13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਨੰਗਲ ਵੰਝਾਂਵਾਲਾ ਵਿਖੇ 2 ਧਿਰਾਂ ਵਿਚਾਲੇ ਝਗੜਾ ਨਿਪਟਾਉਣ ਗਏ ਵਿਅਕਤੀ ਦੀ ਕੁੱਟਮਾਰ

ਅਜੀਤ ਡੈਸਕ 20-06-2025
ਅਜਨਾਲਾ, 19 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਨੰਗਲ ਵੰਝਾਂਵਾਲਾ ਵਿਖੇ 2 ਧਿਰਾਂ ਵਿਚਾਲੇ ਝਗੜਾ ਨਿਪਟਾਉਣ ਗਏ ਵਿਅਕਤੀ ਦੀ ਇਕ ਧਿਰ ਵਲੋਂ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ, ਜਿਸ ਸੰਬੰਧੀ ਅਜਨਾਲਾ ਪੁਲਿਸ ਵਲੋਂ ਕਈ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਐੱਸ.ਐੱਚ.ਓ. ਇੰਸਪੈਕਟਰ ਮੁਖ਼ਤਿਆਰ ਸਿੰਘ ਨੇ ਦੱਸਿਆ ਕਿ ਜਰਮਨਜੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਨੰਗਲ ਵੰਝਾਂਵਾਲਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿਾ ਸਿਤਾਰਾ ਸਿੰਘ ਉਰਫ਼ ਨੀਟੀ ਅਤੇ ਬੱਬੀ ਵਾਸੀ ਨੰਗਲ ਵੰਝਾਂਵਾਲਾ ਦਾ ਆਪਸ ਵਿਚ ਝਗੜਾ ਹੋਇਆ ਸੀ ਤੇ ਮੈਂ ਦੋਨਾਂ ਧਿਰਾਂ ਦੀ ਸਹਿਮਤੀ ਕਰਵਾ ਦਿੱਤੀ ਸੀ | ਰਾਤ ਸਮੇਂ ਮੈਂ ਆਪਣੇ ਘਰ ਆਰਾਮ ਕਰ ਰਿਹਾ ਸੀ ਕਿ ਦਵਿੰਦਰ ਸਿੰਘ ਵਾਸੀ ਨੰਗਲ ਵੰਝਾਂਵਾਲਾ ਮੇਰੇ ਘਰ ਆਇਆ ਜਿਸ ਨੇ ਦੱਸਿਆ ਕਿ ਸਿਤਾਰਾ ਸਿੰਘ ਉਰਫ਼ ਨੀਟੀ ਅਤੇ ਬੱਬੀ ਆਪਸ ਵਿਚ ਫਿਰ ਲੜਾਈ ਝਗੜਾ ਕਰ ਰਹੇ ਹਨ ਆਉ ਇਨ੍ਹਾਂ ਨੂੰ ਸਮਝਾਈਏ ਜਦ ਮੈਂ ਅਤੇ ਦਵਿੰਦਰ ਸਿੰਘ ਸਿਤਾਰਾ ਸਿੰਘ ਨੀਟੀ ਦੇ ਘਰ ਦੇ ਬਾਹਰਵਾਰ ਪੁੱਜੇ ਤਾਂ ਇਹ ਦੋਨੋਂ ਧਿਰਾਂ ਆਪਸ ਵਿਚ ਲੜ ਰਹੇ ਸਨ, ਜਿਨ੍ਹਾਂ ਨੂੰ ਮੈਂ ਕਿਹਾ ਕਿ ਆਪਸ ਵਿਚ ਲੜਾਈ ਝਗੜਾ ਨਾ ਕਰੋ ਤਾਂ ਸਿਤਾਰਾ ਸਿੰਘ ਉਰਫ਼ ਨੀਟੀ ਨੇ ਕਿਹਾ ਕਿ ਤੇਰਾ ਇੱਥੇ ਕੋਈ ਕੰਮ ਨਹੀਂ ਹੈ ਤੂੰ ਇੱਥੋਂ ਚਲਾ ਜਾ ਤਾਂ ਇਸ ਦੇ ਲੜਕੇ ਰੋਹਿਤ ਨੇ ਲਲਕਾਰਾ ਮਾਰ ਕੇ ਕਿਹਾ ਕਿ ਫੜ ਲਉ ਤਾਂ ਇਨ੍ਹਾਂ ਸਾਰਿਆਂ ਮੇਰੀ ਕਾਫੀ ਕੁੱਟਮਾਰ ਕਰਕੇ ਮੈਨੂੰ ਸੱਟਾਂ ਲਗਾ ਦਿੱਤੀਆਂ | ਥਾਣਾ ਮੁਖੀ ਨੇ ਅੱਗੇ ਦੱਸਿਆ ਕਿ ਜਰਮਨਜੀਤ ਸਿੰਘ ਦੇ ਬਿਆਨਾਂ 'ਤੇ ਉਕਤ ਸਾਰੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |
ਹੈਰੋਇਨ ਤੇ ਡਰੱਗ ਮਨੀ ਸਮੇਤ ਇਕ ਕਾਬੂ- ਥਾਣਾ ਅਜਨਾਲਾ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ ਹੈਰੋਇਨ ਅਤੇ ਡਰੱਗ ਮਨੀ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਐੱਸ.ਐੱਚ.ਓ. ਇੰਸਪੈਕਟਰ ਮੁਖ਼ਤਿਆਰ ਸਿੰਘ ਨੇ ਦੱਸਿਆ ਕਿ ਸਬ-ਇੰਸਪੈਕਟਰ ਸੁਖਨਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਭੈੜੇ ਪੁਰਸ਼ਾਂ ਦੀ ਤਲਾਸ਼ ਵਿਚ ਜਦ ਪਿੰਡ ਤਲਵੰਡੀ ਰਾਏਦਾਦੂ ਤੋਂ ਥੋੜਾ ਅੱਗੇ ਖੰਡਰ ਨੁਮਾ ਕੁਆਰਟਰਾਂ ਨਜ਼ਦੀਕ ਪੁੱਜੀ ਤਾਂ ਉੱਥੇ ਇਕ ਮੋਨਾ ਵਿਅਕਤੀ ਖੜਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਲੱਗੇ ਨੂੰ ਕਾਬੂ ਕਰਕੇ ਮੋਮੀ ਲਿਫ਼ਾਫ਼ੇ ਨੂੰ ਖ਼ੋਲ ਕੇ ਜਦੋਂ ਚੈੱਕ ਕੀਤਾ ਗਿਆ ਤਾਂ ਉਸ ਵਿਚੋਂ 20 ਗ੍ਰਾਮ ਹੈਰੋਇਨ ਤੇ ਤਲਾਸ਼ੀ ਕਰਨ ਤੇ ਉਸ ਦੇ ਪਹਿਨੇ ਹੋਏ ਲੋਅਰ ਦੀ ਜੇਬ ਵਿਚੋਂ ਵਿਚੋਂ 1200 ਰੁਪਏ ਡਰੱਗ ਮਨੀ ਬਰਾਮਦ ਹੋਈ | ਉਨ੍ਹਾਂ ਦੱਸਿਆ ਕਿ ਵਿਅਕਤੀ ਦੀ ਪਹਿਚਾਣ ਸੁਕਰ ਮਸੀਹ ਉਰਫ਼ ਸੋਨੂੰ ਵਾਸੀ ਪਿੰਡ ਚੱਕ ਔਲ਼ ਵਜੋਂ ਹੋਈ ਹੈ, ਜਿਸ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |
ਪਿਛਲੀ ਖ਼ਬਰ ਸਾਬਕਾ ਵਿਧਾਇਕ ਭਲਾਈਪੁਰ ਨਾਲ ਚਟਾਨ ਵਾਂਗ ਖੜ੍ਹੇ ਹਾਂ- ਆਗੂ ਅਗਲੀ ਖ਼ਬਰ ਪੁਲਿਸ ਨੇ ਲੱਖਾਂ ਦੀ ਫਿਰੌਤੀ ਮੰਗਣ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।