ਚੇਤਨਪੁਰਾ, 19 ਜੂਨ (ਸ਼ਰਨਜੀਤ ਸਿੰਘ ਗਿੱਲ)-ਜ਼ਿਲ੍ਹਾ ਪੁਲਿਸ ਮੁਖੀ ਅੰਮਿ੍ਤਸਰ ਦਿਹਾਤੀ ਦੀਆਂ ਹਦਾਇਤਾਂ ਤਹਿਤ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਥਾਣਾ ਝੰਡੇਰ ਦੀ ਪੁਲਿਸ ਪਾਰਟੀ ਵਲੋਂ ਇਕ ਵਿਅਕਤੀ ਨੂੰ ਨਸ਼ੇ ਦਾ ਸੇਵਨ ਕਰਦੇ ਹੋਏ ਕਾਬੂ ਕੀਤਾ ਗਿਆ ਹੈ | ਇਸ ਸੰਬੰਧੀ ਥਾਣਾ ਝੰਡੇਰ ਦੀ ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਭੈੜੇ ਪੁਰਸ਼ਾਂ ਦੀ ਤਲਾਸ਼ ਦੇ ਸੰਬੰਧ ਵਿਚ ਜਦ ਪੁੱਲ ਸੂਆ ਹਰਦੋਪੁਤਲੀ ਪੁੱਜੀ ਤਾਂ ਝਾੜੀਆਂ ਦੇ ਨਜ਼ਦੀਕ ਇਕ ਨੌਜਵਾਨ ਪਟੜੀ ਦੇ ਕੰਢੇ 'ਤੇ ਬੈਠਾ ਹੋਇਆ ਦਿਖਾਈ ਦਿੱਤਾ, ਜੋ ਕਿ ਝਾੜੀਆਂ ਵਿਚ ਬੈਠ ਕੇ ਸਿਲਵਰ ਰੋਲ ਪੰਨੀ ਉਪਰ ਹੈਰੋਇਨ ਦਾ ਸੇਵਨ ਕਰ ਰਿਹਾ ਸੀ, ਜਿਸ ਨੇ ਪੁਲਿਸ ਵਲੋਂ ਪੁਛਣ 'ਤੇ ਆਪਣਾ ਨਾਂਅ ਗੁਰਪ੍ਰੀਤ ਸਿੰਘ ਵਾਸੀ ਖਤਰਾਏ ਕਲਾਂ, ਥਾਣਾ ਝੰਡੇਰ, ਜ਼ਿਲ੍ਹਾ ਅੰਮਿ੍ਤਸਰ ਦੱਸਿਆ | ਪੁਲਿਸ ਪਾਰਟੀ ਵਲੋਂ ਉਕਤ ਵਿਅਕਤੀ ਦੇ ਹੱਥਾਂ ਵਿਚੋਂ ਸਿਲਵਰ ਪੰਨੀ, ਇਕ ਲਾਈਟਰ, ਇਕ 10 ਰੁਪਏ ਦਾ ਨੋਟ ਥੋੜ੍ਹਾ ਸੜਿਆ ਹੋਇਆ ਬਰਾਮਦ ਕੀਤਾ ਗਿਆ, ਜਿਸ ਦੇ ਖ਼ਿਲਾਫ਼ ਥਾਣਾ ਝੰਡੇਰ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |