14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਘੱਟ ਗਿਣਤੀ ਲੋਕ ਭਲਾਈ ਸੰਸਥਾ ਨੇ ਚਰਨਜੀਤ ਸਿੰਘ ਚੰਨੀ ਨਾਲ ਕੀਤੀ ਮੁਲਾਕਾਤ

ਅਜੀਤ ਡੈਸਕ 17-06-2025
ਬਾਬਾ ਬਕਾਲਾ ਸਾਹਿਬ, 16 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਦਲਿਤਾਂ ਦੇ ਸਮਾਜਿਕ ਮੁੱਦਿਆਂ ਦੀ ਠੋਸ ਢੰਗ ਨਾਲ ਸੰਸਦ 'ਚ ਪੈਰਵਾਈ ਕਰਨ ਦੀ ਮੰਗ ਨੂੰ ਲੈ ਕੇ ਘੱਟ ਗਿਣਤੀ ਲੋਕ ਭਲਾਈ ਸੰਸਥਾ (ਰਜਿ:) ਦੇ ਪ੍ਰਧਾਨ ਸਤਨਾਮ ਸਿੰਘ ਗਿੱਲ ਤੇ ਚੇਅਰਮੈਨ ਪੰਜਾਬ ਸੰਦੀਪ ਸਿੰਘ ਰਾਜੂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਅਤੇ ਮੈਂਬਰ ਪਾਰਲੀਮੈਂਟ ਨਾਲ ਮੁਲਾਕਾਤ ਕੀਤੀ | ਇਸ ਮੁਲਾਕਾਤ ਦੌਰਾਨ ਸ: ਗਿੱਲ ਨੇ ਦਲਿਤ ਹਲਕਿਆਂ 'ਚ ਭੇਦ-ਭਾਵ ਅਤੇ ਵਿਤਕਰੇ ਨੂੰ ਲੈ ਕੇ ਪ੍ਰਸ਼ਾਸਨਿਕ ਪੱਧਰ 'ਤੇ ਅਣ-ਸੁਣਿਆ ਕਰਨ ਅਤੇ ਨਜ਼ਰ ਅੰਦਾਜ਼ ਕੀਤੇ ਜਾ ਰਹੇ ਭਾਈਚਾਰੇ ਪ੍ਰਤੀ ਸਕਰਾਤਮਕ ਪਹੁੁੰਚ ਅਪਨਾਉਣ ਲਈ ਅਪੀਲ ਕੀਤੀ | ਉਨ੍ਹਾਂ ਸੂਬੇ 'ਚ ਵੱਖ-ਵੱਖ ਵਿਭਾਗਾਂ 'ਚ ਨੌਕਰੀ ਕਰ ਰਹੇ ਵਿਭਾਗੀ ਮਾਮਲਿਆਂ 'ਚ ਕਰਮਚਾਰੀਆਂ ਨੂੰ ਰਾਹਤ ਦਵਾਉਣ ਅਤੇ ਵਿਭਾਗੀ ਤਰੱਕੀ 'ਚ ਆ ਰਹੀਆਂ ਅੜਚਨਾ ਦੂਰ ਕਰਨ ਦੇ ਮਾਮਲੇ 'ਚ ਠੋਕਵੀਂ ਵਕਾਲਤ ਕਰਨ ਦੀ ਤਾਕੀਦ ਕੀਤੀ | ਘੱਟ ਗਿਣਤੀ ਲੋਕ ਭਲਾਈ ਸੰਸਥਾ ਰਜਿ: ਦੇ ਵਫ਼ਦ 'ਚ ਸ਼ਾਮਿਲ ਚੇਅਰਮੈਨ ਸੰਦੀਪ ਸਿੰਘ, ਹਰਪਾਲ, ਸਿੰਘ, ਮਿਲਨ ਸਿੰਘ ਗਿੱਲ, ਪੀ. ਏ. ਗੁਰਪ੍ਰੀਤ ਸਿੰਘ ਖਾਲਸਾ, ਅੰਮਿ੍ਤਪਾਲ ਸਿੰਘ ਕਲਿਆਣ, ਅੰਮਿ੍ਤਪਾਲ ਸਿੰਘ ਸ਼ਾਹਪੁਰ, ਡਾ: ਸੁਖਚੈਨ ਸਿੰਘ ਘੁੰਮਣ ਆਦਿ ਨੇ ਚਰਨਜੀਤ ਸਿੰਘ ਚੰਨੀ ਨੂੰ ਅਪੀਲ ਕਰਦਿਆਂ ਸੱਦਾ ਦਿੱਤਾ ਕਿ ਸਰਹੱਦੀ ਇਲਾਕੇ ਦਿਆਂ ਪਿੰਡਾਂ 'ਚ ਗ਼ਰੀਬ ਪਰਿਵਾਰਾਂ ਨੂੰ ਮਿਲਣ ਦਾ ਪ੍ਰੋਗਰਾਮ ਰੱਖੋ | ਸ. ਚੰਨੀ ਨੇ ਇਸ ਸਹਿਚਾਰਕ ਮੁਲਾਕਾਤ ਕਰਨ ਤੋਂ ਬਾਅਦ ਮੀਡੀਆ ਨੂੰ ਦੱਸਿਆ ਕਿ ਬਾਬਾ ਬਕਾਲਾ ਸਾਹਿਬ ਤਹਿਸੀਲ ਦੇ ਪਿੰਡ ਜੋਧੇ ਤੋਂ ਇਕ ਪੰਜਾਬ ਹਿਤੈਸ਼ੀਆਂ ਦਾ ਡੈਪੂਟੇਸ਼ਨ ਉਨ੍ਹਾਂ ਨੂੰ ਮਿਲਿਆ ਹੈ | ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਦੱਬੇ-ਕੁਚਲੇ ਸਮਾਜ ਨਾਲ ਹਰ ਪੱਧਰ 'ਤੇ ਹੋ ਰਹੀ ਜ਼ਿਆਦਤੀ ਨੂੰ ਠੱਲ੍ਹਣ ਲਈ ਠੋਸ ਨੀਤੀ ਹੋਂਦ 'ਚ ਲੈ ਕੇ ਆਉਣਗੇ | ਇਸ ਮੌਕੇ ਖੁਸ਼ਵੰਤ ਸਿੰਘ ਨਿੱਜੀ ਸਹਾਇਕ ਚਰਨਜੀਤ ਸਿੰਘ ਚੰਨੀ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਅਮਰੀਕਨ ਸੰਸਥਾ ਵਲੋਂ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਲਾਇਬ੍ਰੇਰੀ ਦਾ ਉਦਘਾਟਨ ਅਗਲੀ ਖ਼ਬਰ ਲਸ਼ਕਰੀ ਨੰਗਲ ਵਿਖੇ ਸਾਲਾਨਾ ਜੋੜ ਮੇਲਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।