25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਨੂਰਪੁਰ ਬੇਦੀ ਸਬ ਡਵੀਜ਼ਨ ਦੇ ਮੀਟਰ ਰੀਡਰ ਹੈੱਡ ਆਫ਼ਿਸ ਵਿਖੇ ਚੱਲ ਰਹੀ ਭੁੱਖ ਹੜਤਾਲ 'ਤੇ ਬੈਠੇ <br/>

ਪਾਵਰਕਾਮ ਦੇ ਹੈੱਡ ਆਫ਼ਿਸ ਮੂਹਰੇ ਹੋਰਨਾਂ ਸਾਥੀਆਂ ਨਾਲ ਭੁੱਖ ਹੜਤਾਲ 'ਤੇ ਬੈਠੇ ਨੂਰਪੁਰ ਬੇਦੀ ਸਬ ਡਵੀਜ਼ਨ ਦੇ ਮੀਟਰ ਰੀਡਰ | ਅਜੀਤ ਤਸਵੀਰ <br/> 21-12-2025
ਨੂਰਪੁਰ ਬੇਦੀ, 20 ਦਸੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਪਾਵਰਕਾਮ ਦੇ ਆਊਟਸੋਰਸ ਸਪੋਟ ਬਿਲਿੰਗ ਮੀਟਰ ਰੀਡਰਾਂ ਦੀ ਹੜਤਾਲ ਬੀਤੇ 1 ਮਹੀਨੇ ਤੋਂ ਚੱਲ ਰਹੀ ਹੈ, ਜਿਨ੍ਹਾਂ ਵਲੋਂ ਬਿਜਲੀ ਦੇ ਬਿੱਲ ਕੱਢਣ ਦਾ ਕੰਮ ਮੁਕੰਮਲ ਤੌਰ 'ਤੇ ਠੱਪ ਰੱਖਿਆ ਹੋਣ ਕਰ ਕੇ ਪਾਵਰਕਾਮ ਵਲੋਂ ਖਪਤਕਾਰਾਂ ਨੂੰ ਬਿਜਲੀ ਦੇ ਬਿੱਲ ਵੀ ਐਵਰੇਜ ਤੌਰ 'ਤੇ ਭੇਜੇ ਦਾ ਰਹੇ ਹਨ | ਜ਼ਿਕਰਯੋਗ ਹੈ ਕਿ ਪੀ. ਐਸ. ਪੀ. ਸੀ. ਐਲ. ਦੇ ਹੈੱਡ ਆਫਿਸ ਪਟਿਆਲਾ ਮੂਹਰੇ ਆਰੰਭੀ ਭੁੱਖ ਹੜਤਾਲ 'ਚ ਦੇਰ ਸ਼ਾਮ ਨੂਰਪੁਰ ਬੇਦੀ ਸਬ ਡਵੀਜਨ ਤੋਂ ਪਹੁੰਚੇ ਅੱਧਾ ਦਰਜਨ ਮੀਟਰ ਰੀਡਰਾਂ 'ਚ ਸ਼ਾਮਿਲ ਦਵਿੰਦਰ ਸਿੰਘ, ਮੁਕੇਸ਼ ਕੁਮਾਰ, ਨਰਿੰਦਰ ਕੁਮਾਰ ਤੇ ਪਵਨ ਕੁਮਾਰ ਨੇ ਸ਼ਿਰਕਤ ਕੀਤੀ | ਇਸ ਦੌਰਾਨ ਆਗੂਆਂ ਨੇ ਆਖਿਆ ਕਿ ਵਿਭਾਗ ਦੇ ਅਧਿਕਾਰੀਆਂ ਵਲੋਂ ਮੀਟਰ ਰੀਡਰਾਂ ਦੀ ਲਗਪਗ 10 ਮਹੀਨਿਆਂ ਦੀ ਤਨਖਾਹ ਜਾਰੀ ਨਾ ਕਰਨ ਤੋਂ ਇਲਾਵਾ ਮੰਗਾਂ ਨੂੰ ਵੀ ਅਣਦੇਖਾ ਕੀਤਾ ਜਾ ਰਿਹਾ ਹੈ | ਮੀਟਰ ਰੀਡਰ ਦੀ ਨੌਕਰੀ ਕਰਦੇ ਮੁਲਾਜ਼ਮਾਂ ਨੂੰ ਗੁਜਾਰੇ ਯੋਗ ਤਨਖਾਹ ਵੀ ਨਹੀਂ ਦਿੱਤੀ ਜਾ ਰਹੀ ਹੈ ਅਤੇ ਬਿਜਲੀ ਦੇ ਬਿੱਲ ਬਣਾਉਣ ਲਈ ਮੋਬਾਈਲ ਤੇ ਪੈਟਰੋਲ ਖਰਚ ਵੀ ਉਨ੍ਹਾਂ ਵਲੋਂ ਆਪਣੀ ਜੇਬ 'ਚੋਂ ਕੀਤਾ ਜਾਂਦਾ ਹੈ | ਮੀਟਰ ਰੀਡਿੰਗ ਦਾ ਕੰਮ ਕਰਨ ਵਾਲਿਆਂ ਨੂੰ ਪ੍ਰਤੀ ਮਹੀਨਾ 5 ਤੋਂ 6 ਹਜ਼ਾਰ ਤਨਖਾਹ ਹੀ ਦਿੱਤੀ ਜਾਂਦੀ ਹੈ ਜਦਕਿ ਇਸ ਦੇ ਉਲਟ ਮੀਟਰ ਰੀਡਰਾਂ ਦਾ ਬਿਜਲੀ ਦੇ ਬਿੱਲ ਬਣਾਉਣ 'ਤੇ ਹੀ 4 ਹਜ਼ਾਰ ਰੁਪਏ ਪ੍ਰਤੀ ਮਹੀਨਾ ਖਰਚ ਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਜਾਰੀ ਵਰਕ ਆਰਡਰ ਅਨੁਸਾਰ ਮੀਟਰ ਰੀਡਰਾਂ ਨੂੰ ਅਨਸਕਿੱਲਡ ਵਰਕਰ ਨੂੰ ਟੋਟਲ 14247 ਰੁਪਏ ਅਤੇ ਕਟੌਤੀ ਕਰਕੇ 10996.04 ਰੁਪਏ ਦੇਣ ਦਾ ਜ਼ਿਕਰ ਹੈ | ਪਰ ਤਨਖਾਹ 'ਚ ਹੁੰਦੀ ਲੁੱਟ ਪ੍ਰਤੀ ਵੀ ਵਿਭਾਗ ਕੁੱਝ ਕਰਨ ਤੋਂ ਅਸਮਰਥ ਦਿਖਾਈ ਦੇ ਰਿਹਾ ਹੈ | ਉਨ੍ਹਾਂ ਆਖਿਆ ਕਿ ਜੇਕਰ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ |

ਪਿਛਲੀ ਖ਼ਬਰ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੂੰ ਲੋਕਾਂ ਦੇ ਕੰਮ ਹਰ ਦਫ਼ਤਰ 'ਚ ਕਰਵਾਉਣ ਲਈ ਮਿਲੇਗੀ ਪੂਰੀ ਤਾਕਤ-ਚੱਢਾ <br... ਅਗਲੀ ਖ਼ਬਰ 'ਵੀਰ ਬਾਲ ਦਿਵਸ' ਦਾ ਨਾਂਅ ਸਿੱਖ ਪੰਥ ਨੂੰ ਪ੍ਰਵਾਨ ਨਹੀਂ-ਸਾਬਕਾ ਮੁੱਖ ਮੰਤਰੀ ਚੰਨੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।