30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਬੁਤਾਲਾ ਵਿਖੇ ਚਲਾਏ ਜਾ ਰਹੇ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਨੂੰ ਵੇਖਣ ਲਈ ਦਿੱਲੀ ਤੋਂ ਡਾਕਟਰ ਰੂਬੀ ਮਾਖੀਜਾ ਉਚੇਚੇ ਤੌਰ 'ਤੇ ਪਹੁੰਚੇ

ਅਜੀਤ ਡੈਸਕ 19-06-2025
ਬਾਬਾ ਬਕਾਲਾ ਸਾਹਿਬ, 18 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਇੱਥੇ ਨੇੜਲੇ ਪਿੰਡ ਬੁਤਾਲਾ ਵਿਖੇ ਚਲਾਏ ਜਾ ਰਹੇ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਨੂੰ ਵੇਖਣ ਲਈ ਦਿੱਲੀ ਤੋਂ ਡਾ. ਰੂਬੀ ਮਾਖੀਜਾ ਉਚੇਚੇ ਤੌਰ 'ਤੇ ਪਹੁੰਚੇ | ਡਾ: ਮਖੀਜਾ ਪਿਛਲੇ ਅੱਠ ਸਾਲਾਂ ਤੋਂ ਚੌਗਿਰਦੇ ਨੂੰ ਕੂੜਾ ਮੁਕਤ ਕਰਨ ਲਈ ਜੱਦੋ-ਜਹਿਦ ਕਰ ਰਹੇ ਹਨ | ਉਨ੍ਹਾਂ ਵਲੋਂ ਦਿੱਲੀ ਦੀ ਨਵਜੀਵਨ ਵਿਹਾਰ ਸੋਸਾਇਟੀ ਨੂੰ ਸਖ਼ਤ ਮਿਹਨਤ ਨਾਲ ਬਿਲਕੁਲ ਕੂੜਾ ਮੁਕਤ ਕਰਕੇ ਵੱਡਾ ਮਾਅਰਕਾ ਮਾਰਿਆ ਗਿਆ ਹੈ | ਉਹ ਅੱਜ ਸਪੈਸ਼ਲ ਬੁਤਾਲਾ ਵਿਖੇ ਸੌਲਿਡ ਵੇਸਟ ਮੈਨੇਜਮੈਂਟ ਪਲਾਂਟ ਵੇਖਣ ਉਚੇਚੇ ਤੌਰ 'ਤੇ ਪੁੱਜੇ ਸਨ | ਇਸ ਮੌਕੇ ਡਾ. ਰੂਬੀ ਨੇ ਪਿੰਡ ਬੁਤਾਲਾ ਦੀ ਪੰਚਾਇਤ ਵਲੋਂ ਕੀਤੇ ਜਾ ਰਹੇ ਅਤਿ ਬਿਖਮ ਕਾਰਜ ਨੂੰ ਸਫਲ ਬਣਾਉਣ ਲਈ ਹਰ ਸੰਭਵ ਸਹਾਇਤਾ ਕਰਨ ਦਾ ਵਿਸ਼ਵਾਸ ਦਿਵਾਇਆ | ਉਨ੍ਹਾਂ ਇਸ ਕਾਰਜ ਲਈ ਪ੍ਰਬੰਧਕਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਇਸ ਪਲਾਂਟ ਨੂੰ ਹੋਰ ਬਿਹਤਰ ਢੰਗ ਨਾਲ ਚਲਾਉਣ ਲਈ ਆਪਣੇ ਕੀਮਤੀ ਸੁਝਾਅ ਵੀ ਦਿੱਤੇ ਤੇ ਪਿੰਡ ਬੁਤਾਲਾ ਦੀ ਪੰਚਾਇਤ ਵਲੋਂ 'ਮੇਰਾ ਪਿੰਡ ਸਾਫ ਪਿੰਡ, ਮੇਰਾ ਪਿੰਡ ਸੋਹਣਾ ਪਿੰਡ' ਮੁਹਿੰਮ ਦੀ ਸ਼ਲਾਘਾ ਕੀਤੀ | ਇਸ ਮੌਕੇ ਸੁਖਵਿੰਦਰ ਸਿੰਘ ਬੁਤਾਲਾ ਸਰਪੰਚ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਬਲਤੇਜ ਸਿੰਘ ਪੰਚ, ਹਰਜੀਤ ਸਿੰਘ ਪੰਚ, ਚਰਨਜੀਤ ਸਿੰਘ ਪੰਚ, ਜਸਵੰਤ ਸਿੰਘ ਲਾਲੀ, ਗੁਰਜੀਤ ਸਿੰਘ ਪ੍ਰਧਾਨ ਦੁਕਾਨਦਾਰ ਯੂਨੀਅਨ, ਹੈੱਡਮਾਸਟਰ ਹਰਸ਼ਰਨ ਸਿੰਘ, ਅਰਵਿੰਦਰ ਸਿੰਘ, ਪ੍ਰਭਜੀਤ ਸਿੰਘ ਖਾਲਸਾ, ਜਗਰੂਪ ਸਿੰਘ, ਹਰਪਾਲ ਸਿੰਘ, ਮਾਸਟਰ ਧਰਮਿੰਦਰ ਸਿੰਘ, ਦਲਬੀਰ ਸਿੰਘ, ਮਨਦੀਪ ਸਿੰਘ, ਜਗਜੀਤ ਸਿੰਘ ਅਤੇ ਹੋਰ ਸਹਿਯੋਗੀ ਸੱਜਣ ਹਾਜ਼ਰ ਸਨ | ਸਰਪੰਚ ਸੁਖਵਿੰਦਰ ਸਿੰਘ ਬੁਤਾਲਾ ਨੇ ਡਾ: ਰੂਬੀ ਦਾ ਧੰਨਵਾਦ ਕੀਤਾ | ਉਪਰੰਤ ਸਮੁੱਚੀ ਟੀਮ ਵਲੋਂ ਡਾ: ਰੂਬੀ ਮਾਖੀਜਾ ਦਾ ਸਨਮਾਨ ਕੀਤਾ ਗਿਆ |
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਗਲੋਬਲ ਅਕੈਡਮੀ ਦੀਆਂ ਵਿਦਿਆਰਥਣਾਂ ਨੇ 'ਨੀਟ' ਕੀਤਾ ਕੁਆਲੀਫਾਈ ਅਗਲੀ ਖ਼ਬਰ ਨਿਊ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।