23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਨਗਰ ਕੌਂਸਲ ਮੋਰਿੰਡਾ ਵਲੋਂ ਕੀਤੀ ਗਈ ਇਕੱਤਰਤਾ <br/>

ਅਜੀਤ ਡੈਸਕ 25-11-2025
ਮੋਰਿੰਡਾ, 24 ਨਵੰਬਰ (ਤਰਲੋਚਨ ਸਿੰਘ ਕੰਗ)-ਨਗਰ ਕੌਂਸਲ ਮੋਰਿੰਡਾ ਵਲੋਂ ਜਗਦੇਵ ਸਿੰਘ ਭਟੋਆ ਦੀ ਪ੍ਰਧਾਨਗੀ ਹੇਠ ਇਕੱਤਰਤਾ ਕੀਤੀ ਗਈ ਜਿਸ ਵਿਚ ਪੰਜਾਬ ਸਰਕਾਰ ਤੋਂ ਮੋਰਿੰਡਾ ਸ਼ਹਿਰ ਦੀ ਨਵੀਂ ਕੀਤੀ ਗਈ ਵਾਰਡਬੰਦੀ ਨੂੰ ਰੱਦ ਕਰਨ ਅਤੇ ਪਹਿਲਾਂ ਹੋਈ ਵਾਰਡਬੰਦੀ ਨੂੰ ਬਰਕਰਾਰ ਰੱਖਣ ਦੀ ਮੰਗ ਕੀਤੀ ਗਈ | ਇਕੱਤਰਤਾ ਦੌਰਾਨ ਕੌਂਸਲਰ ਅੰਮਿ੍ਤਪਾਲ ਸਿੰਘ ਖੱਟੜਾ, ਰਾਕੇਸ਼ ਕੁਮਾਰ ਬੱਗਾ, ਰਜੇਸ਼ ਕੁਮਾਰ ਸਿਸੋਦੀਆ, ਰਿੰਪੀ ਕੁਮਾਰ, ਸੁਖਜਿੰਦਰ ਕਾਕਾ ਅਤੇ ਪਿੰਕੀ ਕੌਰ ਨੇ ਕਿਹਾ ਕਿ ਸ਼ਹਿਰ ਵਾਸੀਆਂ ਵਲੋਂ ਚੁਣੇ ਗਏ ਕੌਂਸਲਰਾਂ ਦੀ ਰਾਏ ਲਏ ਬਗੈਰ ਕੀਤੀ ਗਈ ਵਾਰਡਬੰਦੀ ਸ਼ਹਿਰ ਵਾਸੀਆਂ ਲਈ ਹੋਰ ਮੁਸੀਬਤ ਪੈਦਾ ਕਰੇਗੀ | ਅੰਮਿ੍ਤਪਾਲ ਸਿੰਘ ਖੱਟੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ਹਿਰ ਦੀ ਵਾਰਡਬੰਦੀ ਕਰਾਉਣ ਲਈ ਪਹਿਲਾਂ ਇੱਕ ਸਰਵੇ ਕਰਾਇਆ ਗਿਆ ਸੀ, ਜਿਸ ਵਿਚ ਸ਼ਹਿਰ ਦੀ ਅਬਾਦੀ ਪਹਿਲਾਂ ਨਾਲੋਂ ਘੱਟ ਦੱਸੀ ਗਈ ਹੈ | ਉਹਨਾਂ ਦੱਸਿਆ ਕਿ ਕੌਂਸਲ ਵਲੋਂ ਨਾ ਤਾਂ ਆਪਣੀ ਹੱਦਬੰਦੀ ਵਿੱਚ ਵਾਧਾ ਕੀਤਾ ਹੈ ਤੇ ਨਾ ਹੀ ਸਰਕਾਰ ਨੂੰ ਮੁੜ ਵਾਰਡਬੰਦੀ ਕਰਵਾਉਣ ਸਬੰਧੀ ਕੋਈ ਤਜਵੀਜ ਭੇਜੀ ਗਈ ਸੀ ਪ੍ਰੰਤੂ ਫਿਰ ਵੀ ਹਲਕਾ ਵਿਧਾਇਕ ਵਲੋਂ ਸ਼ਹਿਰ ਦੇ ਕੌਂਸਲਰਾਂ ਨੂੰ ਛੱਡ ਕੇ ਨੇੜਲੇ ਵਿਅਕਤੀਆਂ ਰਾਹੀਂ ਨਵੀਂ ਵਾਰਡਬੰਦੀ ਕਰਵਾਈ ਗਈ | ਇਸ ਸਬੰਧੀ ਕਿਸੇ ਵੀ ਕੌਂਸਲਰ ਕੋਲੋਂ ਸੁਝਾਅ ਜਾਂ ਇਤਰਾਜ਼ ਆਦਿ ਨਹੀਂ ਲਏ ਗਏ | ਅਜਿਹਾ ਹੋਣ ਨਾਲ ਸ਼ਹਿਰ ਵਾਸੀਆਂ ਨੂੰ ਵਾਰ-ਵਾਰ ਆਪਣਾ ਪਤਾ ਬਦਲਣ ਸਬੰਧੀ ਸਮੱਸਿਆ ਆਵੇਗੀ | ਇਸ ਸਬੰਧੀ ਗੱਲਬਾਤ ਕਰਦਿਆਂ ਕੌਂਸਲ ਪ੍ਰਧਾਨ ਜਗਦੇਵ ਸਿੰਘ ਭਟੋਆ ਨੇ ਦੱਸਿਆ ਕਿ ਨਵੀਂ ਵਾਰਡਬੰਦੀ ਸਬੰਧੀ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਵਲੋਂ ਉਹਨਾਂ ਨੂੰ ਮਿਤੀ 18 ਨਵੰਬਰ ਨੂੰ ਚੰਡੀਗੜ੍ਹ ਵਿਖੇ ਸੱਦਿਆ ਗਿਆ ਸੀ ਪ੍ਰੰਤੂ ਵਿਭਾਗ ਦੇ ਅਧਿਕਾਰੀਆਂ ਨੇ ਨਾ ਉਹਨਾਂ ਨਾਲ ਸ਼ਹਿਰ ਦੀ ਵਾਰਡਬੰਦੀ ਸਬੰਧੀ ਕੋਈ ਸਲਾਹ ਮਸ਼ਵਰਾ ਕੀਤਾ ਤੇ ਨਾ ਹੀ ਨਵੀਂ ਵਾਰਡਬੰਦੀ ਸਬੰਧੀ ਉਹਨਾਂ ਦੇ ਦਸਤਖਤ ਕਰਵਾਏ ਗਏ | ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨਵੀਂ ਵਾਰਡਬੰਦੀ ਨੂੰ ਰੱਦ ਕੀਤਾ ਜਾਵੇ | ਇਕੱਤਰਤਾ ਦੌਰਾਨ ਨਗਰ ਕੌਂਸਲ ਵਲੋਂ ਜੇਸੀਬੀ ਮਸ਼ੀਨ, 7 ਨਵੇਂ ਟੈਂਪੂ, 30 ਰਿਕਸ਼ਾ ਰੇਹੜੀ, 20 ਹੱਥ ਰੇਹੜੀਆਂ, 1 ਨਵਾਂ ਟਰੈਕਟਰ ਲੋਡਰ ਤੇ ਦੋ ਟਰਾਲੀਆਂ ਖਰੀਦਣ ਸਮੇਤ ਠੇਕੇ 'ਤੇ ਕੰਮ ਕਰ ਰਹੇ ਸਫਾਈ ਸੇਵਕਾਂ ਨੂੰ ਤੇਲ ਭੱਤਾ ਦੇਣ, ਸੁਰੱਖਿਆ ਕਿੱਟਾਂ ਖਰੀਦਣ, ਫੌਗਿੰਗ ਦਵਾਈ, ਸੈਨੀਟਾਈਜ਼ਰ, ਪਾਲਮ ਇੰਕਲੇਵ ਕਲੋਨੀ ਨੂੰ ਮੁੱਖ ਸੀਵਰੇਜ ਲਾਈਨ ਨਾਲ ਜੋੜਨ ਲਈ 23.51 ਲੱਖ ਰੁਪਏ, ਡੰਪਿੰਗ ਗਰਾਊਾਡ ਦੀ ਚਾਰਦੀਵਾਰੀ, ਸੈਡ ਅਤੇ ਕੰਪੋਸਟ ਪਿਟਸ ਬਣਾਉਣ ਲਈ 54.95 ਲੱਖ ਰੁਪਏ, ਅੰਡਰ ਬਿ੍ਜ ਦੇ ਦੋਨੋਂ ਪਾਸੇ ਫੁਟਪਾਥ ਬਣਾਉਣ ਲਈ 22.53 ਲੱਖ ਰੁਪਏ ਦੇ ਤਖਮੀਨੇ ਨੂੰ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਂਸਲਰ ਗੁਰਪ੍ਰੀਤ ਕੌਰ, ਕੌਂਸਲਰ ਕੁਸਮ ਲਤਾ, ਕੌਂਸਲਰ ਰਾਜਪ੍ਰੀਤ ਸਿੰਘ ਰਾਜੀ, ਕੌਂਸਲਰ ਹਰਜੀਤ ਸਿੰਘ ਸੋਢੀ, ਕੌਂਸਲਰ ਹਰਪਾਲ ਕੌਰ, ਕੌਂਸਲਰ ਦਿਲਜੀਤ ਕੌਰ, ਕੌਂਸਲਰ ਬਬੀਤਾ ਰਾਣੀ, ਕਮਲੇਸ਼ ਕੁਮਾਰੀ, ਕਾਰਜਸਾਧਕ ਅਫਸਰ ਰਵੀ ਕੁਮਾਰ ਜਿੰਦਲ ਤੇ ਹੋਰ ਅਧਿਕਾਰੀ ਹਾਜ਼ਰ ਸਨ |

ਪਿਛਲੀ ਖ਼ਬਰ ਸੰਗਤਾਂ ਨੂੰ ਨਾਕਿਆਂ 'ਤੇ ਨਾ ਰੋਕਿਆ ਜਾਵੇ- ਜਥੇਦਾਰ ਗੜਗੱਜ <br/> ਅਗਲੀ ਖ਼ਬਰ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਜਾਇਆ ਨਗਰ ਕੀਰਤਨ ਗੁਰਦੁਆਰਾ ਸ੍ਰੀ ਜੋਤਗੜ੍ਹ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।