ਜੇਠੂਵਾਲ, 19 ਜੂਨ (ਮਿੱਤਰਪਾਲ ਸਿੰਘ ਰੰਧਾਵਾ)-ਪੁਲਿਸ ਥਾਣਾ ਹੇਰ ਕੰਬੋਅ ਦੇ ਐੱਸ. ਐੱਚ. ਓ. ਸਤਨਾਮ ਸਿੰਘ ਦੀਆਂ ਹਦਾਇਤਾਂ 'ਤੇ ਪੁਲਿਸ ਚੌਂਕੀ ਸੋਹੀਆਂ ਖੁਰਦ ਦੇ ਇੰਚਾਰਜ ਏ.ਐੱਸ.ਆਈ. ਰਛਪਾਲ ਸਿੰਘ ਵਲੋਂ ਜੇਠੂਵਾਲ ਵਿਖੇ ਸਾਲ 2024 'ਚ ਨੌਜਵਾਨ ਸੁਖਦੇਵ ਸਿੰਘ ਸੁੱਖ ਪੁੱਤਰ ਹਰਦਿਆਲ ਸਿੰਘ ਵਾਸੀ ਭੋਆ ਫਤਿਹਗੜ੍ਹ ਦਾ ਕਤਲ ਕੀਤਾ ਗਿਆ ਸੀ | ਕਤਲ ਕੇਸ ਵਿਚ ਲੋੜੀਂਦੇ ਦੋਸ਼ੀ ਅਕਾਸ਼ਦੀਪ ਸਿੰਘ ਉਰਫ ਤਲ ਪੁੱਤਰ ਧਰਮਿੰਦਰ ਸਿੰਘ ਵਾਸੀ ਜੇਠੂਵਾਲ ਨੂੰ ਪ੍ਰੋਡਕਸ਼ਨ ਵਰੰਟ 'ਤੇ ਲਿਆ ਕੇ ਪੁੱਛਗਿੱਛ ਕਰਕੇ ਮੁੜ ਜੇਲ ਭੇਜ ਦਿੱਤਾ |
ਹੈਰੋਇਨ ਸਮੇਤ ਇਕ ਕਾਬੂ- ਚੌਂਕੀ ਇੰਚਾਰਜ ਰਸ਼ਪਾਲ ਸਿੰਘ ਨੇ ਦੱਸਿਆ ਕਿ ਫਤਿਹਗੜ੍ਹ ਸ਼ੁੱਕਰਚਕ ਨਹਿਰ 'ਤੇ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ, ਜਿਸ ਤੇ ਇਕ ਨੌਜਵਾਨ ਨੂੰ ਸ਼ੱਕੀ ਹਾਲਤ 'ਚ ਵੇਖਿਆ ਤਾਂ ਉਸ ਦੀ ਤਲਾਸ਼ੀ ਲੈਣ ਤੇ ਉਸ ਦੀ ਜੇਬ ਵਿੱਚੋਂ ਸਾਢੇ 4.50 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਸ ਦੀ ਸ਼ਨਾਖਤ ਵਿਜੇ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਜੇਠੂਵਾਲ ਵਜੋਂ ਹੋਈ ਜਿਸ ਉੱਪਰ ਪਰਚਾ ਦਰਜ ਕਰਕੇ ਜੇਲ ਭੇਜ ਦਿੱਤਾ | ਏ.ਐੱਸ.ਆਈ. ਰਸ਼ਪਾਲ ਸਿੰਘ ਨੇ ਕਿਹਾ ਕਿ ਇਸ ਕਤਲ ਕਾਂਡ 'ਚ ਬਾਕੀ ਰਹਿੰਦੇ ਦੋਸ਼ੀਆਂ ਨੂੰ ਵੀ ਜਲਦ ਗਿ੍ਫ਼ਤਾਰ ਕੀਤਾ ਜਾਵੇਗਾ ਤਾਂਕਿ ਪੀੜਤ ਪਰਿਵਾਰ ਨੂੰ ਬਣਦਾ ਇਨਸਾਫ਼ ਮਿਲ ਸਕੇ | ਇਸ ਮੌਕੇ ਏ.ਐੱਸ.ਆਈ. ਅਵਤਾਰ ਸਿੰਘ, ਏ.ਐੱਸ.ਆਈ. ਧਰਮ ਸਿੰਘ, ਹੌਲਦਾਰ ਤਰਸੇਮ ਸਿੰਘ, ਗੁਰਪ੍ਰਤਾਪ ਸਿੰਘ ਆਦਿ ਸ਼ਾਮਿਲ ਸਨ |
ਪੁਲਿਸ ਵਲੋਂ ਕਤਲ ਕੇਸ 'ਚ ਲੋੜੀਂਦਾ ਵਿਅਕਤੀ ਕਾਬੂ
ਅਜੀਤ ਡੈਸਕ
20-06-2025