ਚੋਗਾਵਾਂ, 15 ਜੂਨ (ਗੁਰਵਿੰਦਰ ਸਿੰਘ ਕਲਸੀ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦਰਗਾਹ ਪੀਰ ਬਾਬਾ ਲੱਖ ਦਾਤਾ ਅਜਨਾਲਾ ਰੋਡ, ਚੋਗਾਵਾਂ ਵਿਖੇ ਸਾਲਾਨਾ ਮੇਲਾ ਸਮੂਹ ਬਾਜ਼ਾਰ ਦੇ ਦੁਕਾਨਦਾਰਾਂ ਤੇ ਕਸਬਾ ਵਾਸੀਆਂ ਦੇ ਸਹਿਯੋਗ ਨਾਲ ਮੁੱਖ ਸੇਵਾਦਾਰ ਬਾਬਾ ਮੁਖਤਾਰ ਸਿੰਘ ਦੀ ਅਗਵਾਈ ਹੇਠ ਬੜੀ ਸ਼ਰਧਾ ਨਾਲ ਕਰਵਾਇਆ ਗਿਆ | ਮੇਲੇ ਦੀ ਸ਼ੁਰੂਆਤ ਦਰਗਾਹ ਦੇ ਮੁੱਖ ਸੇਵਾਦਾਰ ਬਾਬਾ ਮੁਖਤਾਰ ਸਿੰਘ, ਗੁਰਪਾਲ ਸਿੰਘ, ਰਵਿੰਦਰ ਸਿੰਘ ਰਵੀ ਐਨੀ ਟਾਈਮ ਫਿਟਨੈਸ ਜਿੰਮ ਚੋਗਾਵਾਂ, ਮਨਿੰਦਰ ਸਿੰਘ, ਰਜਿੰਦਰ ਸਿੰਘ, ਸ਼ਮਸ਼ੇਰ ਸਿੰਘ, ਜਤਿੰਦਰ ਸਿੰਘ, ਗੁਰਜੀਤ ਸਿੰਘ, ਕਰਨ ਪਾਰਸ, ਬਾਬਾ ਕਾਜੂ, ਪਿਆਰਾ ਸਿੰਘ, ਕਰਨ ਸੋਨੂ ਸਮੇਤ ਹੋਰਨਾ ਵਲੋਂ ਦਰਗਾਹ ਉਪਰ ਚਾਦਰ ਚੜਾ ਕੇ ਤੇ ਬਾਬਾ ਜੀ ਦੇ ਝੰਡੇ ਉਪਰ ਚੋਲਾ ਚੜਾ ਕੇ ਕੀਤੀ | ਇਸ ਤੋਂ ਉਪਰੰਤ ਧਾਰਮਿਕ ਕਲਾਕਾਰ ਵਲੋਂ ਸਾਰਾ ਦਿਨ ਪੀਰਾਂ ਦੀ ਮਹਿਮਾਂ ਦਾ ਗੁਣਗਾਨ ਕੀਤਾ ਗਿਆ | ਮੇਲੇ 'ਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਪੁੱਜ ਕੇ ਬਾਬਾ ਜੀ ਦੇ ਦਰਬਾਰ ਉੱਪਰ ਹਾਜ਼ਰੀ ਭਰੀ | ਸਾਰਾ ਦਿਨ ਠੰਢੇ ਮਿੱਠੇ ਜਲ ਦੀਆਂ ਛਬੀਲਾਂ, ਲੰਗਰ ਚਲਦੇ ਰਹੇ | ਇਸ ਮੌਕੇ ਬਾਬਾ ਮੁਖਤਾਰ ਸਿੰਘ ਵਲੋਂ ਆਏ ਧਾਰਮਿਕ ਗਾਇਕਾਂ ਤੇ ਹੋਰਨਾਂ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ ਗਿਆ |