15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸਤਿਗੁਰੂ ਲਾਲ ਦਾਸ ਜੀ ਰਕਬੇ ਵਾਲਿਆਂ ਦੇ ਅਵਤਾਰ ਦਿਵਸ ਸਮਾਗਮ ਦੇ ਦੂਜੇ ਦਿਨ ਮੱਧ ਦੀ ਬਾਣੀ ਦੇ ਪਾਏ ਗਏ ਭੋਗ <br/>

ਸਤਿਗੁਰੂ ਲਾਲ ਦਾਸ ਮਹਾਰਾਜ ਰਕਬੇ ਵਾਲਿਆਂ ਦੇ ਅਵਤਾਰ ਦਿਵਸ ਦੇ ਸਮਾਗਮ ਦੇ ਦੂਸਰੇ ਦਿਨ ਸਤਿਗੁਰੂ ਵੇਦਾਂਤ ਅਚਾਰੀਆ ਚੇਤਨਾ ਨੰਦ ਭੂਰੀਵਾਲੇ ਮੱਧ ਦੀ ਬਾਣੀ ਦੇ ਭੋਗ ਪਾਉਂਦੇ ਹੋਏ ਨਾਲ ਮਹਾਂਪੁਰਸ਼ ਅਤੇ (ਹੇਠਾਂ) ਹਾਜ਼ਰ ਸੰਗਤਾਂ | ਤਸਵੀਰ : ਨਵਾਂਗਰਾਈਾ <br/> 24-12-2025
ਪੋਜੇਵਾਲ ਸਰਾਂ/ਟੱਪਰੀਆਂ ਖ਼ੁਰਦ, 23 ਦਸੰਬਰ (ਨਵਾਂਗਰਾਈਾ, ਨਾਨੋਵਾਲੀਆ)-ਸ਼੍ਰੀ ਸਤਿਗੁਰੂ ਬ੍ਰਹਮਸਾਗਰ ਭੂਰੀਵਾਲੇ ਗੁਰਗੱਦੀ ਪਰੰਪਰਾ ਗਰੀਬਦਾਸੀ ਸੰਪਰਦਾਇ ਦੇ ਦੂਸਰੇ ਮੁਖੀ ਸ਼੍ਰੀ ਸਤਿਗੁਰੂ ਲਾਲ ਦਾਸ ਰਕਬੇ ਵਾਲਿਆਂ ਦੇ ਅਵਤਾਰ ਦਿਵਸ ਸਮਾਗਮ ਦੇ ਰਾਮਸਰ ਮੋਕਸ਼ ਧਾਮ ਟੱਪਰੀਆਂ ਖ਼ੁਰਦ ਵਿਖੇ ਦੂਸਰੇ ਦਿਨ ਜਗਤ ਗੁਰੂ ਅਚਾਰੀਆ ਗਰੀਬਦਾਸ ਮਹਾਰਾਜ ਦੀ ਬਾਣੀ ਦੇ ਮੱਧ ਦੇ ਭੋਗ ਗੁਰਗੱਦੀ ਪਰੰਪਰਾ ਦੇ ਵਰਤਮਾਨ ਗੱਦੀਨਸ਼ੀਨ ਸ਼੍ਰੀ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਭੂਰੀਵਾਲਿਆਂ ਨੇ ਪਾਏ | ਇਸ ਮੌਕੇ ਅਚਾਰੀਆ ਜੀ ਨੇ ਸ਼ਬਦ ਗੁਰੂ ਨਾਮ ਸਿਮਰਨ ਕਰਨ ਲਈ ਸੰਗਤਾਂ ਨੂੰ ਬਾਣੀ ਸਰਵਣ ਕਰਨ ਲਈ ਪ੍ਰੇਰਿਆ ਅਤੇ ਕੱਲ੍ਹ ਦੇ ਸਮਾਗਮ ਦੀ ਰੂਪ-ਰੇਖਾ ਦਾ ਵਿਸਥਾਰ ਸਹਿਤ ਵਰਨਣ ਕੀਤਾ | ਅੱਜ ਸ਼੍ਰੀ ਸਤਿਗੁਰੂ ਲਾਲ ਦਾਸ ਰਕਬੇ ਵਾਲਿਆਂ ਦੇ ਅਵਤਾਰ ਪੁਰਬ 'ਤੇ ਅਖੰਡ ਪਾਠ ਦੇ ਭੋਗ ਪਾ ਕੇ ਸਮਾਗਮਾਂ ਦੀ ਸੰਪੂਰਨਤਾ ਕੀਤੀ ਜਾਵੇਗੀ | ਇਸ ਮੌਕੇ ਸਤਿਗੁਰੂ ਰਕਬੇ ਵਾਲਿਆਂ ਦੀਆਂ ਲਾਡਲੀਆਂ ਸੰਗਤਾਂ ਦੇਸ਼ਾਂ-ਵਿਦੇਸ਼ਾਂ ਤੋਂ ਵੱਡੀ ਗਿਣਤੀ ਸਿੱਜਦਾ ਕਰਦੀਆਂ ਸਤਿਗੁਰੂ ਰਕਬੇ ਵਾਲਿਆਂ ਦਾ ਗੁਣਗਾਨ ਕਰਨਗੀਆਂ | ਪੋਹ ਦੀ ਅੱਤ ਦੀ ਸ਼ੀਤ ਲਹਿਰ ਦੇ ਬਾਵਜੂਦ ਸੇਵਾਦਾਰਾਂ ਵਲੋਂ ਸੰਗਤਾਂ ਲਈ ਬਹੁਤ ਸੁਚੱਜੇ ਪ੍ਰਬੰਧ ਕੀਤੇ ਹੋਏ ਹਨ | ਇਸ ਸਮਾਗਮ ਦੌਰਾਨ ਸੰਤ-ਮਹਾਪੁਰਸਾਂ ਵਿਚ ਸਵਾਮੀ ਹਰਬੰਸ ਲਾਲ, ਬ੍ਰਹਮਚਾਰੀ ਡੇਹਲੋਂ ਵਾਲੇ, ਸਵਾਮੀ ਡਾ. ਤਿ੍ਪਰਾਰੀ ਦਾਸ ਗੁਜਰਾਤ, ਸਵਾਮੀ ਨਿੱਤਿਆ ਨੰਦ, ਸਵਾਮੀ ਕਿ੍ਸ਼ਨ ਸਰੂਪ ਹਰਿਦੁਆਰ, ਸਵਾਮੀ ਸੱਤਦੇਵ ਬ੍ਰਹਮਚਾਰੀ, ਸਵਾਮੀ ਕਿ੍ਸ਼ਨਾ ਨੰਦ, ਸਵਾਮੀ ਦਰਵੇਸ਼ਾ ਨੰਦ, ਸਵਾਮੀ ਨਿੱਤਿਆ ਨੰਦ ਇਲਾਹਾਬਾਦ ਵਾਲੇ, ਮਹਾਂਪੁਰਸ਼ ਹਾਜ਼ਰ ਸਨ | ਇਸ ਮੌਕੇ ਮਹਾਰਾਜ ਭੂਰੀਵਾਲੇ ਗਰੀਬਦਾਸੀ ਐਜੂਕੇਸ਼ਨ ਟ੍ਰਸ੍ਰਟ ਦੇ ਟਰੱਸਟੀ ਅਤੇ ਸੇਵਾਦਾਰਾਂ ਤੋਂ ਇਲਾਵਾ ਵੱਖ-ਵੱਖ ਸਮਾਜ ਸੇਵੀ ਹਾਜ਼ਰ ਸਨ |

ਪਿਛਲੀ ਖ਼ਬਰ ਮੋਰਿੰਡਾ ਇਲਾਕੇ 'ਚ ਯੂਰੀਏ ਦੀ ਘਾਟ, ਕਿਸਾਨ ਪ੍ਰੇਸ਼ਾਨ ਅਗਲੀ ਖ਼ਬਰ ਵਿਦਿਆਰਥੀ ਆਤਮ ਵਿਸ਼ਵਾਸ ਪੈਦਾ ਕਰਨ ਲਈ ਆਪਣੇ ਹੁਨਰ 'ਤੇ ਭਰੋਸਾ ਵਧਾਉਣ-ਹਰਜੋਤ ਸਿੰਘ ਬੈਂਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।