29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਚੋਰਾਂ ਵਲੋਂ ਚਾਹ-ਪਕੌੜਿਆਂ ਦੀ ਦੁਕਾਨ ਦੀਆਂ ਟੀਨਾਂ ਤੋੜ ਕੇ ਚੋਰੀ

ਬਲਬੀਰ ਸਿੰਘ ਦੁਕਾਨ ਵਿਚ ਹੋਈ ਚੋਰੀ ਸੰਬੰਧੀ ਜਾਣਕਾਰੀ ਦਿੰਦਾ ਹੋਇਆ | ਤਸਵੀਰ-ਸ਼ਰਨਬੀਰ ਸਿੰਘ ਕੰਗ <br/> 19-06-2025
ਰਈਆ, 18 ਜੂਨ (ਸ਼ਰਨਬੀਰ ਸਿੰਘ ਕੰਗ)-ਬੀਤੀ ਰਾਤ ਰਈਆ ਵਿਖੇ ਚੋਰਾਂ ਦੁਆਰਾ ਜੀ. ਟੀ. ਰੋਡ 'ਤੇ ਨਹਿਰਾਂ ਕੋਲ ਰਈਆ ਤੋਂ ਨਾਥ ਦੀ ਖੂਹੀ ਨੂੰ ਜਾਣ ਵਾਲੀ ਸੜਕ 'ਤੇ ਸਥਿਤ ਚਾਹ-ਪਕੌੜਿਆਂ ਦੀ ਦੁਕਾਨ ਦੀਆਂ ਟੀਨਾਂ ਤੋੜ ਕੇ ਕਰੀਬ 10000 ਦਾ ਸਾਮਾਨ ਚੋਰੀ ਕਰਨ ਦਾ ਸਮਾਚਾਰ ਹੈ | ਦੁਕਾਨ ਦੇ ਮਾਲਕ ਪੀੜਤ ਬਲਬੀਰ ਸਿੰਘ ਵਾਸੀ ਪਿੰਡ ਕੋਟ ਮਹਿਤਾਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਆਪਣੇ ਘਰੇ ਚਲੇ ਗਏ | ਸਵੇਰੇ ਉਨ੍ਹਾਂ ਨੇ ਜਦ ਆ ਕੇ ਦੇਖਿਆ ਤਾਂ ਦੁਕਾਨ ਦੀਆਂ ਸਾਈਡ ਤੋਂ ਟੀਨ ਤੋੜੀ ਹੋਈ ਸੀ ਤੇ ਸਾਮਾਨ ਅੰਦਰ ਖਿਲਰਿਆ ਹੋਇਆ ਸੀ | ਉਨ੍ਹਾਂ ਦੱਸਿਆ ਕਿ ਚੋਰਾਂ ਨੇ ਕੌੜਾ ਤੇਲ, ਕੜਾਹੀਆਂ, ਪਰਾਤਾਂ, ਟਰੇਆਂ ਜੋ ਸਾਰੇ ਪਾ ਕੇ ਕਰੀਬ 10000 ਰੁਪਏ ਦਾ ਨੁਕਸਾਨ ਬਣਦਾ ਹੈ ਚੋਰੀ ਕਰਕੇ ਲੈ ਗਏ |

ਪਿਛਲੀ ਖ਼ਬਰ ਗੁਰਮਤਿ ਸਿਖਲਾਈ ਕੈਂਪ ਲਗਾਇਆ ਅਗਲੀ ਖ਼ਬਰ ਭਾਕਿਯੂ ਯੂਥ ਪਾਵਰ ਮੋਰਚਾ ਵਲੋਂ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।