23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਜੀਸਸ ਸੇਵੀਅਰ ਸਕੂਲ ਵਲੋਂ ਨਸ਼ਾ ਮੁਕਤ ਰੈਲੀ ਕੱਢੀ <br/>

ਜੀਸਸ ਸੇਵੀਅਰ ਸਕੂਲ ਦੇ ਐਨ.ਸੀ.ਸੀ. ਕੈਡਟ ਨਸ਼ਾ ਵਿਰੋਧੀ ਰੈਲੀ ਕੱਢਦੇ ਹੋਏ | <br/> 25-11-2025
ਮੋਰਿੰਡਾ, 24 ਨਵੰਬਰ (ਪਿ੍ਤਪਾਲ ਸਿੰਘ)-ਜੀਸਸ ਸੇਵੀਅਰ ਸਕੂਲ ਦੇ 48 ਐਨ.ਸੀ.ਸੀ. ਕੈਡਟਾਂ ਵਲੋਂ ਫਸਟ ਅਫ਼ਸਰ ਨਵੀਨ ਕੁਮਾਰ (ਐਸੋਸੀਏਟ ਐਨ.ਸੀ.ਸੀ. ਅਫ਼ਸਰ) ਦੀ ਅਗਵਾਈ ਹੇਠ ਮੋਰਿੰਡਾ ਬਾਜ਼ਾਰ ਵਿਚ ਨਸ਼ਾ ਮੁਕਤ ਰੈਲੀ ਕੱਢੀ ਗਈ | ਇਸ ਰੈਲੀ ਦੌਰਾਨ ਕੈਡਟਾਂ ਨੇ ਨਸ਼ਿਆਂ ਤੋਂ ਹੋਣ ਵਾਲੇ ਨੁਕਸਾਨ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਨਸ਼ੇ ਖ਼ਿਲਾਫ਼ ਵੱਖ-ਵੱਖ ਸਲੋਗਨ ਪੜ੍ਹਦੇ ਹੋਏ ਸਾਰਿਆਂ ਨੂੰ ਸਿਹਤਮੰਦ ਜੀਵਨ ਜੀਊਣ ਦਾ ਪ੍ਰੇਰਕ ਸੰਦੇਸ਼ ਦਿੱਤਾ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਮਰਸੀ ਜੋਨਸਨ ਨੇ ਕੈਡਟਾਂ ਨੂੰ ਨਸ਼ਾ ਵਿਰੋਧੀ ਮੁਹਿੰਮ ਨੂੰ ਆਪਣਾ ਜੀਵਨ ਮੰਤਰ ਬਣਾਉਣ ਲਈ ਉਤਸਾਹਿਤ ਕੀਤਾ, ਜਦਕਿ ਸਕੂਲ ਦੇ ਚੇਅਰਮੈਨ ਮਿਸਟਰ ਜੋਏ ਕੋਟੀ ਨੇ ਇਸ ਸਮਾਜਿਕ ਉਪਰਾਲੇ ਲਈ ਕੈਡਟਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ |

ਪਿਛਲੀ ਖ਼ਬਰ ਭਾਈ ਨੰਦ ਲਾਲ ਸਕੂਲ ਦੇ ਵਿਦਿਆਰਥੀ ਨੇ ਧਾਰਮਿਕ ਪ੍ਰੀਖਿਆ ਵਿਚ ਹਾਸਿਲ ਕੀਤਾ ਪਹਿਲਾ ਸਥਾਨ <br/> ਅਗਲੀ ਖ਼ਬਰ ਤਖ਼ਤ ਕੇਸਗੜ੍ਹ ਸਾਹਿਬ 'ਤੇ ਬੇਅਦਬੀ ਕਾਨੂੰਨ ਬਾਰੇ ਜਵਾਬ ਦੇਣ ਤੋਂ ਮੁੱਖ ਮੰਤਰੀ ਮਾਨ ਅਤੇ ਕੇਜਰੀਵਾਲ ਨੇ ਟਾਲਾ ਵੱਟਿਆ- ਭ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।