ਸਠਿਆਲਾ, 15 ਅਕਤੂਬਰ (ਜਗੀਰ ਸਿੰਘ ਸਫਰੀ)-ਕਾਂਗਰਸ ਪਾਰਟੀ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਦੀ ਵਿਧਾਨ ਸਭਾ ਤਰਨ ਤਾਰਨ ਦੀ ਜ਼ਿਮਨੀ ਚੋਣ ਵਿਚ ਜਿੱਤ ਹੋਵੇਗੀ | ਉਕਤ ਪ੍ਰਗਟਵਾ ਯੂਥ ਕਾਂਗਰਸ ਪਾਰਟੀ ਦਿਹਾਤੀ ਅੰਮਿ੍ਤਸਰ ਦੇ ਸਾਬਕਾ ਪ੍ਰਧਾਨ ਸੁਰਜਨ ਸਿੰਘ ਸੋਨੂੰ ਭਲਾਈਪੁਰ ਅਤੇ ਸਾਬਕਾ ਸਰਪੰਚ ਰਵੀ ਚੀਮਾ ਨੇ 'ਅਜੀਤ' ਨੂੰ ਫੋਨ 'ਤੇ ਦੱਸਿਆ ਹੈ ਕਿ ਸਾਬਕਾ ਸਾਂਸਦ ਮੈਂਬਰ ਜਸਬੀਰ ਸਿੰਘ ਡਿੰਪਾ ਦੇ ਹੁਕਮਾਂ 'ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ | ਇਸ ਮੌਕੇ ਸਰਪੰਚ ਸਾਹਿਬ ਝਾੜੂ ਨੰਗਲ, ਪ੍ਰਧਾਨ ਬਖਤੌਰ ਸਿੰਘ ਬਾਣੀਆ, ਕਿਸਾਨ ਸੈੱਲ ਜਰਨਲ ਸੱਕਤਰ ਦਲਜੀਤ ਸਿੰਘ ਭੁੱਲਰ, ਮੈਂਬਰ ਹਰਵਿੰਦਰ ਸਿੰਘ ਅਜੀਤ ਨਗਰ (ਬਿਆਸ) ਆਦਿ ਹਾਜ਼ਰ ਸਨ |