ਮਜੀਠਾ, 19 ਜੂਨ (ਜਗਤਾਰ ਸਿੰਘ ਸਹਿਮੀ)-ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੱਦੇ 'ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਬਿੱਕਰ ਸਿੰਘ ਹਥੋਆ ਦੀ ਸੰਗਰੂਰ ਪੁਲਿਸ ਵਲੋਂ ਕੀਤੀ ਗਈ ਗਿ੍ਫ਼ਤਾਰੀ ਵਿਰੁੱਧ ਸਖਤ ਵਿਰੋਧ ਪ੍ਰਗਟ ਕੀਤਾ ਗਿਆ | ਯੂਨੀਅਨ ਨੇ ਸਰਕਾਰ 'ਤੇ ਵਾਅਦਾ-ਖਿਲਾਫ਼ੀ ਦਾ ਦੋਸ਼ ਲਗਾਉਂਦਿਆਂ ਗਿ੍ਫ਼ਤਾਰ ਮਜ਼ਦੂਰਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਅਤੇ ਪੰਜਾਬ ਸਰਕਾਰ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ | ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਬਿੱਕਰ ਸਿੰਘ ਹਥੋਆ ਨੂੰ ਗੱਲਬਾਤ ਲਈ ਬੁਲਾ ਕੇ ਧੋਖੇ ਨਾਲ ਗਿ੍ਫਤਾਰ ਕੀਤਾ ਗਿਆ, ਜੋ ਦਲਿਤ ਅਤੇ ਬੇਜ਼ਮੀਨੇ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਰਹੇ ਹਨ | ਯੂਨੀਅਨ ਨੇ ਸੰਗਰੂਰ ਪੁਲਿਸ ਦੀ ਇਸ ਕਾਰਵਾਈ ਨੂੰ ਸਖਤ ਸ਼ਬਦਾਂ ਵਿਚ ਨਿੰਦਿਆ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਮਜ਼ਦੂਰਾਂ ਦੇ ਸੰਘਰਸ਼ ਨੂੰ ਦਬਾਇਆ ਨਹੀਂ ਜਾ ਸਕਦਾ | ਪ੍ਰਦਰਸ਼ਨ ਵਿਚ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਸੈਮੁਅਲ ਹੰਸ, ਜ਼ਿਲ੍ਹਾ ਸਕੱਤਰ ਵਿੱਕੀ ਜੌਹਲ, ਯਕੂਬ ਮਸੀਹ, ਦਿਆਲ ਭੱਟੀ, ਸੁੱਖਾ ਸਿੰਘ ਗੱਗੋਮਾਹਲ, ਵਸਣ ਸਿੰਘ ਗੱਗੋਮਾਹਲ, ਗੁਰਮੁਖ ਸਿੰਘ ਗੱਗੋਮਾਹਲ, ਜਸਵੰਤ ਸਿੰਘ ਬੁੱਢਾ ਥੇਹ, ਕੁਲਵਿੰਦਰ ਸਿੰਘ ਪੰਧੇਰ, ਵਾਰਸ ਮਸੀਹ, ਸੱਤਾ ਮਸੀਹ, ਕਸ਼ਮੀਰ ਸਿੰਘ ਗੱਗੋਮਾਹਲ, ਪ੍ਰਗਟ ਸਿੰਘ ਵਡਾਲਾ ਸਮੇਤ ਵੱਡੀ ਗਿਣਤੀ ਵਿਚ ਮਜ਼ਦੂਰ ਸ਼ਾਮਲ ਹੋਏ | ਯੂਨੀਅਨ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਗਿ੍ਫ਼ਤਾਰ ਮਜ਼ਦੂਰਾਂ ਨੂੰ ਤੁਰੰਤ ਰਿਹਾਅ ਨਾ ਕੀਤਾ ਗਿਆ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਨਾ ਹੋਈ, ਤਾਂ ਸੰਘਰਸ਼ ਨੂੰ ਸੂਬੇ ਭਰ ਵਿਚ ਹੋਰ ਤੇਜ਼ ਕੀਤਾ ਜਾਵੇਗਾ |
ਪੇਂਡੂ ਮਜ਼ਦੂਰ ਯੂਨੀਅਨ ਨੇ ਸਰਕਾਰ ਦਾ ਪੁਤਲਾ ਸਾੜਿਆ
ਅਜੀਤ ਡੈਸਕ
20-06-2025