ਮਜੀਠਾ, 19 ਜੂਨ (ਜਗਤਾਰ ਸਿੰਘ ਸਹਿਮੀ)-ਸਬ ਅਰਬਨ ਮੰਡਲ ਅੰਮਿ੍ਤਸਰ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਮੰਡਲ ਪ੍ਰਧਾਨ ਮਹਿੰਦਰ ਸਿੰਘ ਖਹਿਰਾ ਦੀ ਪ੍ਰਧਾਨਗੀ ਹੇਠ ਬਿਜਲੀ ਦਫ਼ਤਰ ਕੰਪਲੈਕਸ ਮਜੀਠਾ ਵਿਖੇ ਜੇਤੂ ਰੈਲੀ ਕੀਤੀ ਗਈ, ਜਿਸ ਨੂੰ ਵੱਖ-ਵੱਖ ਬੁਲਾਰਿਆਂ ਸੰਬੋਧਨ ਕਰਦਿਆਂ ਦੱਸਿਆ ਕਿ ਸੀਨੀ: ਐਕਸੀਅਨ ਸਬ-ਅਰਬਨ ਮੰਡਲ ਅੰਮਿ੍ਤਸਰ ਖ਼ਿਲਾਫ਼ ਪੈਨਸ਼ਨਰਾਂ ਵਲੋਂ ਮੰਗਾਂ ਮਸਲਿਆਂ ਨੂੰ ਲੈ ਕੇ ਪਿਛਲੇ ਸਮੇਂ ਤੋਂ ਜੋ ਸੰਘਰਸ਼ ਚੱਲ ਰਿਹਾ ਸੀ, ਜਿਸ ਦੇ ਚਲਦਿਆਂ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਗਿਆ ਸੀ | ਸੀਨੀ: ਐਕਸੀਅਨ ਵਲੋਂ ਪੈਂਡਿੰਗ ਮੰਗਾਂ ਮਸਲਿਆਂ ਨੂੰ ਜਲਦ ਤੋਂ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਤੇ ਜਿਸ 'ਤੇ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਦਫਤਰ ਸਾਹਮਣੇ ਜੋ ਰੋਸ ਮੁਜ਼ਾਹਰਾ ਵਾਪਿਸ ਲੈ ਲਿਆ ਗਿਆ ਤੇ ਸੀਨੀ: ਐਕਸੀਅਨ ਵਲੋਂ ਪੈਨਸ਼ਨਰਜ਼ ਐਸੋਸੀਏਸ਼ਨ ਖ਼ਿਲਾਫ਼ ਜੋ ਕੋਰਟ 'ਚ ਕੇਸ ਲਾਇਆ ਗਿਆ ਸੀ, ਨੂੰ ਵੀ ਵਾਪਸ ਲੈਣ ਦਾ ਭਰੋਸਾ ਦਿਵਾਇਆ ਗਿਆ, ਜਿਸ 'ਤੇ ਅੱਜ ਮਜੀਠਾ ਵਿਖੇ ਜੇਤੂ ਰੈਲੀ ਕਰਕੇ ਆਗੂਆਂ ਦੱਸਿਆ ਕਿ ਇਹ ਜਿੱਤ ਮਿਹਨਤਕਸ਼ ਲੋਕਾਂ ਦੇ ਏਕੇ ਦੀ ਜਿੱਤ ਹੈ | ਇਸ ਮੌਕੇ ਸੀਨੀ: ਮੀਤ ਪ੍ਰਧਾਨ ਰਾਮ ਲੁਭਾਇਆ ਮਜੀਠਾ, ਸਕੱਤਰ ਜੋਗਿੰਦਰ ਸਿੰਘ ਸੋਹੀ, ਜਗੀਰ ਸਿੰਘ ਸੋਹੀ, ਗੁਰਨਾਮ ਸਿੰਘ ਡਡੀਆਂ, ਦਰਸ਼ਨ ਕੁਮਾਰ ਕਲੇਰ, ਦਲਵਿੰਦਰ ਸਿੰਘ ਸੁਪਾਰੀਵਿੰਡ, ਬਲਵਿੰਦਰ ਸਿੰਘ ਰਾਮ ਦਿਵਾਲੀ ਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ |