ਬਾਬਾ ਬਕਾਲਾ ਸਾਹਿਬ/ਬਿਆਸ, 19 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ, ਪਰਮਜੀਤ ਸਿੰਘ ਰੱਖੜਾ)-'ਹਲਕਾ ਬਾਬਾ ਬਕਾਲਾ ਸਾਹਿਬ ਵਿਚ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਮਜ਼ਬੂਤ ਹੈ, ਅਤੇ ਅਸੀਂ ਪਿੰਡ ਵਜ਼ੀਰ ਭੁੱਲਰ ਨਿਵਾਸੀ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੇ ਨਾਲ ਪੂਰੀ ਤਰ੍ਹਾਂ ਚਟਾਨ ਵਾਂਗ ਖੜੇ ਹਾਂ |' ਇਸ ਸੰਬੰਧੀ ਇੱਥੇ ਪਿੰਡ ਵਜ਼ੀਰ ਭੁੱਲਰ ਨਿਵਾਸੀ ਕਾਂਗਰਸੀ ਵਰਕਰਾਂ ਨੇ ਕਿਹਾ ਕਿ ਉਹ ਸ: ਭਲਾਈਪੁਰ ਦੀ ਅਗਵਾਈ ਵਿਚ ਪੂਰਨ ਭਰੋਸਾ ਰੱਖਦੇ ਹਨ ਅਤੇ ਕੁਝ ਦਿਨ ਪਹਿਲਾਂ ਜੋ ਲੋਕ ਆਪ ਵਿਚ ਸ਼ਾਮਿਲ ਕੀਤੇ ਗਏ ਸਨ, ਸਾਡਾ ਉਨ੍ਹਾਂ ਨਾਲ ਕੋਈ ਸੰਬੰਧ ਨਹੀਂ ਹੈ | ਇਸ ਮੌਕੇ ਸਤਵਿੰਦਰ ਕੌਰ, ਜਸਵੰਤ ਸਿੰਘ, ਨਿਰਮਲ ਸਿੰਘ, ਗੁਰਵਿੰਦਰ ਸਿੰਘ, ਗੁਰਪ੍ਰੀਤ ਜੱਗਾ, ਹਰਪਾਲ ਸਿੰਘ, ਅਮਨਦੀਪ ਕੌਰ, ਜਸਵਿੰਦਰ ਸਿੰਘ, ਅਜੀਤ ਸਿੰਘ, ਜਗਦੀਪ ਸਿੰਘ ਭੁੱਲਰ, ਹਰਜੀਤ ਸਿੰਘ ਬਿੱਲਾ, ਤਰਲੋਕ ਸਿੰਘ, ਚਰਨਧੂੜ ਸਿੰਘ, ਤਰਲੋਕ ਸਿੰਘ ਬਲਦੇਵ ਸਿੰਘ, ਸਲਵਿੰਦਰ ਸਿੰਘ ਬਿੱਲਾ, ਭੁਪਿੰਦਰ ਸਿੰਘ ਬਿੱਟੂ, ਗੁਰਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ |