ਨੰਗਲ, 4 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਭਾਰਤ ਵਿਕਾਸ ਪ੍ਰੀਸ਼ਦ ਭਾਖੜਾ ਨੰਗਲ ਇਕਾਈ ਵਲੋਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਭਾਈ ਘਨੱਈਆ ਚੈਰੀਟੇਬਲ ਹਸਪਤਾਲ ਬ੍ਰਹਮਪੁਰ ਵਿਖੇ ਡਾਇਲਸਿਸ ਸੈਂਟਰ ਦਾ ਉਦਘਾਟਨ ਐਸ. ਡੀ. ਐਮ. ਨੰਗਲ ਸਚਿਨ ਪਾਠਕ ਵਲੋਂ ਕੀਤਾ ਜਾਵੇਗਾ | ਇਹ ਜਾਣਕਾਰੀ ਦਿੰਦਿਆਂ ਐਡਵੋਕੇਟ ਅਸ਼ੋਕ ਮਨੋਚਾ ਡਾਇਰੈਕਟਰ ਨੇ ਦੱਸਿਆ ਕਿ ਬੁੱਧਵਾਰ ਨੂੰ ਸਵੇਰੇ 9 ਤੋਂ 1 ਵਜੇ ਤੱਕ ਗ੍ਰੈਸ ਮੇਗਾ ਕੇਅਰ ਹਸਪਤਾਲ ਊਨਾ ਵਲੋਂ ਇਕ ਮੁਫ਼ਤ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ | ਇਸ ਮੌਕੇ ਜਗਮੋਹਣ ਸਿੰਘ ਵਾਲੀਆ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ ਭਾਖੜਾ ਨੰਗਲ, ਇੰਜਨੀਅਰ ਰਾਜਨ ਸੋਨੀ ਸਕੱਤਰ, ਰਜਿੰਦਰ ਸਿੰਘ ਕਟਾਰੀਆ ਪ੍ਰਧਾਨ ਸਮੂਹ ਗੁਰਦੁਆਰਾ ਤਾਲਮੇਲ ਕਮੇਟੀ, ਗੁਰਦੀਪ ਕੁਮਾਰ ਸ਼ਰਮਾ ਪਿ੍ੰਸੀਪਲ ਆਦਿ ਹਾਜ਼ਰ ਸਨ |