ਓਠੀਆਂ, 18 ਜੂਨ (ਗੁਰਵਿੰਦਰ ਸਿੰਘ ਛੀਨਾ)-ਕਿਸਾਨਾਂ ਦੀਆਂ ਹੱਕੀ ਮੰਗਾਂ ਸੰਬੰਧੀ ਕਿਸਾਨ ਯੂਥ ਪਾਵਰ ਮੋਰਚਾ ਵਲੋਂ ਪ੍ਰਧਾਨ ਪ੍ਰਗਟ ਸਿੰਘ ਘਰਿੰਡਾ ਦੀ ਅਗਵਾਈ ਹੇਠ ਪਿੰਡ ਛੀਨਾ ਕਰਮ ਸਿੰਘ ਵਿਖੇ ਪ੍ਰਤਾਪ ਸਿੰਘ ਛੀਨਾ ਛਵੇ ਵਾਲੀਆ ਦੇ ਡੇਰੇ 'ਤੇ ਮੀਟਿੰਗ ਕੀਤੀ ਗਈ | ਕਿਸਾਨਾਂ ਵਲੋਂ ਭਾਰੀ ਗਿਣਤੀ ਵਿਚ ਹਾਜ਼ਰ ਹੋ ਕੇ ਆਪਣੀਆਂ ਹੱਕੀ ਮੰਗਾਂ ਸੰਬੰਧੀ ਵਿਸਥਾਰ ਪੂਰਵਕ ਨਾਲ ਜਾਣਕਾਰੀ ਹਾਸਿਲ ਕੀਤੀ | ਕਿਸਾਨਾ ਵਲੋਂ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਾਬੜ ਤੋੜ ਹਮਲੇ ਕਰਦਿਆਂ ਕਿਹਾ ਕਿ ਪਿਛਲੀ ਸਰਕਾਰਾਂ ਵਾਂਗ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਕਿਸਾਨਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕਰ ਰਹੀ | ਜਿਸ ਕਾਰਨ ਕਿਸਾਨ ਸੰਘਰਸ਼ ਵਿੱਢਣ ਲਈ ਮਜਬੂਰ ਹੋਏ ਕਿਸਾਨ ਇੱਕਮੁੱਠ ਹੋ ਕੇ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ ਅਤੇ ਪਿੰਡ-ਪਿੰਡ ਜਾ ਕੇ ਕਿਸਾਨਾਂ ਨਾਲ ਜ਼ਮੀਨਾਂ ਨੂੰ ਬਚਾਉਣ ਲਈ ਮੀਟਿੰਗਾਂ ਕੀਤੀਆਂ ਜਾਣਗੀਆਂ | ਇਸ ਮੌਕੇ ਸੂਬਾ ਪ੍ਰਧਾਨ ਕੋਟ ਬੁੱਢਾ ਇੰਦਰਜੀਤ ਸਿੰਘ, ਰਾਣੇਵਾਲ ਯੂਨੀਅਨ ਦੇ ਪ੍ਰਧਾਨ ਚਰਨਜੀਤ ਸਿੰਘ ਬਲ ਅਕਾਲੀ ਦਲ ਫਤਿਹ ਦੇ ਕਾਹਨ ਸਿੰਘ, ਪਿ੍ਤਪਾਲ ਸਿੰਘ ਅੰਮਿ੍ਤਸਰ, ਲਖਬੀਰ ਸਿੰਘ ਘਰਿੰਡਾ, ਪ੍ਰਤਾਪ ਸਿੰਘ ਛੀਨਾ, ਅਮਨਦੀਪ ਸਿੰਘ ਛੀਨਾ, ਤਲਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ |