ਨੰਗਲ, 24 ਨਵੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਬੀ.ਬੀ.ਐਮ.ਬੀ. ਡੀ.ਏ.ਵੀ. ਪਬਲਿਕ ਸਕੂਲ ਦੇ ਐੱਨ.ਸੀ.ਸੀ. ਕੈਡੇਟਸ ਵਲੋਂ ਚੀਫ਼ ਅਫ਼ਸਰ ਸ਼ਗੁਨ ਪਾਲ ਸ਼ਰਮਾ ਤੇ ਕਮਾਂਡਿੰਗ ਅਫ਼ਸਰ ਕੈਪਟਨ ਹਰਜੀਤ ਸਿੰਘ ਦਿਓਲ ਦੀ ਅਗਵਾਈ ਹੇਠ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ | ਇਸ ਰੈਲੀ ਦੌਰਾਨ ਚੌਗਿਰਦੇ ਦੀ ਸੁਰੱਖਿਆ, ਜਨਤੱਕ ਥਾਵਾਂ ਦੀ ਸਫਾਈ 'ਤੇ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੁਕ ਕੀਤਾ ਗਿਆ | ਇਸ ਰੈਲੀ 'ਚ ਨਵਜੋਤ, ਮਾਧਵ, ਅਰਜੁਨ, ਪ੍ਰੀਕਿਸ਼ਤ, ਅਖਿਲ, ਇਤਵਾਰਨਾਥ, ਤਨਵੀਰ, ਨਮਨ, ਤਨਿਸ਼, ਵੰਸ਼ਿਕਾ ਸ਼ਰਮਾ, ਜਸਕੀਰਤ, ਰਿਤੁਲ, ਅਵਨੀਤ, ਨੰਦਨੀ, ਮਹਿਕ, ਰਾਧੀਕਾ, ਅਭਿਯ, ਕਾਰਿਤਕ, ਅਰਸ਼ ਕੁਮਾਰ, ਤੇਜਕੀਰਤ, ਅਭੀਨਵ, ਅਸ਼ਨਪ੍ਰੀਤ, ਹਰਸ਼ਿਤ, ਸੋਨਾਕਸ਼ੀ, ਆਯੂਸ਼ੀ, ਦਕਸ਼ਨੂਰ, ਅਰਸ਼ ਕੁਮਾਰ, ਤੇਜਕੀਰਤ, ਛਵੀ, ਅੰਸ਼ੂ, ਅਨਨਿਆ, ਆੰਚਲ, ਦੀਪਿਕਾ, ਰਾਧੀਕਾ, ਅਲੀਸ਼ਾ ਆਦਿ ਨੇ ਭਾਗ ਲਿਆ | ਇਸ ਮੌਕੇ ਪਿ੍ੰਸੀਪਲ ਬਿ੍ਜ ਮੌਹਨ ਬੱਬਰ ਨੇ ਕੈਡਟਸ ਨੂੰ ਵਧਾਈ ਦਿੱਤੀ |