29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਸਿਹਤ ਵਿਭਾਗ ਨੇ ਡੇਂਗੂ ਤੋਂ ਬਚਾਅ ਲਈ ਕੀਤਾ ਜਾਗੂਰਕ

ਸਿਵਲ ਹਸਪਤਾਲ ਵਿਖੇ ਡੇਂਗੂ ਦੇ ਬਚਾਅ ਲਈ ਜਾਗਰੂਕਤਾ ਮੁਹਿੰਮ ਮੌਕੇ ਐੱਸ. ਐੱਮ. ਓ. ਡਾ: ਨੀਰਜ ਭਾਟੀਆ, ਨਵਦੀਪ ਸਿੰਘ ਚੀਮਾ, ਮਨਦੀਪ ਕੌਰ ਤੇ ਹੋਰ | ਤਸਵੀਰ : ਸ਼ੇਲਿੰਦਰਜੀਤ ਸਿੰਘ ਰਾਜਨ <br/> 19-06-2025
ਬਾਬਾ ਬਕਾਲਾ ਸਾਹਿਬ, 18 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਇੱਥੇ ਸਿਵਲ ਹਸਪਤਾਲ ਵਿਖੇ ਸਿਵਲ ਸਰਜਨ ਅੰਮਿ੍ਤਸਰ ਡਾ: ਕਿਰਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐੱਸ. ਐੱਮ. ਓ. ਡਾ: ਨੀਰਜ ਭਾਟੀਆ ਅਤੇ ਜ਼ਿਲ੍ਹਾ ਐਪੀਡੋਮੋਲਿਜਸਟ ਡਾ: ਹਰਜੋਤ ਕੌਰ ਦੀ ਅਗਵਾਈ ਹੇਠ ਡੇਂਗੂ ਤੋਂ ਬਚਾਅ ਲੋਕਾਂ ਨੂੰ ਜਾਗੂਰਕ ਕੀਤਾ ਗਿਆ | ਡਾ: ਨੀਰਜ ਭਾਟੀਆ ਨੇ ਦੱਸਿਆ ਕਿ ਡੇਂਗੂ ਬੁਖਾਰ ਏਡੀਜ਼ ਅਜਿਪਟੀ ਨਾਂਅ ਦੇ ਮਾਦਾ ਮੱਛਰ ਦੇ ਕੱਟਣ ਨਾਲ ਹੁੰਦਾ ਹੈ | ਉਨ੍ਹਾਂ ਕਿਹਾ ਕਿ ਆਪਣੇ ਆਲੇ ਦੁਆਲੇ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ ਅਤੇ ਗਮਲਿਆਂ, ਕੂਲਰਾਂ ਤੇ ਫਰਿੱਜਾਂ ਦੀਆਂ ਪਿੱਛੇ ਟਰੇਆਂ ਨੂੰ ਹਰ ਹਫਤੇ ਸਾਫ ਕਰਕੇ ਸੁਕਾਓ ਅਤੇ ਘਰਾਂ ਵਿਚ ਵਾਧੂ ਪਏ ਕਬਾੜ ਆਦਿ ਟਾਇਰਾਂ ਨੂੰ ਢੱਕਕੇ ਰੱਖਿਆ ਜਾਵੇ ਤਾਂ ਜੋ ਬਰਸਾਤੀ ਪਾਣੀ ਇੱਦਾਂ ਕਿਤੇ ਖੜਾ ਨਾ ਹੋਵੇ | ਇਸ ਮੌਕੇ ਡਾ: ਲਖਵਿੰਦਰ ਸਿੰਘ, ਮਨਦੀਪ ਕੌਰ ਬੀ. ਈ., ਨਵਦੀਪ ਸਿੰਘ ਚੀਮਾ ਐੱਸ. ਐੱਮ. ਆਈ., ਵਰਿੰਦਰਜੀਤ ਸਿੰਘ ਐੱਸ. ਆਈ. ਬਲਜਿੰਦਰ ਸਿੰਘ ਚਾਹਲ, ਸੁਖਚੈਨ ਸਿੰਘ ਕੋਹਾਟਵਿੰਡ, ਸਤਨਾਮ ਸਿੰਘ, ਝਿਰਮਿਲ ਸਿੰਘ, ਕੁਲਵਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਰਜਧਾਨ, ਅੰਤਰਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਭਾਕਿਯੂ ਯੂਥ ਪਾਵਰ ਮੋਰਚਾ ਵਲੋਂ ਮੀਟਿੰਗ ਅਗਲੀ ਖ਼ਬਰ ਕਬੱਡੀ ਟੂਰਨਾਮੈਂਟ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।