30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਪਿੰਡ ਦਨਿਆਲ ਵਿਖੇ ਚੌਕੀਦਾਰ ਦਾ ਕਤਲ ਪੁਲਿਸ ਵਲੋਂ ਮਾਮਲਾ ਦਰਜ, ਦੋਸ਼ੀ ਫਰਾਰ

ਅਜੀਤ ਡੈਸਕ 19-06-2025
ਬਾਬਾ ਬਕਾਲਾ ਸਾਹਿਬ, 18 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਪਿੰਡ ਦਨਿਆਲ ਵਿਖੇ ਕੁਝ ਪਿੰਡ ਦੇ ਹੀ ਵਿਅਕਤੀਆਂ ਵਲੋਂ ਪਿੰਡ ਦੇ ਚੌਂਕੀਦਾਰ ਦੀ ਕਥਿਤ ਤੌਰ 'ਤੇ ਕੁੱਟਮਾਰ ਕਰਕੇ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਿਕਰਮਜੀਤ ਸਿੰਘ ਥਾਣਾ ਮੁਖੀ ਖਿਲਚੀਆਂ ਨੇ ਦੱਸਿਆ ਕਿ ਪਿੰਡ ਦਨਿਆਲ ਵਿਖੇ ਬੀਤੀ 16 ਜੂਨ ਦੀ ਰਾਤ ਨੁੰ 11-12 ਵਜੇ ਦੇ ਕਰੀਬ ਪਿੰਡ ਦੇ ਹੀ ਕੁਝ ਵਿਅਕਤੀਆਂ ਵਲੋਂ ਪਿੰਡ ਦੇ ਚੌਂਕੀਦਾਰ ਹਰਜੀਤ ਸਿੰੰਘ (42-43 ਸਾਲ) ਪੁੱਤਰ ਦੇਸਾ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ, ਜਿਸਨੂੰ ਕਿ ਪਹਿਲਾਂ ਬਾਬਾ ਬਕਾਲਾ ਸਾਹਿਬ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਪਰ ਬਾਅਦ ਵਿਚ ਉਸਨੂੰ ਗੰਭੀਰ ਹੋਣ ਕਾਰਨ ਗੁਰੂ ਨਾਨਕ ਦੇਵ ਹਸਪਤਾਲ ਅੰਮਿ੍ਤਸਰ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਕਿ ਅੱਜ ਹਰਜੀਤ ਸਿੰਘ ਦੀ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਹੋਇਆਂ ਮੌਤ ਹੋ ਗਈ | ਪੁਲਿਸ ਨੇ ਦੋਸ਼ੀਆਂ ਰਣਜੋਧ ਸਿੰਘ ਪੁੱਤਰ ਪਾਖਰ ਸਿੰਘ, ਹਰਜਾਪ ਸਿੰਘ ਪੁੱਤਰ ਕਰਤਾਰ ਸਿੰਘ ਤੇ ਸਾਹਿਬ ਸਿੰਘ ਪੁੱਤਰ ਬਲਵਿੰਦਰ ਸਿੰਘ ਸਾਰੇ ਵਾਸੀ ਦਨਿਆਲ (ਤਹਿਸੀਲ ਬਾਬਾ ਬਕਾਲਾ ਸਾਹਿਬ) ਖਿਲਾਫ਼ ਥਾਣਾ ਖਿਲਚੀਆਂ ਵਿਖੇ ਮੁਕੱਦਮਾ ਨੰ: 62 (18-6-2025) ਜੁਰਮ, 103 ਬੀ.ਐੱਨ.ਐੱਸ. ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ, ਜਦਕਿ ਤਿੰਨੋਂ ਦੋਸ਼ੀ ਪੁਲਿਸ ਦੀ ਗਿ੍ਫਤ ਤੋਂ ਬਾਹਰ ਦੱਸੇ ਜਾਂਦੇ ਹਨ |
ਪਿਛਲੀ ਖ਼ਬਰ ਪੰਚਾਇਤੀ ਜ਼ਮੀਨ ਦੀ ਬੋਲੀ ਇਕਤਰਫ਼ਾ ਕਰਵਾਉਣ 'ਤੇ ਬੀ. ਡੀ. ਓ. ਦਫ਼ਤਰ ਦਾ ਘਿਰਾਓ ਅਗਲੀ ਖ਼ਬਰ ਪੁਲਿਸ ਚੌਕੀ ਜੈਂਤੀਪੁਰ ਦੇ ਬਾਹਰ ਧਰਨਾ ਲਾ ਕੇ ਆਵਾਜਾਈ ਕੀਤੀ ਠੱਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।