ਸੈਕਰਾਮੈਂਟੋ, 18 ਜੂਨ (ਹੁਸਨ ਲੜੋਆ ਬੰਗਾ)-ਬੌਸਟਨ ਦੇ ਇਕ ਸੰਘੀ ਜੱਜ ਨੇ ਟਰੰਪ ਪ੍ਰਸ਼ਾਸਨ ਦੀ ਟਰਾਂਸਜੈਂਡਰ ਤੇ ਗੈਰ-ਰਸਮੀ ਅਮਰੀਕਨਾਂ ਨੂੰ ਪਾਸਪੋਰਟ ਜਾਰੀ ਨਾ ਕਰਨ ਦੀ ਨੀਤੀ ਉੱਪਰ ਰੋਕ ਲਾ ਦਿੱਤੀ ਹੈ। ਯੂ.ਐਸ. ਡਿਸਟ੍ਰਿਕਟ ਜੱਜ ਜੁਲੀਆ ਕੋਬਿਕ ਨੇ ਮੁੱਢਲਾ ਆਦੇਸ਼ ਜਾਰੀ ਕਰਦਿਆਂ ਆਪਣੇ ਅਪ੍ਰੈਲ ਵਿਚ ਜਾਰੀ ਆਦੇਸ਼ ਵਿਚ ਹੀ ਵਾਧਾ ਕੀਤਾ ਹੈ ਜਿਸ ਤਹਿਤ ਉਨ੍ਹਾਂ ਨੇ ਅਮਰੀਕਾ ਦੇ ਵਿਦੇਸ਼ ਵਿਭਾਗ ਨੂੰ 6 ਲੋਕਾਂ ਦੇ ਮਾਮਲੇ ਵਿਚ ਨੀਤੀ ਲਾਗੂ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ । ਡੋਨਾਲਡ ਟਰੰਪ ਨੇ ਅਹੁਦਾ ਸੰਭਾਲਣ ਉਪਰੰਤ ਤੁਰੰਤ ਜਾਰੀ ਇਕ ਕਾਰਜਕਾਰੀ ਆਦੇਸ਼ ਵਿਚ ਕਿਹਾ ਸੀ ਕਿ ਸੰਘੀ ਸਰਕਾਰ ਕੇਵਲ ਦੋ ਲਿੰਗਾਂ ਮਰਦ ਤੇ ਔਰਤ ਨੂੰ ਮਾਨਤਾ ਦਿੰਦੀ ਹੈ ਤੇ ਇਹ ਲਿੰਗ ਬਦਲਣਯੋਗ ਨਹੀਂ ਹਨ । ਇਸ ਤੋਂ ਬਾਅਦ ਵਿਦੇਸ਼ ਵਿਭਾਗ ਨੇ ਟਰਾਂਸਜੈਂਡਰ ਲੋਕਾਂ ਨੂੰ ਪਾਸਪੋਰਟ ਜਾਰੀ ਕਰਨੇ ਬੰਦ ਕਰ ਦਿੱਤੇ ਸਨ ।
ਟਰੰਪ ਪ੍ਰਸ਼ਾਸਨ ਦੀ ਟਰਾਂਸਜੈਂਡਰ ਨੀਤੀ 'ਤੇ ਸੰਘੀ ਅਦਾਲਤ ਵਲੋਂ ਰੋਕ
ਅਜੀਤ ਡੈਸਕ
19-06-2025