ਅਜਨਾਲਾ, 19 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਸ਼ਿਵ ਪਰਿਵਾਰ ਲੰਗਰ ਭੰਡਾਰ ਕਮੇਟੀ ਅਜਨਾਲਾ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਸ੍ਰੀ ਅਮਰਨਾਥ ਯਾਤਰਾ ਜਾਣ ਵਾਲੇ ਸ਼ਰਧਾਲੂਆਂ ਲਈ ਬਾਲਟਾਲ ਅਤੇ ਪੰਚਤਰਨੀ ਵਿਖੇ 14ਵਾਂ ਲੰਗਰ ਭੰਡਾਰਾ ਲਗਾਉਣ ਲਈ ਰਸਦਾਂ ਸਮੇਤ ਸੇਵਾਦਾਰਾਂ ਦਾ ਪਹਿਲਾਂ ਜਥਾ ਅਜਨਾਲਾ ਸ਼ਹਿਰ ਤੋਂ ਜੈਕਾਰਿਆਂ ਦੀ ਗੂੰਜ ਵਿਚ ਰਵਾਨਾ ਹੋਇਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਿਵ ਪਰਿਵਾਰ ਲੰਗਰ ਭੰਡਾਰ ਕਮੇਟੀ ਅਜਨਾਲਾ ਦੇ ਆਗੂ ਨੀਰਜ ਕੁਮਾਰ ਲੱਕੀ ਤੇ ਸੁਰਜੀਤ ਦੇਵਗਨ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਗਤਾਂ ਦੇ ਸਹਿਯੋਗ ਨਾਲ ਲੰਗਰ ਭੰਡਾਰਾ ਬਾਲਟਾਲ ਅਤੇ ਪੰਚਤਰਨੀ ਵਿਖੇ ਲਗਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਲੰਗਰ ਭੰਡਾਰੇ ਤੋਂ ਇਲਾਵਾ ਸ਼ਰਧਾਲੂਆਂ ਲਈ ਗਰਮ ਪਾਣੀ ਅਤੇ ਰਿਹਾਇਸ਼ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ | ਇਸ ਮੌਕੇ ਉਚੇਚੇ ਤੌਰ 'ਤੇ ਪਹੁੰਚੇ ਸ਼ਿਵ ਮੰਦਰ ਅਜਨਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰੂਪ ਲਾਲ ਮਦਾਨ ਵਲੋਂ ਸੇਵਾਦਾਰਾਂ ਅਤੇ ਆਈਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੌਰਵ ਅਰੋੜਾ, ਪ੍ਰਦੀਪ ਕੁਮਾਰ, ਦਾਨਿਸ਼, ਰਾਕੇਸ਼ ਕੁਮਾਰ, ਹਨੀ, ਗੋਲਡੀ, ਪੰਡਿਤ ਤੁਲਸੀ ਦਾਸ, ਪ੍ਰਕਾਸ਼, ਮੋਹਿਤ ਮਹਾਜਨ, ਆਸ਼ੂ, ਵਿਸ਼ਾਲ ਸ਼ਰਮਾ, ਪਵਨ ਕੁਮਾਰ, ਸੰਨੀ ਸ਼ਰਮਾ, ਸੰਨੀ ਚੋਪੜਾ, ਸੁਖਵਿੰਦਰ, ਵਿਨੋਦ ਕੁਮਾਰ, ਰਾਕੇਸ਼ ਕੁਮਾਰ ਤੇ ਪਵਨ ਸਰੀਨ ਆਦਿ ਹਾਜ਼ਰ ਸਨ |