22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਪੀਰ ਬਾਬਾ ਗੁੱਗਾ ਜਾਹਰ ਵੀਰ ਦੀ ਯਾਦ 'ਚ ਸਾਲਾਨਾ ਸੱਭਿਆਚਾਰਕ ਮੇਲਾ ਕਰਵਾਇਆ

ਅਜੀਤ ਡੈਸਕ 16-06-2025
ਰਮਦਾਸ, 15 ਜੂਨ (ਜਸਵੰਤ ਸਿੰਘ ਵਾਹਲਾ)-ਪੀਰ ਬਾਬਾ ਗੁੱਗਾ ਜਾਹਰ ਵੀਰ ਦੀ ਯਾਦ 'ਚ ਹਰ ਸਾਲ ਦੀ ਤਰ੍ਹਾ ਸਾਲਾਨਾ ਦੋ ਰੋਜਾ ਸਭਿਆਚਾਰਕ ਮੇਲਾ ਬਾਹਰਲੇ ਕੋਠੇ ਰਮਦਾਸ ਵਿਖੇ ਸ਼ਰਧਾ ਨਾਲ ਮਨਾਇਆ ਗਿਆ | ਬੀਤੀ ਰਾਤ ਪ੍ਰਸਿੱਧ ਕਵਾਲ ਕਮਲ ਰਮਦਾਸ ਤੇ ਹੋਰ ਕਵਾਲ ਪਾਰਟੀਆਂ ਨੇ ਕਈ ਘੰਟੇ ਤੱਕ ਕਵਾਲੀਆਂ ਗਾ ਕੇ ਸਰੋਤਿਆਂ ਨੂੰ ਨਿਹਾਲ ਕੀਤਾ | ਅੱਜ ਸਵੇਰੇ ਝੰਡੇ ਦੀ ਰਸਮ ਅਦਾ ਕਰਨ ਉਪਰੰਤ ਲੋਕ ਗਾਇਕੀ ਦਾ ਖੁੱਲਾ ਅਖਾੜਾ ਲਗਾਇਆ ਗਿਆ, ਜਿਸ ਵਿਚ ਗਾਇਕ ਜੋੜੀ ਗੁਰਮੀਤ ਪੰਜਾਬੀ ਤੇ ਬੀਬਾ ਹੁਸਨਪ੍ਰੀਤ ਨੇ ਆਪਣੇ ਨਵੇਂ ਪੁਰਾਣੇ ਗੀਤ ਸੁਣਾ ਕੇ ਸਰੋਤਿਆਂ ਦਾ ਮਨੋਰੰਜਨ ਕੀਤਾ ਤੇ ਫਿਰ ਵਾਰੀ ਆਈ ਪੰਜਾਬ ਦੀ ਪ੍ਰਸਿੱਧ ਗਾਇਕਾ ਅਮਨ ਰੋਜੀ ਦੀ ਜਿਸ ਨੇ ਆਪਣੇ ਨਵੇਂ ਪੁਰਾਣੇ ਚਰਚਿਤ ਗੀਤਾਂ ਨੂੰ ਦਰਸ਼ਕਾਂ ਸਾਹਮਣੇ ਗਾ ਕੇ ਵਾਹ ਵਾਹ ਖੱਟੀ | ਸਮਾਪਤੀ ਮੌਕੇ ਮੇਲਾ ਕਮੇਟੀ ਦੇ ਪ੍ਰਬੰਧਕ ਏ. ਐੱਸ. ਆਈ. ਜਸਬੀਰ ਸਿੰਘ ਭੁੱਲਰ, ਹਰਦੀਪ ਸਿੰਘ ਭੁੱਲਰ, ਮੁੱਖ ਸੇਵਾਦਾਰ ਬਾਬਾ ਅਮਰ ਰਮਦਾਸ ਵਲੋਂ ਮੇਲੇ ਦੌਰਾਨ ਪੁੱਜੀਆਂ ਸੰਗਤਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਜੋਬਨਜੀਤ ਭੁੱਲਰ, ਜੱਗਾ ਰੰਧਾਵਾ, ਬਾਜ ਰੰਧਾਵਾ, ਅੰਮਿ੍ਤ ਰੰਧਾਵਾ, ਮਿੰਟਾ ਰੰਧਾਵਾ, ਜਸਪਾਲ ਰੰਧਾਵਾ, ਸ਼ਿਵਾ ਰਮਦਾਸ, ਹਰਜੀਤ ਸਿੰਘ ਕੋਠੇ, ਜੰਗੀ ਕੋਠੇ, ਸਰਵਣ ਕੋਠੇ, ਮਲਵਿੰਦਰ ਸਿੰਘ ਮਿੰਟੂ, ਜੋਧਾ ਰਮਦਾਸ, ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਸਿਮਰਨ, ਜਸ਼ਨਦੀਪ ਸਿੰਘ, ਕਾਲੂ ਕੋਠੇ ਰਮਦਾਸ, ਬਾਬਾ ਲੱਖਾ ਰਮਦਾਸ, ਤੋ ਇਲਾਵਾ ਵੱਡੀ ਗਿਣਤੀ 'ਚ ਮੇਲਾ ਪ੍ਰੇਮੀ ਹਾਜ਼ਰ ਸਨ | ਇਸ ਸਮੇਂ ਸੰਗਤਾਂ ਦੇ ਛਕਣ ਲਈ ਅਨੇਕਾਂ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ |
ਪਿਛਲੀ ਖ਼ਬਰ ਸੰਤ ਬਾਬਾ ਤੇਜਾ ਸਿੰਘ ਕਿ੍ਕਟ ਟੂਰਨਾਮੈਂਟ 'ਚ ਅਸੀਮ ਇਲੈਵਨ ਟੀਮ ਰਹੀ ਜੇਤੂ ਅਗਲੀ ਖ਼ਬਰ 'ਆਪ' ਦੀ ਸਰਕਾਰ ਸੂਬੇ 'ਚ ਕਾਨੂੰਨ ਵਿਵਸਥਾ ਬਹਾਲ ਰੱਖਣ ਵਿਚ ਅਸਫ਼ਲ ਰਹੀ- ਪ੍ਰਤਾਪ ਬਾਜਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।