ਚੋਗਾਵਾਂ, 19 ਜੂਨ (ਗੁਰਵਿੰਦਰ ਸਿੰਘ ਕਲਸੀ)-ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਭੀਲੋਵਾਲ ਪੱਕਾ ਵਿਖੇ ਹਸਪਤਾਲ 'ਤੇ ਗੋਲੀਆਂ ਚਲਾ ਕੇ ਲੱਖਾਂ ਰੁਪਏ ਦੀ ਫਿਰੌਤੀ ਮੰਗਣ ਵਾਲੇ ਗਰੋਹ ਦਾ ਪਰਦਾਫ਼ਾਸ਼ ਕਰਕੇ ਇਕ ਇੰਟਰਨੈਸ਼ਨਲ ਕਬੱਡੀ ਖਿਡਾਰੀ ਗੁਰਲਾਲ ਸਿੰਘ ਸੋਹਲ ਨੂੰ ਇਕ ਪਿਸਤੌਲ ਤੇ ਦੋ ਮੈਗਜ਼ੀਨ ਸਮੇਤ ਗਿ੍ਫਤਾਰ ਕਰਨ ਦੀ ਖ਼ਬਰ ਹੈ | ਇਸ ਪੁਲਿਸ ਸੂਤਰਾਂ ਤੋਂ ਜਾਣਕਾਰੀ ਅਨੁਸਾਰ ਬੀਤੀ ਦਿਨੀਂ ਪਿੰਡ ਭੀਲੋਵਾਲ ਪੱਕਾ ਵਿਖੇ ਡਾ. ਯੁਵਰਾਜ ਨੰਦਾ ਨੂੰ 30 ਲੱਖ ਮੰਗ ਦੀ ਫਿਰੌਤੀ ਦੀ ਕਾਲ ਆਈ | ਫਿਰੌਤੀ ਨਾ ਦੇਣ 'ਤੇ ਗੋਲੀਆਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ | ਉਕਤ ਗੈਂਗਸਟਰਾਂ ਦੋ ਵਾਰ ਹਸਪਤਾਲ ਹਮਲਾ ਕਰਕੇ ਗੋਲੀਆਂ ਚਲਾਈਆਂ | ਇਸ ਸੰਬੰਧੀ ਲੋਪੋਕੇ ਨੇ ਪੁਲਿਸ ਨੇ ਹਿਊਮਨ ਟੈਕਨੋਲਜੀ ਅਤੇ ਤਕਨੀਕੀ ਇੰਟੈਲੀਜੈਂਸ ਦੀ ਮਦਦ ਨਾਲ ਇਸ ਗਰੋਹ ਦਾ ਪਰਦਾਫਾਸ਼ ਕਰਕੇ ਇੰਟਰਨੈਸ਼ਨਲ ਕਬੱਡੀ ਖਿਡਾਰੀ ਗੁਰਲਾਲ ਸਿੰਘ ਨੂੰ ਗਿ੍ਫ਼ਤਾਰ ਕੀਤਾ ਗਿਆ | ਪੁਲਿਸ ਵਲੋਂ ਸਖ਼ਤੀ ਨਾਲ ਪੁੱਛਗਿੱਛ ਦੌਰਾਨ ਉਕਤ ਖਿਡਾਰੀ ਨੇ ਮੰਨਿਆ ਕਿ ਉਸ ਦੇ ਨਾਲ ਮਲਕੀਤ ਸਿੰਘ, ਵੱਡਾ ਘੋੜਾ, ਨਿੱਕਾ ਘੋੜਾ ਤੇ ਛੋਟਾ ਮੱਤਾ ਤੇ ਗੁਰਪ੍ਰੀਤ ਵੀ ਨਾਲ ਸਨ | ਇਸ ਸੰਬੰਧੀ ਪੁਲਿਸ ਥਾਣਾ ਲੋਪੋਕੇ ਵਿਖੇ ਉਕਤ ਵਿਅਕਤੀਆਂ ਖ਼ਿਲਾਫ਼ 125, 324, (4), 351 (2), 3 (5) ਬੀ. ਐੱਨ. ਐੱਸ, 25, 27, 54, 59 ਅਧੀਨ ਮੁਕਦਮਾ ਦਰਜ ਕਰਕੇ ਅਗਲਾ ਪਿਛਲਾ ਰਿਕਾਰਡ ਖੰਗਾਲਿਆ ਜਾ ਰਿਹਾ ਹੈ | ਬਾਕੀ ਦੋਸ਼ੀਆਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ |