ਚੌਕ ਮਹਿਤਾ/ਮੱਤੇਵਾਲ, 18 ਜੂਨ (ਜਗਦੀਸ਼ ਸਿੰਘ ਬਮਰਾਹ, ਗੁਰਪ੍ਰੀਤ ਸਿੰਘ ਮੱਤੇਵਾਲ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਨਾਨਕ ਦੇਵ ਗਲੋਬਲ ਅਕੈਡਮੀ ਚੰਨਣਕੇ (ਅੱਡਾ ਨਾਥ ਦੀ ਖੂਹੀ) ਦੀਆਂ 8 ਵਿਦਿਆਰਥਣਾਂ ਨੇ ਨੈਸ਼ਨਲ ਐਲਿਜ਼ੀਬਿਲਟੀ-ਕਮ-ਐਨਟਰੈਂਸ ਟੈਸਟ 'ਨੀਟ' ਕੁਆਲੀਫਾਈ ਕਰਕੇ ਇਲਾਕੇ 'ਚ ਆਪਣੇ ਸਕੂਲ ਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ | ਸਕੂਲ ਪਿ੍ੰਸੀਪਲ ਸ੍ਰੀਮਤੀ ਰਿਤੂ ਖਨੇਜਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਮੁਸਕਾਨਪ੍ਰੀਤ ਕੌਰ ਨੇ 81.96, ਨਿਮਰਤਪ੍ਰੀਤ ਕੌਰ ਨੇ 80.76, ਮਹਿਕਦੀਪ ਕੌਰ (72.6), ਨਵਕਿਰਨ ਕੌਰ ਨੇ 71.88, ਮਨਪ੍ਰੀਤ ਕੌਰ ਨੇ 66.6, ਪਰਨੀਤ ਕੌਰ 62.5, ਗੁਰਲੀਨ ਕੌਰ ਨੇ 60.71 ਤੇ ਗੁਰਮਨਪ੍ਰੀਤ ਕੌਰ ਨੇ 60.01 ਨਾਲ ਇਸ ਟੈਸਟ 'ਚ ਪ੍ਰਵੇਸ਼ ਕੀਤਾ ਹੈ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਕੁਲਜੀਤ ਸਿੰਘ ਬਾਠ ਤੇ ਡਾਇਰੈਕਟਰ ਕੁਲਵੰਤ ਕੌਰ ਬਾਠ ਨੇ ਬੱਚੀਆਂ ਦੀ ਹੌਂਸਲਾ ਅਫਜਾਈ ਕਰਦੇ ਹੋਏ ਕਿਹਾ ਕਿ ਸਾਡੇ ਸਕੂਲ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਤੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਨ੍ਹਾਂ ਹੋਣਹਾਰ ਬੱਚੀਆਂ ਵਲੋਂ ਦਿਲ ਲਗਾ ਕੇ ਪੂਰੀ ਲਗਨ ਨਾਲ ਕੀਤੀ ਗਈ ਸਖ਼ਤ ਮਿਹਨਤ ਨੂੰ ਬੂਰ ਪਿਆ ਹੈ | ਉਨ੍ਹਾਂ ਨੇ ਸਾਰੀਆਂ ਬੱਚੀਆਂ ਨੂੰ ਵਧਾਈ ਦਿੰਦੇ ਹੋਏ ਇਕ ਉਜਵੱਲ ਤੇ ਚੰਗੇਰੇ ਭਵਿੱਖ ਲਈ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ |