14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਫੁੱਟਬਾਲ ਟੂਰਨਾਮੈਂਟ ਕਰਵਾਇਆ

ਅਜੀਤ ਡੈਸਕ 17-06-2025
ਮੱਤੇਵਾਲ, 16 ਜੂਨ (ਗੁਰਪ੍ਰੀਤ ਸਿੰਘ ਮੱਤੇਵਾਲ)-ਗੁਰਦੁਆਰਾ ਨਾਗੀਆਣਾ ਸਾਹਿਬ ਉੁਦੋਕੇ ਦੇ ਮੁਖੀ ਬਾਬਾ ਕੰਵਲਜੀਤ ਸਿੰਘ ਆਗਵਾਈ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਸੰਤ ਬਾਬਾ ਚੁੱਗਤ ਸਿੰਘ ਅਤੇ ਸੰਤ ਬਾਬਾ ਜੋਗਿੰਦਰ ਸਿੰਘ ਦੀ ਯਾਦ ਵਿਚ 33ਵਾਂ ਫੁੱਟਬਾਲ ਟੂਰਨਾਮੈਂਟ ਕਰਾਇਆ ਗਿਆ, ਜਿਸ ਵਿਚ ਤਕਰੀਬਨ 40 ਟੀਮਾਂ ਨੇ ਭਾਗ ਲਿਆ, ਜਿਸ ਦੌਰਾਨ ਇਕ ਸੈਮੀਫ਼ਾਈਨਲ ਪਿੰਡ ਚੌਹਾਨ ਅਤੇ ਭਿੰਡਰ ਕਲਾਂ ਟੀਮਾ ਦੌਰਾਨ ਹੋਇਆ, ਦੂਜਾ ਸੈਮੀਫ਼ਾਈਨਲ ਉੁਦੋਕੇ ਅਤੇ ਬੱਲਪੁਰੀਆ ਟੀਮਾ ਦੌਰਾਨ ਹੋਇਆ | ਇਕ ਸੈਮੀਫ਼ਾਈਨਲ ਭਿੰਡਰ ਕਲਾਂ ਨੇ ਜਿੱਤ ਕੇ ਫਾਈਨਲ ਵਿਚ ਭਾਗ ਲਿਆ | ਦੂਜੇ ਸੈਮੀਫ਼ਾਈਨਲ ਵਿਚ ਉਦੋਕੇ ਨੇ ਜਿੱਤ ਕੇ ਫਾਈਨਲ ਵਿਚ ਭਾਗ ਲਿਆ ਅਤੇ ਫਾਈਨਲ ਵਿਚ ਉੁਦੋਕੇ ਅਤੇ ਭਿੰਡਰ ਕਲਾਂ ਦੇ ਵਿਚਕਾਰ ਹੋਇਆ, ਜਿਸ ਵਿਚ ਭਿੰਡਰ ਕਲਾਂ ਦੀ ਟੀਮ ਇਕ ਗੋਲ ਵਿਚ ਜੇਤੂ ਰਹੀ ਅਤੇ ਦੂਜਾ ਸਥਾਨ ਉਦੋਕੇ ਦੀ ਟੀਮ ਨੇ ਪ੍ਰਾਪਤ ਕੀਤਾ | ਇਸ ਮੌਕੇ ਅਮਰਪਾਲ ਸਿੰਘ ਪਾਲੀ, ਸਹਿਜਬੀਰ ਸਿੰਘ, ਹਰਮਨ ਸਿੰਘ, ਜਸਵੰਤ ਸਿੰਘ ਵਿੰਡਰ, ਕੋਚ ਮਨਜਿੰਦਰ ਸਿੰਘ, ਹਰਜੋਤ ਸਿੰਘ, ਲਾਲਵਿੰਦਰ ਸਿੰਘ ਲਾਲੀ, ਫਤਹਿ ਸਿੰਘ, ਸੈਕਟਰੀ ਸਰਬਜੀਤ ਸਿੰਘ, ਸਰਪੰਚ ਸੰਦੀਪ ਸਿੰਘ, ਸਰਪੰਚ ਹਰੀ, ਅਮਰਜੀਤ ਸਿੰਘ, ਗੋਲਡੀ, ਸਾਬਾ, ਗੋਪੀ ਅਤੇ ਸਮੂਹ ਐੱਨ. ਆਰ. ਆਈ. ਅਤੇ ਪੰਚਾਇਤ ਗ੍ਰਾਮ ਉਦੋਕੇ ਤੇ ਸਮੂਹ ਇਲਾਕਾ ਨਿਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਲਸ਼ਕਰੀ ਨੰਗਲ ਵਿਖੇ ਸਾਲਾਨਾ ਜੋੜ ਮੇਲਾ ਮਨਾਇਆ ਅਗਲੀ ਖ਼ਬਰ ਪਿੰਡ ਉਦੋਕੇ ਵਿਖੇ ਫੁੱਟਬਾਲ ਟੂਰਨਾਮੈਂਟ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।