30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਪੁਲਿਸ ਚੌਕੀ ਜੈਂਤੀਪੁਰ ਦੇ ਬਾਹਰ ਧਰਨਾ ਲਾ ਕੇ ਆਵਾਜਾਈ ਕੀਤੀ ਠੱਪ

ਅਜੀਤ ਡੈਸਕ 19-06-2025
• ਮਾਮਲਾ ਬਾਹਰਲੀ ਪੁਲਿਸ ਵਲੋਂ ਨੌਜਵਾਨ ਹਿਰਾਸਤ 'ਚ ਲੈਣ ਦਾ
ਜੈਂਤੀਪੁਰ, 18 ਜੂਨ (ਭੁਪਿੰਦਰ ਸਿੰਘ ਗਿੱਲ)-ਪਿੰਡ ਪਾਖਰਪੁਰਾ ਵਿਖੇ ਬੀਤੇ ਕੱਲ 18 ਸਾਲਾ ਨੌਜਵਾਨ ਜੀਵਨ ਸਿੰਘ ਨੂੰ ਬਾਹਰਲੀ ਪੁਲਿਸ ਵਲੋਂ ਚੁੱਕ ਕੇ ਲੈ ਜਾਣ ਦਾ ਮਾਮਲਾ ਪੂਰੀ ਤਰ੍ਹਾਂ ਗਰਮਾ ਗਿਆ ਹੈ, ਜਿਸ ਨੌਜਵਾਨ ਦੇ ਪਰਿਵਾਰ ਸਮੇਤ ਪਿੰਡ ਵਾਸੀਆਂ ਵਲੋਂ ਪੁਲਿਸ ਚੌਂਕੀ ਜੈਂਤੀਪੁਰ ਦੇ ਬਾਹਰ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ | ਇਸ ਸੰਬੰਧੀ ਨੌਜਵਾਨ ਜੀਵਨ ਸਿੰਘ ਦੇ ਪਿਤਾ ਸਰਬਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰੇ ਪੁੱਤਰ ਨੂੰ ਕੱਲ ਸ਼ਾਮ 5 ਵਜੇ ਦਾ ਕਿਸੇ ਬਾਹਰਲੀ ਪੁਲਿਸ ਚੁੱਕ ਕੇ ਲੈ ਗਈ ਹੈ, ਪਰ ਸਾਨੂੰ ਅਜੇ ਤੱਕ ਆਪਣੇ ਪੁੱਤਰ ਦੀ ਕੋਈ ਉੱਘ ਸੁੱਘ ਨਹੀਂ ਮਿਲੀ | ਉਨ੍ਹਾਂ ਕਿਹਾ ਕਿ ਜੇਕਰ ਮੇਰੇ ਪੁੱਤਰ ਦਾ ਕੋਈ ਵੀ ਨੁਕਸਾਨ ਹੋਇਆ ਤਾਂ ਉਸ ਦੀ ਪੁਲਿਸ ਜ਼ੁੰਮੇਵਾਰ ਹੋਵੇਗੀ | ਇਸ ਮੌਕੇ ਥਾਣਾ ਕੱਥੂਨੰਗਲ ਦੇ ਐੱਸ.ਐੱਚ.ਓ. ਜਸਵਿੰਦਰ ਸਿੰਘ ਤੇ ਚੌਕੀ ਇੰਚਾਰਜ ਅਮਨਜੀਤ ਸਿੰਘ ਜੈਂਤੀਪੁਰ ਵਲੋਂ ਧਰਨਾਕਾਰੀਆਂ ਨੂੰ ਭਰੋਸੇ ਵਿਚ ਲੈ ਕੇ ਧਰਨਾ ਸਮਾਪਤ ਕਰਵਾਇਆ ਗਿਆ ਤੇ ਆਵਾਜਾਈ ਬਹਾਲ ਕਰਵਾਈ | ਇਸ ਮੌਕੇ ਸਰਬਜੀਤ ਸਿੰਘ, ਰੀਟਾ, ਤਰਸੇਮ ਮਸੀਹ, ਪ੍ਰਧਾਨ ਜੋਰਜ ਮਸੀਹ, ਵਿਸ਼ਾਲ ਸਿੰਘ, ਰਜੇਸ਼ ਮਸੀਹ, ਰੋਹਿਤ ਸਿੰਘ, ਟਿੱਕਾ, ਸੰਜੂ, ਜੂਨਸ ਮਸੀਹ,ਬਲਵਿੰਦਰ ਸਿੰਘ, ਗੋਰਾ, ਵੰਸ, ਸਾਹਿਬ ਸੰਧੂ ਸਮੇਤ ਹੋਰ ਪਿੰਡ ਵਾਸੀ ਸ਼ਾਮਿਲ ਸਨ | ਇਸ ਸਬੰਧੀ ਪੁਲਿਸ ਚੌਂਕੀ ਜੈਂਤੀਪੁਰ ਦੇ ਇੰਚਾਰਜ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਉਕਤ ਨੌਜਵਾਨ ਅੰਮਿ੍ਤਸਰ ਪੁਲਿਸ ਨੂੰ ਚੋਰੀ ਦੇ ਮੁਕਦਮੇ ਵਿਚ ਲੋੜੀਂਦਾ ਸੀ, ਜਿਸ ਕਰਕੇ ਨੌਜਵਾਨ ਨੂੰ ਉਨ੍ਹਾਂ ਫੜ ਕੇ ਖੜਿਆ ਹੈ | ਪਰਿਵਾਰ ਵਲੋਂ ਜਾਣ ਬੁੱਝ ਕੇ ਧਰਨਾ ਲਗਾਇਆ ਗਿਆ |
ਪਿਛਲੀ ਖ਼ਬਰ ਪਿੰਡ ਦਨਿਆਲ ਵਿਖੇ ਚੌਕੀਦਾਰ ਦਾ ਕਤਲ ਪੁਲਿਸ ਵਲੋਂ ਮਾਮਲਾ ਦਰਜ, ਦੋਸ਼ੀ ਫਰਾਰ ਅਗਲੀ ਖ਼ਬਰ ਪਿੰਡ ਮੀਆਂ ਪੰਧੇਰ 'ਚ ਵਿੱਤੀ ਸਾਖਰਤਾ ਕੈਂਪ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।