ਨੰਗਲ, 24 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਬਜ਼ੁਰਗ ਭਾਜਪਾ ਆਗੂ ਅਤੇ ਪਿੰਡ ਬਰਾਰੀ ਨੰਗਲ ਡੈਮ ਦੇ ਸਾਬਕਾ ਸਰਪੰਚ ਪੰਡਿਤ ਰਾਮ ਪ੍ਰਕਾਸ਼ ਦਿਵੇਦੀ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਿਆ ਜਦੋਂ ਉਹਨਾਂ ਦੀ ਛੋਟੀ ਨੂੰ ਹ ਮੋਨਿਕਾ ਸ਼ਰਮਾ ਪਤਨੀ ਵਿਨੋਦ ਸ਼ਰਮਾ ਦਾ ਐਤਵਾਰ ਦੇਰ ਸ਼ਾਮ ਅਚਨਚੇਤ ਦੇਹਾਂਤ ਹੋ ਗਿਆ | ਉਹ ਆਪਣੇ ਪਿੱਛੇ ਦੋ ਬੇਟੀਆਂ ਤੇ ਇੱਕ ਬੇਟਾ ਛੱਡ ਗਏ ਹਨ | ਅੱਜ ਉਹਨਾਂ ਦਾ ਅੰਤਿਮ ਸੰਸਕਾਰ ਦੁਪਹਿਰ ਵੇਲੇ ਪਿੰਡ ਬਰਾਰੀ ਤੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ, ਜਿੱਥੇ ਉਹਨਾਂ ਦੇ ਸਪੁੱਤਰ ਵਲੋਂ ਚਿਖਾ ਨੂੰ ਅਗਨੀ ਵਿਖਾਈ ਗਈ | ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕੇ ਦੇ ਵੱਖ-ਵੱਖ ਰਾਜਨੀਤਿਕ ਧਾਰਮਿਕ ਮੁਲਾਜ਼ਮ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦੇ ਦਿਵੇਦੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਹੋਏ ਸਨ | ਪਰਿਵਾਰ ਨਾਲ ਦੁੱਖ ਪ੍ਰਗਟਾਉਣ ਵਾਲਿਆਂ ਵਿਚ ਕੌਂਸਲਰ ਐਡਵੋਕੇਟ ਪਰਮਜੀਤ ਸਿੰਘ ਪੰਮਾ, ਹਰਦੀਪ ਸਿੰਘ ਬੈਂਸ ਮੈਂਬਰ ਟਰੱਕ ਯੂਨੀਅਨ ਨੰਗਲ, ਖੱਬੇ ਪੱਖੀ ਅਤੇ ਕਿਸਾਨ ਆਗੂ ਸੁਰਜੀਤ ਸਿੰਘ ਢੇਰ, ਭਾਜਪਾ ਆਗੂ ਮੁਕੇਸ਼ ਨੱਡਾ, ਲੰਬੜਦਾਰ ਧਰਮਪਾਲ ਸੋਢੀ, ਸਾਬਕਾ ਕੌਂਸਲਰ ਹਰੀਸ਼ ਕਪਿਲਾ, ਪਵਨ ਯਗੋਤਾ, ਖੇਡ ਪ੍ਰਮੋਟਰ ਪਵਨ ਸ਼ਰਮਾ ਸ਼ਾਇਰ ਵਿੰਦਰ ਸ਼ਰਮਾ, ਕੌਂਸਲਰ ਵਿਦਿਆ ਸਾਗਰ, ਅਨਿਲ ਐਰੀ, ਮੰਗਤ ਰਾਮ, ਐਡਵੋਕੇਟ ਕੁਲਦੀਪ ਚੰਦ, ਅਸ਼ਵਨੀ ਸ਼ਰਮਾ, ਤਰਨਜੀਤ ਸਿੰਘ ਫੌਜੀ, ਮਨਵੀਰ ਸਿੰਘ ਬਰਾਰੀ, ਅੰਸੂ ਦਵੇਦੀ, ਸੁਸ਼ੀਲ ਕੁਮਾਰ ਸ਼ੀਲੂ, ਜਸਪਾਲ ਸਿੰਘ ਬੋਬੀ, ਸਾਬਕਾ ਸਰਪੰਚ ਕਿ੍ਸ਼ਨਪਾਲ ਰਾਣਾ, ਬਖਸ਼ੀਸ਼ ਸਿੰਘ, ਕਮਲ ਸਿੰਘ, ਤਰਲੋਕ ਸਿੰਘ ਬੈਂਸ, ਗੁਰਮੇਲ ਸਿੰਘ, ਮਹਾਦੇਵ ਕੁਮਾਰ, ਜਸਬੀਰ ਸਿੰਘ, ਅਮਰੀਕ ਸਿੰਘ, ਸੁਰੇਸ਼ ਸ਼ਾਸਤਰੀ, ਰਾਜੇਸ਼ ਸ਼ਾਸਤਰੀ, ਕਮਲ ਦੀਵੇਦੀ, ਹਰੀ ਕਿਸ਼ਨ ਬੱਗਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ |