਘਨੌਲੀ ਮੰਡਲ 'ਚ ਭਾਰਤੀ ਜਨਤਾ ਪਾਰਟੀ ਵਲੋਂ 'ਆਤਮਨਿਰਭਰ ਭਾਰਤ' ਬੂਥ ਸੰਮੇਲਨ ਦਾ ਆਯੋਜਨ ਕੀਤਾ, ਜਿਸ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਕੀਤੀ | ਇਸ ਮੌਕੇ ਮੰਡਲ ਪ੍ਰਧਾਨ ਇੰਦਰਪਾਲ ਸਿੰਘ ਲੋਹਗੜ੍ਹ ਫਿੱਡੇ ਨੇ ਬੂਥ ਵਰਕਰਾਂ ਸਮੇਤ ਲਾਲਪੁਰਾ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ | ਪ੍ਰੋਗਰਾਮ ਦੀ ਸ਼ੁਰੂਆਤ 'ਭਾਰਤ ਮਾਤਾ ਕੀ ਜੈ' ਦੇ ਨਾਅਰਿਆਂ ਨਾਲ ਹੋਈ | ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਇਕ ਨਵੇਂ ਆਤਮਨਿਰਭਰ ਭਾਰਤ ਵੱਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਪਿੰਡ, ਕਿਸਾਨ, ਨੌਜਵਾਨ, ਮਹਿਲਾ ਅਤੇ ਵਪਾਰੀ -ਸਮਾਜ ਦੇ ਹਰ ਵਰਗ ਦੀ ਭਲਾਈ ਲਈ ਕੰਮ ਕੀਤਾ ਹੈ | ਲਾਲਪੁਰਾ ਨੇ ਕਿਹਾ ਕਿ ਪੰਜਾਬੀਆਂ ਨੇ ਹਰੇਕ ਪਾਰਟੀ ਨੂੰ ਮੌਕਾ ਦੇ ਕੇ ਵੇਖ ਲਿਆ ਪਰ ਹੁਣ ਅਗਲੀ ਵਾਰੀ ਭਾਰਤੀ ਜਨਤਾ ਪਾਰਟੀ ਦੀ ਹੈ, ਅਤੇ ਪੰਜਾਬੀਆਂ ਨੂੰ ਸਾਡੀ ਪਾਰਟੀ ਤੋਂ ਬੇਹੱਦ ਉਮੀਦਾਂ ਹਨ | ਉਨ੍ਹਾਂ ਕਿਹਾ ਕਿ 2027 ਵਿਚ ਭਾਜਪਾ ਦੀ ਡਬਲ ਇੰਜਣ ਸਰਕਾਰ ਬਣਨਾ ਤੈਅ ਹੈ, ਪਰ ਸਾਡੇ ਹਰੇਕ ਬੂਥ 'ਤੇ ਮੌਜੂਦ ਵਰਕਰ ਦੀ ਜ਼ਿੰਮੇਵਾਰੀ ਹੈ ਕਿ ਆਪਣੇ ਬੂਥ 'ਤੇ ਤਗੜੇ ਹੋ ਕੇ ਭਾਜਪਾ ਨੂੰ ਹੋਰ ਮਜ਼ਬੂਤ ਕਰਨ, ਲੋਕਾਂ ਦੀਆਂ ਸਮੱਸਿਆਵਾਂ ਨੂੰ ਉੱਪਰ ਤੱਕ ਲੈ ਕੇ ਆਉਣ ਤੇ ਸੇਵਾ ਭਾਵਨਾ ਨਾਲ ਡੱਟ ਕੇ ਕੰਮ ਕਰਨ | ਉਨ੍ਹਾਂ ਕਿਹਾ ਕਿ 'ਆਯੁਸ਼ਮਾਨ ਭਾਰਤ ਯੋਜਨਾ' ਦੇ ਅਧੀਨ ਲੱਖਾਂ ਲੋਕਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਪ੍ਰਾਪਤ ਹੋਈਆਂ ਹਨ | ਮੰਡਲ ਪ੍ਰਧਾਨ ਇੰਦਰਜੀਤ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਨੂਰਪੁਰ ਬੇਦੀ ਮੰਡਲ ਦਾ ਹਰ ਬੂਥ ਆਤਮਨਿਰਭਰ ਭਾਰਤ ਦੇ ਅਭਿਆਨ ਵਿਚ ਸਰਗਰਮ ਭੂਮਿਕਾ ਨਿਭਾਅ ਰਿਹਾ ਹੈ | ਇਸ ਮੌਕੇ ਸਤਨਾਮ ਸਿੰਘ ਸੱਤੂ, ਮਨਮੋਹਣ ਸਿੰਘ, ਅਮਰਦੀਪ ਸਿੰਘ, ਪਰਮਿੰਦਰ ਕੁਮਾਰ, ਮਨਜੀਤ ਸਿੰਘ, ਮੇਹਰ ਸਿੰਘ, ਨੰਦ ਲਾਲ ਭਾਰਦਵਾਜ, ਧਰਮ ਸਿੰਘ, ਜਗਜੀਤ ਸਿੰਘ, ਵੇਦ ਰਾਮ, ਲਾਲ ਬਹਾਦੁਰ, ਬਲਜੀਤ ਸਿੰਘ, ਵਿਜੈ ਕੁਮਾਰ ਘਨੌਲਾ, ਰਵੀ, ਰਾਣੂ, ਦਵਿੰਦਰ ਕੁਮਾਰ, ਰਾਮ ਕਿ੍ਸ਼ਨ, ਬਾਜ ਸਿੰਘ, ਰਜੇਸ਼ ਕੁਮਾਰ, ਯੋਗਰਾਜ ਸਿੰਘ, ਪਰਮਜੀਤ ਸਿੰਘ, ਇੰਦਰਜੀਤ ਸਿੰਘ, ਅਵਤਾਰ ਸਿੰਘ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਡਾ. ਐਸ. ਪੀ. ਸਿੰਘ ਉਬਰਾਏ ਵਲੋਂ ਲੋੜਵੰਦ ਵਿਦਿਆਰਥੀਆਂ ਦੀ ਮਦਦ ਅਗਲੀ ਖ਼ਬਰ ਮਾਤਾ ਸਾਹਿਬ ਕੌਰ ਦੇ ਜਨਮ ਦਿਹਾੜੇ 'ਤੇ ਸੱਧੇਵਾਲ ਵਿਖੇ ਕਰਵਾਇਆ ਗੁਰਮਤਿ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।