15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਕਥੇੜਾ 'ਚ 'ਹੱਸਦਿਆਂ ਦੇ ਘਰ ਵੱਸਦੇ' ਸਮਾਗਮ ਕਰਵਾਇਆ <br/>

ਡਾ. ਗੁਲਜੀਤ ਸਿੰਘ ਚੱਠਾ ਤੇ ਪਿ੍ੰਸੀਪਲ ਪਰਵਿੰਦਰ ਕੌਰ ਦੂਆ ਸਟੇਟ ਐਵਾਰਡੀ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਸਮੇਂ | <br/> 24-12-2025
ਨੰਗਲ, 23 ਦਸੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਕਥੇੜਾ 'ਚ ਪ੍ਰਵਾਸੀ ਪੰਜਾਬੀ ਫਰੈਂਡਜ਼ ਕਲੱਬ ਵਲੋਂ 'ਹੱਸਦਿਆਂ ਦੇ ਘਰ ਵੱਸਦੇ' ਸਮਾਗਮ ਕਰਵਾਇਆ | ਇਸ ਮੌਕੇ ਉੱਘੇ ਸਮਾਜ ਸੇਵੀ ਤੇ ਪੰਜਾਬ ਜੰਗਲੀ ਜੀਵ ਸਲਾਹਕਾਰ ਬੋਰਡ ਦੇ ਸਾਬਕਾ ਮੈਂਬਰ ਡਾਕਟਰ ਗੁਲਜੀਤ ਸਿੰਘ ਚੱਠਾ ਨੇ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਠੀਕ ਰੱਖਣ ਦੇ ਅਹਿਮ ਨੁਕਤੇ ਦਿੱਤੇ | ਡਾ. ਚੱਠਾ ਨੇ ਪੰਜਾਬੀਆਂ ਦੇ ਜਨਜੀਵਨ 'ਚ ਹਾਸੇ ਦੇ ਮਹੱਤਵ ਬਾਰੇ ਵਿਸਥਾਰ ਨਾਲ ਦੱਸਿਆ | ਉਨ੍ਹਾਂ ਦੱਸਿਆ ਕਿ 140 ਕਰੋੜ ਦੀ ਜਨਸੰਖਿਆ ਵਾਲੇ ਭਾਰਤ 'ਚ 14 ਕਰੋੜ ਤੋਂ ਵੱਧ ਲੋਕਾਂ ਦੀ ਮਾਨਸਿਕ ਸਿਹਤ ਠੀਕ ਨਹੀਂ ਹੈ ਤੇ ਹਰ ਵਰ੍ਹੇ ਤਕਰੀਬਨ ਸਵਾ ਲੱਖ ਭਾਰਤੀ ਖੁਦਕੁਸ਼ੀ ਕਰਦੇ ਹਨ | ਕਲੱਬ ਵਲੋਂ 10 ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਪਰਵਿੰਦਰ ਕੌਰ ਦੂਆ ਸਟੇਟ ਐਵਾਰਡੀ ਨੇ ਡਾ. ਚੱਠਾ ਦੀ ਸ਼ਲਾਘਾ ਕੀਤੀ ਜਿਹੜੇ ਵਿਦਿਆਰਥੀ ਭਲਾਈ ਲਈ ਨਿਰੰਤਰ ਕੰਮ ਕਰ ਰਹੇ ਹਨ |

ਪਿਛਲੀ ਖ਼ਬਰ ਵਿਦਿਆਰਥੀ ਆਤਮ ਵਿਸ਼ਵਾਸ ਪੈਦਾ ਕਰਨ ਲਈ ਆਪਣੇ ਹੁਨਰ 'ਤੇ ਭਰੋਸਾ ਵਧਾਉਣ-ਹਰਜੋਤ ਸਿੰਘ ਬੈਂਸ ਅਗਲੀ ਖ਼ਬਰ ਐਸ. ਐਸ. ਪੀ. ਰੂਪਨਗਰ ਗੁਲਨੀਤ ਸਿੰਘ ਖੁਰਾਣਾ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।