28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਭਗਵਾਨ ਵਾਲਮੀਕ ਦੇ ਪ੍ਰਗਟ ਦਿਹਾੜੇ ਨੂੰ ਸਮਰਪਿਤ ਮਜੀਠਾ ਵਿਖੇ ਸਮਾਗਮ <br/>

ਅਜੀਤ ਡੈਸਕ 16-10-2025
ਮਜੀਠਾ, 15 ਅਕਤੂਬਰ (ਮਨਿੰਦਰ ਸਿੰਘ ਸੋਖੀ)-ਭਗਵਾਨ ਵਾਲਮੀਕ ਮੰਦਰ ਮਜੀਠਾ ਵਿਖੇ ਮਹਾਂਰਿਸ਼ੀ ਵਾਲਮੀਕ ਪ੍ਰਚਾਰ ਸੰਘ ਰਜਿ: ਮਜੀਠਾ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਮਹਾਂਰਿਸ਼ੀ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਾਇਆ ਗਿਆ | ਜਿਸ ਵਿਚ ਲਵ ਕੁਸ਼ ਦੀ ਜੀਵਨੀ ਅਤੇ ਭਗਵਾਨ ਵਾਲਮੀਕ ਜੀ ਦੀ ਜੀਵਨੀ 'ਤੇ ਆਧਾਰਿਤ ਵੱਖ-ਵੱਖ ਕਲਾਕਾਰਾਂ ਵਲੋਂ ਨਾਟਕ ਦਾ ਮੰਚਨ ਕੀਤਾ ਗਿਆ | ਵੈਸ਼ਨੂੰ ਭਜਨ ਮੰਡਲੀ ਵਲੋਂ ਅਤੇ ਹੋਰ ਵੱਖ-ਵੱਖ ਧਾਰਮਿਕ ਸਭਾ ਸੁਸਾਇਟੀਆਂ ਵਲੋਂ ਭਗਵਾਨ ਵਾਲਮੀਕ ਜੀ ਦੀ ਜੀਵਨੀ 'ਤੇ ਆਧਾਰਿਤ ਧਾਰਮਿਕ ਗੀਤ, ਸਕਿੱਟਾਂ, ਭਜਨ ਅਤੇ ਭੇਟਾ ਗਾਇਨ ਕੀਤੀਆਂ ਗਈਆਂ | ਇਸ ਸਮਾਗਮ ਵਿਚ ਸ: ਮਜੀਠੀਆ ਦੇ ਸਿਆਸੀ ਸਕੱਤਰ ਕੁਲਜੀਤ ਸਿੰਘ ਬਰਾੜ, ਨੰਬਰਦਾਰ ਦਿਲਬਾਗ ਸਿੰਘ ਗਿੱਲ, ਕੌਂਸਲਰ ਦਵਿੰਦਰ ਸਿੰਘ, ਉਂਕਾਰ ਸਿੰਘ ਸਮੇਤ ਪ੍ਰਧਾਨ ਬੀਰ ਸਿੰਘ, ਹਰਦੀਪ ਸਿੰਘ ਖਜਾਨਚੀ, ਜਗਜੀਤ ਸਿੰਘ, ਮੇਜਰ ਸਿੰਘ ਮਜੀਠਾ, ਅਜੀਤ ਸਿੰਘ ਭਗਤ, ਰੋਹਿਤ ਚੌਹਾਨ, ਗੁਲਸ਼ਨ, ਲਵ, ਬਲਵਿੰਦਰ, ਹਰਪਾਲ, ਆਕਾਸ਼, ਰੋਹਿਤ, ਸੁਰਤਾਲ, ਗੁਰਲਾਲ, ਆਕਾਸ਼ ਬਿੱਲਾ, ਅਰਜਨ, ਕੇਵਲ, ਦਿਲਬਾਗ, ਅੰਮਿ੍ਤਪਾਲ ਕਾਲੂ, ਗੁਰਸਾਹਿਬ, ਦਮਨ, ਅਵਿਨਾਸ਼, ਸਤਨਾਮ ਸਿੰਘ, ਸੁਰਜੀਤ ਸਿੰਘ, ਲਖਵਿੰਦਰ ਸਿੰਘ, ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਤਲਬੀਰ ਗਿੱਲ ਦੀ ਅਗਵਾਈ ਹੇਠ 17 ਨੂੰ ਜਾਵੇਗਾ ਸੰਧੂ ਦੇ ਕਾਗਜ਼ ਭਰਵਾਉਣ ਲਈ ਵੱਡਾ ਕਾਫਲਾ-ਪ੍ਰਧਾਨ ਲੁੱਧੜ <br/> ਅਗਲੀ ਖ਼ਬਰ ਰਾਹੁਲ ਗਾਂਧੀ ਦੀ 'ਵੋਟ ਚੋਰ ਗੱਦੀ ਛੋੜ' ਮੁਹਿੰਮ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ-ਪੰਮਾ,ਗੋਗਾ ਮਜੀਠਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।