15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਵਿਦਿਆਰਥੀ ਆਤਮ ਵਿਸ਼ਵਾਸ ਪੈਦਾ ਕਰਨ ਲਈ ਆਪਣੇ ਹੁਨਰ 'ਤੇ ਭਰੋਸਾ ਵਧਾਉਣ-ਹਰਜੋਤ ਸਿੰਘ ਬੈਂਸ

ਅਜੀਤ ਡੈਸਕ 24-12-2025
ਸ੍ਰੀ ਅਨੰਦਪੁਰ ਸਾਹਿਬ, 23 ਦਸੰਬਰ (ਕਰਨੈਲ ਸਿੰਘ)-ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਜਗਤ ਗੁਰੂ ਨਾਨਕ ਜੀ ਓਪਨ ਯੂਨੀਵਰਸਿਟੀ ਦੇ ਮਾਧਿਅਮ ਰਾਹੀਂ ਸਿੱਖਿਆ ਖੇਤਰ 'ਚ ਇਕ ਨਵਾਂ ਯਤਨ ਕੀਤਾ ਜਾ ਰਿਹਾ ਹੈ, ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਰਵਾਇਤੀ ਪੜ੍ਹਾਈ ਦੇ ਨਾਲ-ਨਾਲ ਹੁਨਰਮੰਦ ਬਣਾਉਣਾ ਹੈ | ਉਨ ਾਂ ਕਿਹਾ ਕਿ ਪਿ੍ੰਸੀਪਲ, ਨੌਜਵਾਨ ਅਧਿਆਪਕਾਂ ਤੇ ਸਾਰੀ ਟੀਮ ਵਲੋਂ ਕੀਤੀ ਜਾ ਰਹੀ ਇਹ ਕੋਸ਼ਿਸ਼ ਕਾਬਿਲ-ਏ-ਤਾਰੀਫ਼ ਹੈ | ਸਿੱਖਿਆ ਮੰਤਰੀ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਸਰਕਾਰੀ ਕੰਨਿਆ ਸੀਨੀ. ਸੈਕੰਡਰੀ ਸਕੂਲ ਨੂੰ ਹੁਣ 'ਹੁਨਰ ਸਿੱਖਿਆ ਸਕੂਲ' ਦੇ ਰੂਪ 'ਚ ਵਿਕਸਤ ਕੀਤਾ ਗਿਆ ਹੈ, ਜਿਥੇ ਵਿਦਿਆਰਥਣਾਂ ਨੂੰ ਨੌਵੀਂ ਜਮਾਤ ਤੋਂ ਹੀ ਅਜਿਹੀ ਸਿੱਖਿਆ ਦਿੱਤੀ ਜਾ ਰਹੀ ਹੈ, ਜੋ ਬਾਰ ਵੀਂ ਪਾਸ ਕਰਨ ਉਪਰੰਤ ਉਨ੍ਹਾਂ ਨੂੰ ਸਿੱਧੇ ਰੋਜ਼ਗਾਰ ਯੋਗ ਬਣਾਉਂਦੀ ਹੈ | ਉਨ ਾਂ ਕਿਹਾ ਕਿ ਚਾਰ ਵੱਖ-ਵੱਖ ਕੋਰਸ ਮਾਹਿਰਾਂ ਦੁਆਰਾ ਤਿਆਰ ਕਰਵਾਏ ਗਏ ਹਨ, ਜਿਵੇਂ ਕਿ ਹੈਲਥ ਕੇਅਰ ਕੋਰਸ, ਜੋ ਅਪੋਲੋ ਵਰਗੀਆਂ ਸੰਸਥਾਵਾਂ ਨਾਲ ਸਾਂਝੇਦਾਰੀ ਰਾਹੀਂ ਕਰਵਾਇਆ ਜਾ ਰਿਹਾ ਹੈ | ਇਸ ਕੋਰਸ ਤਹਿਤ ਵਿਦਿਆਰਥਣਾਂ ਨੂੰ ਬੋਰਡ ਦੇ ਸਰਟੀਫਿਕੇਟ ਦੇ ਨਾਲ-ਨਾਲ ਉਦਯੋਗਿਕ ਸਰਟੀਫਿਕੇਟ ਵੀ ਮਿਲੇਗਾ, ਜਿਸ ਨਾਲ ਉਨ੍ਹਾਂ ਨੂੰ ਹਸਪਤਾਲਾਂ 'ਚ ਨੌਕਰੀ ਮਿਲਣਾ ਆਸਾਨ ਹੋਵੇਗਾ | ਉਨ੍ਹਾਂ ਕਿਹਾ ਕਿ ਫੈਸ਼ਨ ਡਿਜ਼ਾਇਨਿੰਗ, ਪੇਂਟਿੰਗ, ਅਕਾਊਾਟਿੰਗ, ਕੰਪਿਊਟਰ ਤੇ ਡਿਜ਼ੀਟਲ ਡਿਜ਼ਾਇਨਿੰਗ ਵਰਗੇ ਕੋਰਸਾਂ ਰਾਹੀਂ ਵਿਦਿਆਰਥਣਾਂ ਨੂੰ ਸਵੈ-ਰੋਜ਼ਗਾਰ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ | ਸ. ਬੈਂਸ ਨੇ ਵਿਦਿਆਰਥਣਾਂ ਨੂੰ ਅਪੀਲ ਕੀਤੀ ਕਿ ਮੋਬਾਈਲ ਤੇ ਸੋਸ਼ਲ ਮੀਡੀਆ ਦਾ ਸਹੀ ਇਸਤੇਮਾਲ ਕਰਕੇ ਆਪਣੇ ਉਤਪਾਦਾਂ ਨੂੰ ਆਨਲਾਈਨ ਪਲੇਟਫਾਰਮਾਂ ਰਾਹੀਂ ਮਾਰਕੀਟ ਤੱਕ ਪਹੁੰਚਾਇਆ ਜਾਵੇ | ਸਿੱਖਿਆ ਮੰਤਰੀ ਨੇ ਦੱਸਿਆ ਕਿ ਵਿਭਾਗ ਵਲੋਂ ਖਾਸ ਟਰੇਨਰ ਭੇਜੇ ਜਾਣਗੇ, ਜੋ ਵਿਦਿਆਰਥੀਆਂ ਨੂੰ ਉਤਪਾਦ ਬਣਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਵੇਚਣ ਦੀ ਕਲਾ ਵੀ ਸਿਖਾਉਣਗੇ | ਉਨ੍ਹਾਂ ਨੇ ਹੋਣਹਾਰ ਵਿਦਿਆਰਥਣਾਂ ਕਾਮਨੀ ਤੇ ਅਮਨਦੀਪ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਵਿਦਿਆਰਥਣਾਂ ਨਾ ਸਿਰਫ਼ ਆਪਣੇ ਪਰਿਵਾਰਾਂ, ਸਗੋਂ ਪੂਰੇ ਇਲਾਕੇ ਦਾ ਨਾਂਅ ਰੌਸ਼ਨ ਕਰਨਗੀਆਂ |
ਪਿਛਲੀ ਖ਼ਬਰ ਸਤਿਗੁਰੂ ਲਾਲ ਦਾਸ ਜੀ ਰਕਬੇ ਵਾਲਿਆਂ ਦੇ ਅਵਤਾਰ ਦਿਵਸ ਸਮਾਗਮ ਦੇ ਦੂਜੇ ਦਿਨ ਮੱਧ ਦੀ ਬਾਣੀ ਦੇ ਪਾਏ ਗਏ ਭੋਗ <br/> ਅਗਲੀ ਖ਼ਬਰ ਕਥੇੜਾ 'ਚ 'ਹੱਸਦਿਆਂ ਦੇ ਘਰ ਵੱਸਦੇ' ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।