30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਨਿਊ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਹੋਈ

ਅਜੀਤ ਡੈਸਕ 19-06-2025
ਅਜਨਾਲਾ, 18 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਨਿਊ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਤਹਿਸੀਲ ਅਜਨਾਲਾ ਦੀ ਮੀਟਿੰਗ ਬਲਾਕ ਪ੍ਰਧਾਨ ਡਾ. ਇਕਬਾਲ ਸਿੰਘ ਚੇਤਨਪੁਰਾ ਅਤੇ ਜਨਰਲ ਸਕੱਤਰ ਜੋਗਿੰਦਰ ਮਸੀਹ ਦੀ ਸਾਂਝੀ ਅਗਵਾਈ ਹੇਠ ਹੋਈ, ਜਿਸ ਵਿਚ ਐਸੋਸੀਏਸ਼ਨ ਦੇ ਸੂਬਾ ਐਕਟਿੰਗ ਤੇ ਜ਼ਿਲ੍ਹਾ ਪ੍ਰਧਾਨ ਡਾ. ਮਹਿੰਦਰ ਸਿੰਘ ਸੋਹਲ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਐਕਟਿੰਗ ਤੇ ਜ਼ਿਲ੍ਹਾ ਪ੍ਰਧਾਨ ਡਾ. ਮਹਿੰਦਰ ਸਿੰਘ ਸੋਹਲ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਆਰ. ਐੱਮ. ਪੀ. ਡਾਕਟਰ ਆਪਣੀਆਂ ਮੰਗਾਂ ਲਈ ਸੰਘਰਸ਼ ਕਰਦੇ ਆ ਰਹੇ ਹਨ ਪਰ ਪਿਛਲੀਆਂ ਸਰਕਾਰਾਂ ਵਾਂਗ ਪੰਜਾਬ ਦੀ ਮੌਜੂਦਾ ਸਰਕਾਰ ਦੇ ਕੰਨਾਂ 'ਤੇ ਵੀ ਜੂੰ ਨਹੀਂ ਸਰਕ ਰਹੀ, ਜਿਸ ਕਾਰਨ ਆਰ. ਐੱਮ. ਪੀ. ਡਾਕਟਰਾਂ ਵਿਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ | ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ 1962 ਤੋਂ ਬੰਦ ਪਈ ਰਜਿਸਟ੍ਰੇਸ਼ਨ ਖੋਲ੍ਹ ਕੇ ਡਾਕਟਰਾਂ ਨੂੰ ਤਜ਼ਰਬੇ ਦੇ ਆਧਾਰ ਜਤੇ ਅਤੇ ਜੋ ਆਰ.ਐੱਮ.ਪੀ ਡਾਕਟਰ ਬਾਹਰਲੇ ਸੂਬਿਆਂ ਦੇ ਰਜਿਸਟਰਡ ਹਨ, ਉਨ੍ਹਾਂ ਨੂੰ ਪੰਜਾਬ ਵਿਚ ਮਾਈਗ੍ਰੇਡ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਦੀ ਜਾਇਜ਼ ਫ਼ੀਸ ਦੇਣ ਨੂੰ ਤਿਆਰ ਹਾਂ ਅਤੇ ਜਿਹੜੇ ਡਾਕਟਰਾਂ ਦਾ ਤਜਰਬਾ 10 ਸਾਲ ਦਾ ਹੈ, ਉਨ੍ਹਾਂ ਨੂੰ ਇਕ ਛੋਟਾ ਕੋਰਸ ਦੇ ਕੇ ਅਤੇ ਜਿਨ੍ਹਾਂ ਦੀ ਉਮਰ 40 ਸਾਲ ਤੋਂ ਉੱਪਰ ਹੈ ਉਨ੍ਹਾਂ ਨੂੰ ਬਿਨਾਂ ਕੋਰਸ ਤੋਂ ਰਜਿਸਟਰ ਕੀਤਾ ਜਾਵੇ | ਪ੍ਰਧਾਨ ਮਹਿੰਦਰ ਸਿੰਘ ਸੋਹਲ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਆਉਂਦੇ ਸਮੇਂ ਵਿਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ | ਇਸ ਮੌਕੇ ਪ੍ਰਧਾਨ ਇਕਬਾਲ ਸਿੰਘ ਚੇਤਨਪੁਰਾ, ਪਿ੍ੰਸੀਪਲ ਸਿੰਘ ਚਮਿਆਰੀ, ਜਸਵੰਤ ਸਿੰਘ ਗੱਗੋਮਾਹਲ, ਗੁਰਭੇਜ ਸਿੰਘ ਬਾਠ, ਗੁਰਵਿੰਦਰ ਸਿੰਘ ਖਤਰਾਏ ਕਲਾਂ, ਬਲਰਾਜ ਸਿੰਘ ਹਰੜ, ਦਵਿੰਦਰ ਸਿੰਘ ਮਿਆਦੀਆਂ, ਜੰਗ ਬਹਾਦਰ ਮੋਹਨ ਭੰਡਾਰੀਆਂ, ਸਮਪ੍ਰੀਤ ਭੱਟੀ ਚੁਗਾਵਾਂ, ਸਫੀ ਖਾਨ ਗੱਗੋਮਾਹਲ, ਹੀਰਾ ਮਸੀਹ ਰਾਜਾਸਾਂਸੀ, ਮਨਜੀਤ ਸਿੰਘ ਬੱਲੜ੍ਹਵਾਲ, ਨਿਖਿਲ ਮਸੀਹ ਗੁਪਾਲ ਨਗਰ ਅਜਨਾਲਾ, ਪਿ੍ੰਸਦੀਪ ਸਿੰਘ ਮੋਹਨ ਭੰਡਾਰੀਆਂ ਅਤੇ ਸੰਦੀਪ ਸਿੰਘ ਅਜਨਾਲਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬੁਤਾਲਾ ਵਿਖੇ ਚਲਾਏ ਜਾ ਰਹੇ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਨੂੰ ਵੇਖਣ ਲਈ ਦਿੱਲੀ ਤੋਂ ਡਾਕਟਰ ਰੂਬੀ ਮਾਖੀਜਾ ਉਚੇਚੇ ਤ... ਅਗਲੀ ਖ਼ਬਰ ਪੰਚਾਇਤੀ ਜ਼ਮੀਨ ਦੀ ਬੋਲੀ ਇਕਤਰਫ਼ਾ ਕਰਵਾਉਣ 'ਤੇ ਬੀ. ਡੀ. ਓ. ਦਫ਼ਤਰ ਦਾ ਘਿਰਾਓ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।