22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਸੰਤ ਬਾਬਾ ਤੇਜਾ ਸਿੰਘ ਕਿ੍ਕਟ ਟੂਰਨਾਮੈਂਟ 'ਚ ਅਸੀਮ ਇਲੈਵਨ ਟੀਮ ਰਹੀ ਜੇਤੂ

ਅਜੀਤ ਡੈਸਕ 16-06-2025
ਜੰਡਿਆਲਾ ਗੁਰੂ, 15 ਜੂਨ (ਹਰਜਿੰਦਰ ਸਿੰਘ ਕਲੇਰ)-ਜੰਡਿਆਲਾ ਗੁਰੂ ਖੇਡ ਗਰਾਊਾਡ ਦੇ ਖੁੱਲੇ ਮੈਦਾਨ 'ਚ ਸੰਤ ਬਾਬਾ ਤੇਜਾ ਸਿੰਘ ਦੀ ਯਾਦ ਵਿਚ ਸਾਲਾਨਾ ਟੂਰਨਾਮੈਂਟ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਗੁਰਦੁਆਰਾ ਜੋਤੀਸਾਰ ਦੇ ਮੁੱਖ ਸੇਵਾਦਾਰ ਬਾਬਾ ਸੁੱਖਾ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਟੂਰਨਾਮੈਂਟ ਕੁੱਲ 16 ਟੀਮਾਂ ਨੇ ਭਾਗ ਲਿਆ | ਇਹ ਟੂਰਨਾਮੈਂਟ ਦੋ ਮਹੀਨੇ ਤੋਂ ਸ਼ੁਰੂ ਹੋਇਆ ਸੀ | ਟੂਰਨਾਮੈਂਟ ਦਾ ਫਾਈਨਲ ਮੈਚ ਆਰ. ਸੀ. ਸੀ. ਜੰਡਿਆਲਾ ਗੁਰੂ ਤੇ ਅਸੀਮ ਇਲੈਵਨ ਜੰਡਿਆਲਾ ਵਿਚਕਾਰ ਕਿ੍ਕਟ ਦਾ ਰੋਮਾਂਚਕ ਮੈਚ ਹੋਇਆ, ਜਿਸ ਵਿਚ ਆਰ. ਸੀ. ਸੀ. ਨੇ 20 ਓਵਰਾਂ ਵਿਚ 199 ਦੌੜਾਂ ਬਣਾਈਆਂ ਸਨ ਉੱਥੇ ਹੀ ਜੰਡਿਆਲਾ ਗੁਰੂ ਦੀ ਟੀਮ ਅਸੀਮ ਇਲੈਵੈਨ ਨੇ 19 ਓਵਰ ਵਿਚ 200 ਦੌੜਾਂ ਬਣਾ ਕੇ ਜਿੱਤ ਪ੍ਰਾਪਤ ਕੀਤੀ | ਜੇਤੂ ਟੀਮ ਨੂੰ 15000 ਨਕਦ ਇਨਾਮ ਤੇ ਕੱਪ ਤੇ ਹਾਰੀ ਹੋਈ ਟੀਮ ਨੂੰ 11000 ਹਜ਼ਾਰ ਤੇ ਕੱਪ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਾਬਾ ਸੁੱਖਾ ਸਿੰਘ ਨੇ ਗਰਾਊਾਡ ਵਿਚ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਹੋਏ ਟੂਰਨਾਮੈਂਟ ਦੇ ਦੋਵੇਂ ਹੀ ਟੀਮਾਂ ਜਬਰਦਸਤ ਖੇਡ ਪ੍ਰਦਰਸ਼ਨ ਕੀਤਾ ਅਤੇ ਸਾਨੂੰ ਇਸ ਤਰ੍ਹਾਂ ਦੇ ਹੋਰ ਵੀ ਉਪਰਾਲੇ ਕਰਨੇ ਚਾਹੀਦੇ ਹਨ ਜਿਸ ਨਾਲ ਆਉਣ ਵਾਲੀਆਂ ਪੀੜੀਆਂ ਬੱਚੇ ਨਸ਼ੇ ਤੋਂ ਦੂਰ ਰਹਿਣ ਤੇ ਆਪਣੇ ਮਾਂ ਬਾਪ ਦਾ ਖੇਡ ਦੇ ਖੇਤਰ ਵਿਚ ਨਾਮ ਰੋਸ਼ਨ ਕਰਨ | ਇਸ ਮੌਕੇ ਬਾਬਾ ਸੁੱਖਾ ਸਿੰਘ ਜੋਤੀਸਰ ਵਾਲੇ, ਨਵਜੋਤ ਸਿੰਘ ਸਿੱਧੂ, ਰਜਿੰਦਰ ਸਿੰਘ, ਸੁਖਵੰਤ ਸਿੰਘ, ਅਮਨ ਦਿਓਲ, ਗੁਰਮੇਲ ਸਿੰਘ, ਹਰਦੇਵ ਸਿੰਘ, ਹਰਦੀਪ ਸਿੰਘ ਵਿਰਦੀ ਜਰਮਨਜੀਤ ਸਿੰਘ ਹਰਮਨਜੀਤ ਸਿੰਘ, ਰੂਬੀ, ਪਿ੍ੰਸ ਕਲੇਰ ਤੇ ਸਮੀਰ ਸੰਦਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਦੁਆਰਾ ਈਸਾਪੁਰ ਵਿਖੇ ਸੰਗਰਾਂਦ ਦਾ ਦਿਹਾੜਾ ਮਨਾਇਆ ਅਗਲੀ ਖ਼ਬਰ ਪੀਰ ਬਾਬਾ ਗੁੱਗਾ ਜਾਹਰ ਵੀਰ ਦੀ ਯਾਦ 'ਚ ਸਾਲਾਨਾ ਸੱਭਿਆਚਾਰਕ ਮੇਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।