30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਗੁਰਦੁਆਰਾ ਬਾਬੇ ਕੀ ਬੇਰ ਕਲੇਰ ਮਾਂਗਟ ਵਿਖੇ ਸ਼ਹੀਦੀ ਜੋੜ ਮੇਲ ਕਰਵਾਇਆ

ਅਜੀਤ ਡੈਸਕ 19-06-2025
ਮਜੀਠਾ, 18 ਜੂਨ (ਮਨਿੰਦਰ ਸਿੰਘ ਸੋਖੀ)-ਗੁਰਦੁਆਰਾ ਬਾਬੇ ਕੀ ਬੇਰ ਕਲੇਰ ਮਾਂਗਟ ਵਿਖੇ ਸ਼ਹੀਦ ਬਾਬਾ ਨਿਧਾਨ ਸਿੰਘ ਜੀ ਅਤੇ ਸੰਤ ਬਾਬਾ ਦੀਵਾਨ ਸਿੰਘ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਭਾਰੀ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿਚ ਪੰਥ ਪ੍ਰਸਿੱਧ ਰਾਗੀ ਭਾਈ ਸਰਬਜੀਤ ਸਿੰਘ, ਭਾਈ ਸਰਵਣ ਸਿੰਘ ਦਾ ਜਥਾ, ਭਾਈ ਦਰਸ਼ਨ ਸਿੰਘ, ਭਾਈ ਲਖਬੀਰ ਸਿੰਘ ਤੇੜੀ ਦਾ ਕਵੀਸ਼ਰੀ ਜਥਾ, ਭਾਈ ਹਰਬੰਸ ਸਿੰਘ ਮੌਜੀ ਦਾ ਕਵੀਸ਼ਰੀ ਜਥਾ, ਭਾਈ ਰਣਜੀਤ ਸਿੰਘ ਨੰਗਲ ਪੰਨੂੰਆਂ ਦਾ ਕਵੀਸ਼ਰੀ ਜਥਾ, ਭਾਈ ਹਰਦੀਪ ਸਿੰਘ ਰਮਦਾਸ ਵਾਲਿਆਂ ਦੇ ਕਵੀਸ਼ਰੀ ਜਥੇ ਵਲੋਂ ਮਨੋਹਰ ਗੁਰਬਾਣੀ ਕੀਰਤਨ ਤੇ ਬੀਰ ਰਸ ਵਾਰਾਂ ਗਾ ਕੇ ਸੰਗਤਾਂ ਨੂੰ ਗੁਰੂ ਚਰਨਾ ਨਾਲ ਜੋੜਨ ਦਾ ਯਤਨ ਕੀਤਾ ਗਿਆ | ਉਪਰੰਤ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਵਲੋਂ ਸਮਾਗਮ ਦੀ ਸੰਪੂਰਨਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਇਸ ਮੌਕੇ ਮਜੀਠੀਆ ਦੇ ਸਿਆਸੀ ਸਕੱਤਰ ਲਖਬੀਰ ਸਿੰਘ ਗਿੱਲ, ਗੁਰਦੁਆਰਾ ਕਮੇਟੀ ਪ੍ਰਧਾਨ ਮੰਗਲ ਸਿੰਘ ਭੁੱਲਰ, ਖਜ਼ਾਨਚੀ ਦਲਬੀਰ ਸਿੰਘ ਭੁੱਲਰ, ਸਕੱਤਰ ਜਰਨੈਲ ਸਿੰਘ ਭੁੱਲਰ, ਭੁਪਿੰਦਰ ਸਿੰਘ ਭੁੱਲਰ, ਭਜਨ ਸਿੰਘ ਭੁੱਲਰ, ਸਰਪੰਚ ਅਮਰਜੀਤ ਸਿੰਘ, ਧੰਨਬੀਰ ਸਿੰਘ, ਜਗਤਾਰ ਸਿੰਘ, ਲਾਡੀ, ਕਵਲਜੀਤ ਸਿੰਘ, ਹਰਮਨ ਸਿੰਘ, ਗੁਰਮੀਤ ਸਿੰਘ, ਸਤਿੰਦਰਬੀਰ ਸਿੰਘ, ਗੁਰਸਿਮਰਜੀਤ ਸਿੰਘ, ਅਵਤਾਰ ਸਿੰਘ, ਤਰਲੋਚਨ ਸਿੰਘ, ਰਣਜੋਧ ਸਿੰਘ, ਰਣਧੀਰ ਸਿੰਘ, ਹੈਪੀ, ਬਾਬਾ ਅਮਰੀਕ ਸਿੰਘ, ਯੋਧ ਸਿੰਘ, ਮੱਖਣ ਸਿੰਘ, ਰਾਜਾ, ਰਣਜੀਤ ਸਿੰਘ, ਜੱਗਾ, ਸੁੱਚਾ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਕੈਬਨਿਟ ਮੰਤਰੀ ਧਾਲੀਵਾਲ ਨੇ ਲੋਕ ਦਰਬਾਰ ਲਗਾ ਕੇ ਦੁਕਾਨਦਾਰਾਂ ਤੇ ਵਪਾਰੀਆਂ ਦੀਆਂ ਸੁਣੀਆਂ ਮੁਸ਼ਕਿਲਾਂ ਅਗਲੀ ਖ਼ਬਰ ਨਵਤੇਜ ਸਿੰਘ ਵਲੋਂ ਯੂਥ ਵਰਕਰਾਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।