28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਆਰ.ਐੱਮ.ਪੀ.ਆਈ. ਵਲੋਂ ਜਾਤੀਵਾਦ ਤੇ ਲਿੰਗਕ ਜਬਰ ਦੇ ਵਿਤਕਰੇ ਵਿਰੁੱਧ ਮੋਦੀ ਸਰਕਾਰ ਦਾ ਪੁਤਲਾ ਸਾੜ ਪ੍ਰਦਰਸ਼ਨ <br/>

ਅਜੀਤ ਡੈਸਕ 16-10-2025
ਅਜਨਾਲਾ, 15 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਆਰ.ਐੱਮ.ਪੀ.ਆਈ. ਵਲੋਂ ਜਾਤੀਵਾਦ ਤੇ ਲਿੰਗਕ ਜ਼ਬਰ ਦੇ ਵਿਤਕਰੇ ਵਿਰੁੱਧ ਪਾਰਟੀ ਦੇ ਮੋਹਰੀ ਆਗੂ ਡਾ: ਸਤਨਾਮ ਸਿੰਘ ਅਜਨਾਲਾ ਦੀ ਅਗਵਾਈ 'ਚ ਅਜਨਾਲਾ ਸ਼ਹਿਰ ਦੇ ਬਾਜ਼ਾਰਾਂ ਵਿਚ ਮੁਜ਼ਾਹਰਾ ਕੀਤਾ ਤੇ ਹਸਪਤਾਲ ਦੇ ਸਾਹਮਣੇ ਫ਼ਿਰਕਾਪ੍ਰਸਤ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਤੇ ਸਤਵਿੰਦਰ ਸਿੰਘ ਉਠੀਆਂ ਨੇ ਕਿਹਾ ਕਿ ਮਨੂੰਵਾਦੀ-ਹਿੰਦੂਤਵੀ ਵਿਚਾਰਾਂ ਤੋਂ ਮੁਕਤੀ ਲਈ ਦੇਸ਼ ਦੀ ਸਰਬਉੱਚ ਅਦਾਲਤ ਦੇ ਮੁੱਖ ਜੱਜ ਵੱਲ ਆਰ.ਐੱਸ.ਐੱਸ. ਨਾਲ ਜੁੜੇ ਵਿਅਕਤੀ ਵਲੋਂ ਜੁੱਤੀ ਵਗਾਹ ਕੇ ਮਾਰਨ ਤੋਂ ਇਹ ਸਿੱਧ ਹੁੰਦਾ ਹੈ ਕਿ ਸੰਘ ਪਰਿਵਾਰ ਅਤੇ ਬੀ.ਜੇ.ਪੀ ਦੀਆਂ ਨਜ਼ਰਾਂ 'ਚ ਦੇਸ਼ ਦੇ ਸੰਵਿਧਾਨ-ਕਨੂੰਨ ਦਾ ਮੁੱਲ ਕਾਣੀ ਕੋਡੀ ਬਰਾਬਰ ਵੀ ਨਹੀਂ | ਇਸ ਮੌਕੇ ਹੋਰਨਾਂ ਤੋਂ ਇਲਾਵਾ ਲਖਬੀਰ ਸਿੰਘ ਤੇੜਾ, ਹਰਦੀਪ ਸਿੰਘ ਬੱਗਾ ਕਲਾਂ, ਔਰਤ ਮੁਕਤੀ ਮੋਰਚਾ ਦੀ ਆਗੂ ਸਰਬਜੀਤ ਕੌਰ ਜਸਰਾਊਰ, ਮਹਿੰਦਰ ਸਿੰਘ ਗੁਰਾਲਾ, ਕੁਲਦੀਪ ਸਿੰਘ ਅਜਨਾਲਾ, ਕਰਨੈਲ ਸਿੰਘ ਭਿੰਡੀ ਸੈਦਾਂ, ਹਰਿੰਦਰ ਸਿੰਘ ਤੇੜਾਂ ਰਾਜਪੂਤਾਂ, ਹੀਰਾ ਸਿੰਘ ਕੋਟਲੀ ਕੋਰੋਟਾਣਾਂ, ਹਰਦੀਪ ਸਿੰਘ ਅੰਬ ਕੋਟਲੀ, ਜਗਤਾਰ ਸਿੰਘ ਲੱਖੂਵਾਲ ਅਤੇ ਮੇਜਰ ਸਿੰਘ ਸਰਾਏ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਤਲਬੀਰ ਗਿੱਲ ਦੀ ਅਗਵਾਈ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਸ਼ਾਨਦਾਰ ਜਿੱਤ ਪ੍ਰਾਪਤ ਕਰਾਂਗੇ-ਮਨਜਿੰਦਰ ਮਾ... ਅਗਲੀ ਖ਼ਬਰ ਟਾਂਗਰਾ ਵਿਖੇ ਮੰਚ ਲੋਕ ਵਲੋਂ 26ਵਾਂ ਡਾ. ਗੁਰਦਿਆਲ ਸਿੰਘ ਫੁੱਲ ਯਾਦਗਾਰੀ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।