27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਕੇਂਦਰ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਨੂੰ ਰੋਕਣਾ ਮੰਦਭਾਗਾ-ਛੀਨਾ <br/>

ਅਜੀਤ ਡੈਸਕ 22-09-2025
ਹਰਸਾ ਛੀਨਾ, 21 ਸਤੰਬਰ (ਕੜਿਆਲ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਅਤੇ ਹੋਰਨਾਂ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਦੀਦਾਰ ਕਰਨ ਲਈ ਪਾਕਿਸਤਾਨਨ ਜਾਣ ਵਾਲੇ ਸਿੱਖ ਜਥੇ ਨੂੰ ਰੋਕਣਾ ਜਿਥੇ ਮੰਦਭਾਗਾ ਹੈ ਉਥੇ ਹੀ ਸਿੱਖਾਂ ਦੀ ਆਜ਼ਾਦੀ ਖ਼ਿਲਾਫ਼ ਡੂੰਘੀ ਸਾਜਿਸ਼ ਦਿਖਾਈ ਦਿੰਦੀ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ ਅਤੇ ਨੌਜਵਾਨ ਆਗੂ ਗੁਰਸ਼ਰਨ ਸਿੰਘ ਛੀਨਾ ਨੇ 'ਅਜੀਤ' ਨਾਲ ਵਿਸੇਸ਼ ਗੱਲਬਾਤ ਦੌਰਾਨ ਕੀਤਾ | ਸ. ਛੀਨਾ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਭਾਰਤ ਤੋਂ ਸਿੱਖ ਜਥਾ ਪਾਕਿਸਤਾਨ ਜਾਂਦਾ ਰਿਹਾ ਹੈ ਜਿਸ ਨੂੰ 1965, 1971 ਅਤੇ ਕਾਰਗਿਲ ਦੀਆਂ ਜੰਗਾਂ ਦੇ ਬਾਵਜੂਦ ਨਹੀਂ ਰੋਕਿਆ ਗਿਆ, ਪਰ ਹੁਣ ਜਥੇ ਨੂੰ ਪਾਕਿਸਤਾਨ ਜਾਣ ਲਈ ਮਾਨਤਾ ਦੇਣ ਤੋਂ ਇਨਕਾਰ ਕਰਕੇ ਆਪਣੀ ਪੰਜਾਬ ਵਿਰੋਧੀ ਮਾਨਸਿਕਤਾ ਨੂੰ ਦਰਸਾਇਆ ਹੈ |ਇਸ ਸਮੇਂ ਹਾਜ਼ਰ ਸੰਗਤਾਂ ਨੇ ਕੇਂਦਰ ਸਰਕਾਰ ਤੋਂ ਗਰੁਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਯਾਤਰਾ ਨੂੰ ਤੁਰੰਤ ਸ਼ੁਰੂ ਕਰਨ ਦੀ ਮੰਗ ਕੀਤੀ | ਇਸ ਸਮੇਂ ਕੁਲਵਿੰਦਰ ਸਿੰਘ ਔਲਖ, ਸਾ. ਸਰਪੰਚ ਕੰਵਲਸ਼ਮਸ਼ੇਰ ਸਿੰਘ ਸੰਧੂ, ਸਰਪੰਚ ਤੇਜਬੀਰ ਸਿੰਘ ਬੱਗਾ ਕਲਾਂ, ਮਾ. ਲੱਖਾ ਸਿੰਘ ਮਾਨ, ਨੰਬਰਦਾਰ ਬਲਜੀਤ ਸਿੰਘ ਮਾਨ ਸਮੇਤ ਹੋਰ

ਪਿਛਲੀ ਖ਼ਬਰ ਮੁੱਦਾ ਮੰਡੀ ਵਿਖੇ ਨਾਕਸ ਵਿਕਾਸ ਕਾਰਜਾਂ ਦਾ ਅਗਲੀ ਖ਼ਬਰ ਕਾਰ ਸੇਵਾ ਸਰਹਾਲੀ ਕਲਾਂ ਵਾਲੇ ਮਹਾਂਪੁਰਖਾਂ ਵਲੋਂ 15 ਦਿਨਾਂ 'ਚ ਰਾਵੀ ਦੇ ਧੁੱਸੀ ਬੰਨ੍ਹ ਦਾ ਪਾੜ ਪੂਰਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।