27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਕਾਰ ਸੇਵਾ ਸਰਹਾਲੀ ਕਲਾਂ ਵਾਲੇ ਮਹਾਂਪੁਰਖਾਂ ਵਲੋਂ 15 ਦਿਨਾਂ 'ਚ ਰਾਵੀ ਦੇ ਧੁੱਸੀ ਬੰਨ੍ਹ ਦਾ ਪਾੜ ਪੂਰਿਆ

ਅਜੀਤ ਡੈਸਕ 22-09-2025
ਅਜਨਾਲਾ, ਰਮਦਾਸ, ਗੱਗੋਮਾਹਲ 21 ਸਤੰਬਰ (ਢਿੱਲੋਂ/ਵਾਹਲਾ/ਸੰਧੂ)- ਹੜ੍ਹ ਪ੍ਰਭਾਵਿਤ ਪਿੰਡ ਘੋਹਨੇਵਾਲਾ ਅਤੇ ਮਾਛੀਵਾਹਲਾ ਨੇੜੇ ਟੁੱਟ ਬੰਨ੍ਹ ਨੂੰ ਪੂਰਨ ਦੀ ਸੇਵਾ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਅਤੇ ਬਾਬਾ ਹਾਕਮ ਸਿੰਘ ਦੀ ਅਗਵਾਈ ਵਿਚ 7 ਸਤੰਬਰ ਨੂੰ ਅਰਦਾਸ ਕਰਕੇ ਸਮੂਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਆਰੰਭ ਕੀਤੀ ਗਈ ਸੀ | 15 ਦਿਨ ਲਗਾਤਾਰ ਸੇਵਾ ਕਾਰਜ ਨਾਲ ਬੀਤੀ ਰਾਤ 8 ਵਜੇ ਇਸ ਬੰਨ੍ਹ ਦਾ ਪਾੜ ਪੂਰ ਕੇ ਸੇਵਾ ਸੰਪੂਰਨ ਕੀਤੀ ਗਈ | ਇਸ ਬੰਨ੍ਹ ਤੇ ਸੇਵਾ ਕਰਨ ਲਈ ਸੰਤ ਬਾਬਾ ਸੁੱਖਾ ਸਿੰਘ ਨਾਲ ਵਿਦੇਸ਼ੀ ਸੰਗਤ ਵੀ ਪਹੁੰਚੀ, ਜਿਸ ਵਿਚ ਰੂਸ, ਇਟਲੀ, ਕਜ਼ਾਕਸਥਾਨ, ਮਲੇਸ਼ੀਆ, ਇੰਡੋਨੇਸ਼ੀਆ ਅਤੇ ਹੋਰ ਕਈ ਯੂਰਪੀਅਨ ਦੇਸ਼ਾਂ ਦੇ ਨਾਗਰਿਕ ਸ਼ਾਮਿਲ ਸਨ | ਇਸ ਮੌਕੇ ਜ਼ਿਲ੍ਹਾ ਅੰਮਿ੍ਤਸਰ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਅਸੀਂ ਸੰਤ ਬਾਬਾ ਸੁੱਖਾ ਸਿੰਘ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਸ ਟੁੱਟੇ ਬੰਨ੍ਹ ਦਾ ਪਾੜ ਸੰਭਾਵਿਤ ਸਮੇਂ ਤੋਂ ਬਹੁਤ ਪਹਿਲਾਂ ਪੂਰ ਦਿੱਤਾ ਹੈ | ਸੰਪਰਦਾਇ ਵਲੋਂ ਨਿਭਾਈਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ, ਸਰਪੰਚ ਸੁਖਜੀਤ ਸਿੰਘ ਮਾਛੀਵਾਹਲਾ, ਸਾਬਕਾ ਸਰਪੰਚ ਪਿ੍ਥੀਪਾਲ ਸਿੰਘ ਘੋਹਨੇਵਾਲਾ ਅਤੇ ਗੁਰਵਿੰਦਰ ਸਿੰਘ ਰਮਦਾਸ ਵਲੋਂ ਸੰਤ ਬਾਬਾ ਸੁੱਖਾ ਸਿੰਘ ਨੂੰ ਸਨਮਾਨਿਤ ਕੀਤਾ ਗਿਆ |
ਪਿਛਲੀ ਖ਼ਬਰ ਕੇਂਦਰ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਨੂੰ ਰੋਕਣਾ ਮੰਦਭਾਗਾ-ਛੀਨ... ਅਗਲੀ ਖ਼ਬਰ ਹਲਕਾ ਮਜੀਠਾ ਵਿਕਾਸ ਦੀਆਂ ਬੁਲੰਦੀਆਂ ਤੱਕ ਪਹੁੰਚਾਉਣ ਲਈ ਹਰ ਉਪਰਾਲਾ ਕਰਾਂਗਾ-ਤਲਬੀਰ ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।