29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਕਬੱਡੀ ਟੂਰਨਾਮੈਂਟ ਕਰਵਾਇਆ

ਅਜੀਤ ਡੈਸਕ 19-06-2025
ਹਰਸਾ ਛੀਨਾ, 18 ਜੂਨ (ਕੜਿਆਲ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਤਹਿਤ ਪੈਂਦੇ ਪਿੰਡ ਸਬਾਜਪੁਰਾ ਵਿਖੇ ਸ਼ਹੀਦ ਬਾਬਾ ਭਾਗ ਸਿੰਘ ਦੀ ਯਾਦ ਨੂੰ ਸਮਰਪਿਤ ਪਹਿਲਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ | ਜਿਸਨੂੰ ਬਾਬਾ ਬਿਸ਼ਨ ਦਾਸ ਕਬੱਡੀ ਕਲੱਬ ਨੱਥੂ ਚੱਕ ਦੀ ਟੀਮ ਨੇ ਜਿੱਤਿਆ | ਸ਼ਹੀਦ ਬਾਬਾ ਭਾਗ ਸਿੰਘ ਦੇ ਸ਼ਹੀਦੀ ਦਿਨ ਮੌਕੇ ਕਰਵਾਏ ਪਹਿਲੇ ਕਬੱਡੀ ਟੂਰਨਾਮੈਂਟ ਦੌਰਾਨ ਲੜਕੀਆਂ ਦੀ ਕਬੱਡੀ ਦੇ ਕਰਵਾਏ ਸ਼ੋਅ ਮੈਚ ਵਿਚ ਗੁਰਦਾਸਪੁਰ ਦੀ ਟੀਮ ਨੇ ਅੰਮਿ੍ਤਸਰ ਦੀ ਟੀਮ ਨੂੰ 18 ਦੇ ਮੁਕਾਬਲੇ 20 ਅੰਕਾਂ ਨਾਲ ਮਾਤ ਦਿੱਤੀ | ਜਦਕਿ ਪਹਿਲੇ ਕਬੱਡੀ ਟੂਰਨਾਮੈਂਟ ਦੌਰਾਨ ਫਾਈਨਲ ਮੁਕਾਬਲੇ ਵਿਚ ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਨਾਲ ਸਜੀ ਸੰਤ ਬਾਬਾ ਬਿਸ਼ਨ ਦਾਸ ਕਬੱਡੀ ਕਲੱਬ ਦੀ ਟੀਮ ਨੇ ਬਾਬਾ ਦੀਪ ਸਿੰਘ ਕਬੱਡੀ ਕਲੱਬ ਤੇਜਾ ਸਿੰਘ ਵਾਲਾ ਨੂੰ ਗਹਿਗੱਚ ਮੁਕਾਬਲੇ ਵਿਚ ਦੋ ਅੰਕਾਂ ਦੇ ਫਰਕ ਨਾਲ ਮਾਤ ਦਿੱਤੀ | ਇਸ ਤੋਂ ਪਹਿਲਾਂ ਕਬੱਡੀ ਦੇ ਫਾਈਨਲ ਮੁਕਾਬਲੇ ਦੀ ਸ਼ੁਰੂਆਤ ਬਾਬਾ ਅਮਰੀਕ ਸਿੰਘ ਛੀਨਾ ਮੁੱਖ ਸੇਵਾਦਾਰ ਗੁਰਦੁਆਰਾ ਸ਼ਹੀਦ ਬਾਬਾ ਭਾਗ ਸਿੰਘ, ਕੁਲਵਿੰਦਰ ਸਿੰਘ ਔਲਖ ਸਾ. ਮੀਤ ਪ੍ਰਧਾਨ ਰਾਜਾਸਾਂਸੀ, ਹਰਜੀਤ ਸਿੰਘ ਵਰਨਾਲੀ, ਸਰਪੰਚ ਬਿਕਰਮ ਸਿੰਘ ਸਬਾਜਪੁਰਾ, ਨੌਜਵਾਨ ਆਗੂ ਦਿਲਪ੍ਰੀਤ ਸਿੰਘ ਛੀਨਾ, ਹਰਮਨ ਛੀਨਾ ਅਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਮਹਾਂਪੁਰਖਾਂ ਵਲੋਂ ਸਾਂਝੇ ਤੌਰ 'ਤੇ ਕਰਵਾਈ ਗਈ | ਇਸ ਸਮੇਂ ਬਾਬਾ ਅਮਰੀਕ ਸਿੰਘ ਛੀਨਾ ਨੇ ਆਪਣੇ ਸੰਬੋਧਨ ਵਿਚ ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰਦੇ ਹੋਏ ਖੇਡਾਂ ਨਾਲ ਨਾਤਾ ਜੋੜਨ ਦੀ ਅਪੀਲ ਕੀਤੀ | ਇਸ ਮੌਕੇ ਗੁਰਜੰਟ ਸਿੰਘ ਯੂ. ਐੱਸ. ਏ., ਸੁਖਦੀਪ ਸਿੰਘ ਯੂ. ਐੱਸ. ਏ., ਰਵੀ ਮਜੀਠਾ, ਭੁਪਿੰਦਰ ਸਿੰਘ ਛੀਨਾ, ਪਲਵਿੰਦਰ ਸਿੰਘ ਛੀਨਾ, ਗਗਨਦੀਪ ਛੀਨਾ, ਅਮਨ ਛੀਨਾ, ਬਿੱਲਾ ਸਰਪੰਚ, ਧਨਜੀਤ ਸਿੰਘ ਧੰਨਾ ਸਰਪੰਚ, ਸਰਪੰਚ ਗੁਰਲਾਲ ਸਿੰਘ, ਸਰਪੰਚ ਹਰਮੀਤ ਸਿੰਘ ਸਲੇਮਪੁਰਾ, ਅਜੈ ਛੀਨਾ, ਕਰਨ ਸਿੰਘ ਯੂ. ਕੇ., ਅੰਗਰੇਜ ਮਾਨਾਂਵਾਲਾ, ਸਰਪੰਚ ਜਗਪਾਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਮੁਹਤਬਰ ਤੇ ਨੌਜਵਾਨ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਸਿਹਤ ਵਿਭਾਗ ਨੇ ਡੇਂਗੂ ਤੋਂ ਬਚਾਅ ਲਈ ਕੀਤਾ ਜਾਗੂਰਕ ਅਗਲੀ ਖ਼ਬਰ ਟਰੰਪ ਪ੍ਰਸ਼ਾਸਨ ਦੀ ਟਰਾਂਸਜੈਂਡਰ ਨੀਤੀ 'ਤੇ ਸੰਘੀ ਅਦਾਲਤ ਵਲੋਂ ਰੋਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।