ਟਾਂਗਰਾ, 15 ਅਕਤੂਬਰ (ਹਰਜਿੰਦਰ ਸਿੰਘ ਕਲੇਰ)-ਮੰਚ ਲੋਕ ਵਲੋਂ 26ਵਾਂ ਡਾ. ਗੁਰਦਿਆਲ ਸਿੰਘ ਫੁੱਲ ਯਾਦਗਾਰੀ ਸਮਾਗਮ ਸਰਕਾਰੀ ਹਾਈ ਸਕੂਲ, ਟਾਂਗਰਾ ਵਿਚ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ | ਇਸ ਮੌਕੇ ਬੱਚਿਆਂ ਵਿਚ ਸੁੰਦਰ ਲਿਖਾਈ, ਨਾਅਰਾ ਲੇਖਨ, ਚਾਰਟ ਮੇਕਿੰਗ, ਭਾਸ਼ਣ, ਲੋਕ ਗੀਤ ਅਤੇ ਓਪਨ ਪ੍ਰਸ਼ਨੌਤਰੀ ਪ੍ਰਤਿਯੋਗਤਾਵਾਂ ਕਰਵਾਈਆਂ ਗਈਆਂ | ਇਹ ਮੁਕਾਬਲੇ ਮੰਚ ਲੋਕ ਦੇ ਪ੍ਰਧਾਨ ਤੇ ਸੰਚਾਲਕ ਪੰਡਿਤ ਕਿ੍ਸ਼ਨ ਦਵੇਸਰ ਅਤੇ ਸਕੂਲ ਮੁਖੀ ਬਲਬੀਰ ਸਿੰਘ ਦੀ ਅਗਵਾਈ ਹੇਠ ਆਯੋਜਿਤ ਕੀਤੇ ਗਏ | ਸਮਾਗਮ ਦੇ ਮੁੱਖ ਮਹਿਮਾਨ ਪਿ੍ੰ. ਰਾਜੀਵ ਕੱਕੜ ਸ. ਸ. ਸ. ਸਮਾਰਟ ਸਕੂਲ, ਖਿਲਚੀਆਂ ਸਨ, ਜਦਕਿ ਵਿਸ਼ੇਸ਼ ਮਹਿਮਾਨ ਪਿੰ੍ਰ. ਬਲਜੀਤ ਕੌਰ ਸਨ | ਜੱਜਾਂ ਦੀ ਭੂਮਿਕਾ ਲੈ. ਅੰਗਰੇਜ ਸਿੰਘ ਵਿਰਦੀ ਸ. ਸ. ਸ. ਖਾਲਸਾ ਸਕੂਲ, ਅੰਮਿ੍ਤਸਰ, ਪਿ੍ੰ. ਡਾ. ਆਤਮਾ ਸਿੰਘ ਗਿੱਲ ਕਰਤਾਰਪੁਰ ਅਤੇ ਅਜੈਪਾਲ ਸਿੰਘ ਮਿਊਜ਼ਿਕ ਅਧਿਆਪਕ, ਗੁਰਦਾਸਨੰਗਲ ਨੇ ਨਿਭਾਈ | ਸਮਾਪਤੀ 'ਤੇ ਸਾਰੇ ਮੌਜੂਦ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ |