ਜੰਡਿਆਲਾ ਗੁਰੂ, 15 ਅਕਤੂਬਰ (ਪ੍ਰਮਿੰਦਰ ਸਿੰਘ ਜੋਸਨ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਂਗਰਾ ਵਿਖੇ ਲੋਕ ਮੰਚ ਅੰਮਿ੍ਤਸਰ ਵਲੋਂ ਕਰਵਾਏ ਗਏ ਡਾ. ਗੁਰਦਿਆਲ ਸਿੰਘ ਫੁੱਲ ਯਾਦਗਾਰੀ ਮੇਲੇ ਵਿਚ ਬੀ. ਡੀ. ਐੱਸ. ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਧਾਰੜ ਦੇ ਬੱਚਿਆਂ ਨੇ ਹੋਏ ਵੱਖ-ਵੱਖ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਮੈਡਲ ਹਾਸਿਲ ਕੀਤੇ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੀ. ਡੀ. ਐੱਸ. ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਧਾਰੜ ਦੇ ਪਿ੍ੰ: ਬਲਵਿੰਦਰ ਕੌਰ ਨੇ ਦੱਸਿਆ ਕਿ ਸ. ਸ. ਸ. ਸਕੂਲ 'ਚ ਹੋਏ ਭਾਸ਼ਣ ਜੂਨੀਅਰ ਦੇ ਮੁਕਾਬਲੇ ਵਿਚ ਬੀ. ਡੀ. ਐੱਸ. ਸਕੂਲ ਦੀ ਸੁਖਮਨਦੀਪ ਕੌਰ ਨੇ ਪਹਿਲਾ ਸਥਾਨ, ਨਾਅਰਾ ਲੇਖਨ ਦੇ ਸੀਨੀਅਰ ਮੁਕਾਬਲੇ ਵਿਚ ਅਰਸ਼ਦੀਪ ਕੌਰ ਨੇ ਪਹਿਲਾ ਸਥਾਨ, ਭਾਸ਼ਣ ਸੀਨੀਅਰ ਮੁਕਾਬਲੇ ਵਿਚ ਮਹਿਕਦੀਪ ਕੌਰ ਨੇ ਦੂਸਰਾ ਸਥਾਨ, ਚਾਰਟ ਮੇਕਿੰਗ ਜੂਨੀਅਰ ਮੁਕਾਬਲੇ ਵਿਚ ਖੁਸ਼ਮਨ ਦੀਪ ਕੌਰ ਨੇ ਦੂਸਰਾ ਸਥਾਨ, ਸੁੰਦਰ ਲਿਖਾਈ ਮੁਕਾਬਲੇ ਵਿਚ ਅੰਮਿ੍ਤ ਪ੍ਰੀਤ ਕੌਰ ਨੇ ਤੀਸਰਾ ਸਥਾਨ, ਨਾਅਰਾ ਲੇਖਨ ਜੂਨੀਅਰ ਮੁਕਾਬਲੇ 'ਚ ਜੈਸਮੀਨ ਕੌਰ ਨੇ ਤੀਸਰਾ ਸਥਾਨ, ਚਾਰਟ ਮੇਕਿੰਗ ਸੀਨੀਅਰ ਮੁਕਾਬਲੇ 'ਚ ਗੁਰ ਸੀਰਤ ਕੌਰ ਨੇ ਤੀਸਰਾ ਸਥਾਨ, ਅਤੇ ਸ਼ੋਬਿਤਪ੍ਰੀਤ ਸਿੰਘ ਨੇ ਪੰਜਾਬੀ ਪ੍ਰਸ਼ਨੋਤਰੀ ਓਪਨ ਮੁਕਾਬਲੇ ਵਿਚ ਮੈਡਲ ਪ੍ਰਾਪਤ ਕੀਤੇ | ਬੀ. ਡੀ. ਐੱਸ. ਸਕੂਲ ਦੇ ਬੱਚਿਆਂ ਵਲੋਂ ਜਿੱਤ ਪ੍ਰਾਪਤ ਕਰਕੇ ਸਕੂਲ ਆਉਣ 'ਤੇ ਸਕੂਲ ਦੇ ਪਿ੍ੰ: ਬਲਵਿੰਦਰ ਕੌਰ ਅਤੇ ਸਕੂਲ ਸਟਾਫ ਨੇ ਉਨ੍ਹਾਂ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦਾ ਸਨਮਾਨ ਕੀਤਾ | ਪਿ੍ੰ: ਬਲਵਿੰਦਰ ਕੌਰ ਨੇ ਦੱਸਿਆ ਕਿ ਸਕੂਲ ਦੇ ਬੱਚਿਆਂ ਅਤੇ ਸਟਾਫ ਦੀ ਸਖਤ ਮਿਹਨਤ ਨਾਲ ਉਨ੍ਹਾਂ ਦੇ ਸਕੂਲ ਦੇ ਬੱਚੇ ਖੇਡਾਂ, ਵੱਖ ਵੱਖ ਮੁਕਾਬਲਿਆਂ ਅਤੇ ਵਿੱਦਿਆ ਦੇ ਖੇਤਰ ਵਿਚ ਮੱਲਾਂ ਮਾਰ ਰਹੇ ਹਨ | ਇਸ ਮੌਕੇ ਮਨਦੀਪ ਕੌਰ, ਗੁਰਿੰਦਰ ਕੌਰ ਅਤੇ ਸਕੂਲ ਸਟਾਫ ਹਾਜ਼ਰ ਸੀ |