12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਪਿੰਡ ਮਲਕਪੁਰ 'ਚੋਂ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਨਾਜਾਇਜ਼ ਕਬਜ਼ੇ ਹਟਾਏ

ਅਜੀਤ ਡੈਸਕ 20-06-2025

• ਲੇਜ਼ਰ ਤਕਨੀਕ ਨਾਲ ਸਰਕਾਰੀ ਅਮਲੇ ਨੇ ਕੀਤੀ ਨਿਸ਼ਾਨ ਦੇਹੀ
ਮਾਨਾਂਵਾਲਾ, 19 ਜੂਨ (ਗੁਰਦੀਪ ਸਿੰਘ ਨਾਗੀ)-ਪੰਜਾਬ ਸਰਕਾਰ ਵਲੋਂ ਪੰਜਾਬ ਦੇ ਪਿੰਡਾਂ ਵਿਚੋਂ ਸਰਕਾਰੀ ਪੰਚਾਇਤੀ ਸ਼ਾਮਲਾਤ ਤੇ ਛੱਪੜਾਂ ਦੀਆਂ ਜ਼ਮੀਨਾਂ 'ਤੇ ਨਾਜਾਇਜ਼ ਕਬਜਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਜੰਡਿਆਲਾ ਗੁਰੂ ਹਲਕੇ ਦੇ ਪਿੰਡ ਮਲਕਪੁਰ ਵਿਖੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਦੇ ਦਿਸ਼ਾ-ਨਿਰਦੇਸ਼ਾਂ ਹੇਠ ਤੇ ਸਰਪੰਚ ਨਿਰਵੈਰ ਸਿੰਘ ਦੀ ਅਗਵਾਈ ਵਾਲੀ ਪੰਚਾਇਤ ਨੇ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਪਿੰਡ ਦੇ ਸਰਕਾਰੀ ਸਕੂਲ, ਹੱਡਾਰੋੜੀ, ਸ਼ਮਸ਼ਾਨ ਘਾਟ 'ਤੇ ਪੰਚਾਇਤੀ ਜ਼ਮੀਨਾਂ ਤੋਂ ਲੇਜ਼ਰ ਤਕਨੀਕ ਨਾਲ ਨਿਸ਼ਾਨਦੇਹੀ ਕਰਵਾ ਕੇ ਪੰਚਾਇਤੀ ਥਾਵਾਂ ਤੋਂ ਨਾਜਾਇਜ਼ ਕਬਜੇ ਹਟਾਏ, ਜ਼ਿਕਰਯੋਗ ਹੈ ਕਿ ਲੋਕਾਂ ਨੇ ਖੁੱਲ੍ਹ ਦਿਲੀ ਨਾਲ ਪੰਚਾਇਤ ਦਾ ਸਾਥ ਦਿੱਤਾ ਤੇ ਇਹ ਕੰਮ ਅਮਨ-ਅਮਾਨ ਨਾਲ ਸਿਰੇ ਚੜ ਗਿਆ | ਇਸ ਤੋਂ ਇਲਾਵਾ ਪਿੰਡਾਂ ਵਿਚ ਰਿਹਾਇਸ਼ੀ ਨਾਜਾਇਜ਼ ਕਬਜਿਆਂ 'ਤੇ ਸਰਕਾਰ ਦਾ ਪੀਲਾ ਪੰਜਾ ਕਦੇ ਵੀ ਚੱਲ ਸਕਦਾ ਹੈ |
ਇਸ ਮੌਕੇ ਜੰਡਿਆਲਾ ਗੁਰੂ ਦੇ ਬੀ. ਡੀ. ਪੀ. ਓ. ਸੰਤੋਖ ਸਿੰਘ, ਏ. ਐੱਸ. ਆਈ. ਤਰਸੇਮ ਸਿੰਘ ਚੌਕੀ ਇੰਚਾਰਜ ਨਵਾਂ ਪਿੰਡ, ਏ. ਐੱਸ. ਆਈ. ਸੁਰਜੀਤ ਸਿੰਘ, ਪੰਚਾਇਤ ਸੈਕਟਰੀ ਇੰਦਰਜੀਤ ਸਿੰਘ, ਗਗਨਦੀਪ ਸਿੰਘ ਪਟਵਾਰੀ, ਹਰਜੀਤ ਸਿੰਘ ਕਾਨੂੰਨਗੋ, ਪਰਵਿੰਦਰ ਸਿੰਘ ਮਲਕਪੁਰ, ਨਰੰਜਣ ਸਿੰਘ ਪੰਚਾਇਤ ਮੈਂਬਰ, ਹਰਵਿੰਦਰ ਸਿੰਘ ਮੈਂਬਰ, ਰਜਿੰਦਰ ਸਿੰਘ ਮੈਂਬਰ ਬਿਕਰਮਜੀਤ ਸਿੰਘ ਮੈਂਬਰ, ਸੁਖਦੇਵ ਸਿੰਘ, ਜਸਵਿੰਦਰ ਸਿੰਘ ਜੱਸਾ, ਲਖਵਿੰਦਰ ਸਿੰਘ ਲੱਭਾ, ਜਗੀਰ ਸਿੰਘ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਜਥੇਬੰਦੀਆਂ ਵਲੋਂ ਬਾਬਾ ਬਿਸ਼ਨ ਸਿੰਘ ਦੀ ਬਰਸੀ ਸਮਾਗਮਾਂ 'ਤੇ ਹੁੰਮ-ਹੁੰਮਾ ਕੇ ਪੁੱਜਣ ਦੀ ਅਪੀਲ ਅਗਲੀ ਖ਼ਬਰ ਪੇਂਡੂ ਮਜ਼ਦੂਰ ਯੂਨੀਅਨ ਨੇ ਸਰਕਾਰ ਦਾ ਪੁਤਲਾ ਸਾੜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।